ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 649ਵੇ ਪ੍ਰਕਾਸ਼ ਪੂਰਵ ਸਬੰਧੀ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ
ਜੋ ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਜੈ ਦੇ ਜੈਕਾਰਿਆਂ ਨਾਲ ਗੂੰਜਿਆ ਜਲੰਧਰ ਸ਼ਹਿਰ
ਉਪਕਾਰ ਨਗਰ ਗਲੀ ਨੰਬਰ ਪੰਜ ਵੱਲੋਂ ਲਗਾਇਆ ਗਿਆ ਪਹਿਲਾ ਬਲੱਡ ਕੈਂਪ










ਜਲੰਧਰ / ਸੁਨੀਲ ਕੁਮਾਰ
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਪਕਾਰ ਨਗਰ ਗਲੀ ਨੰਬਰ ਪੰਜ ਵੱਲੋਂ ਗੁਰਪੁਰਬ ਮੌਕੇ ਸ਼ੋਭਾ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਸੰਗਤਾਂ ਲਈ ਗੁਰੂ ਦੇ ਅਟੁੱਟ ਲੰਗਰ ਵੀ ਵਰਤਾਏ ਗਏ। ਇਸ ਮੌਕੇ ਤੇ ਕਾਂਗਰਸ ਪਾਰਟੀ ਦੇ ਵਿਧਾਇਕ ਬਾਬਾ ਹੈਨਰੀ ਮੌਕੇ ਤੇ ਪਹੁੰਚੇ ਅਤੇ ਸਮੂਹ ਸੰਗਤਾਂ ਅਤੇ ਸ਼ਹਿਰ ਵਾਸੀਆਂ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ। ਇਸ ਪਵਿੱਤਰ ਮੌਕੇ ਤੇ ਪਸਰੀਚਾ ਹੋਸਪਿਟਲ ਤੋਂ ਆਏ ਡਾਕਟਰਾਂ ਵੱਲੋਂ ਪਹਿਲਾ ਬਲੱਡ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਕਾਫੀ ਲੜਕਿਆਂ ਨੇ ਬਲੱਡ ਡੋਨੇਟ ਕੀਤਾ। ਸ਼ੋਭਾ ਯਾਤਰਾ ਵਿੱਚ ਸੰਗਤਾਂ ਗੁਰੂ ਮਹਾਰਾਜ ਜੀ ਦੇ ਸ਼ਬਦਾਂ ਦਾ ਉਚਾਰਨ ਕੀਤਾ ਗਿਆ। ਉਪਕਾਰ ਨਗਰ ਗਲੀ ਨੰਬਰ ਪੰਜ ਵੱਲੋਂ ਸ਼ੋਭਾ ਯਾਤਰਾ ਵਿੱਚ ਆਏ ਹੋਏ ਮੁੱਖ ਮਹਿਮਾਨਾ ਨੂੰ ਸਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ।
