ਨਿਊ ਬਲਦੇਵ ਨਗਰ ਵਿੱਚ ਬਣੇ ਹੋਏ ਸ਼ੁਲਭ ਸ਼ੋਚਾਲਿਆ ਤੋ ਮਿਲੀ ਇੱਕ ਵਿਅਕਤੀ ਦੀ ਲਾਸ਼

ਜਲੰਧਰ/ ਸੁਨੀਲ ਕੁਮਾਰ
ਪੰਜਾਬ ਵਿੱਚ ਦਿਨ ਪ੍ਰਤੀ ਦਿਨ ਨਸ਼ਾ ਵੱਧਦਾ ਜਾ ਰਿਹਾ ਹੈ। ਇਸ ਨਸ਼ੇ ਨੇ ਪਤਾ ਨਹੀਂ ਕਿੰਨੇ ਕੁ ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ ਸੋ ਇਹੋ ਜਿਹਾ ਹੀ ਇੱਕ ਮਾਮਲਾ ਨਿਊ ਬਲਦੇਵ ਨਗਰ ਦੇ ਡਿਸਪੋਜਲ ਦੇ ਕੋਲ ਬਣੇ ਹੋਏ ਸ਼ੁਲਭ ਸ਼ੋਚਾਲਿਆ ਤੋਂ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇੱਥੇ ਇੱਕ ਵਿਅਕਤੀ ਦੀ ਡੈਡ ਬਾਡੀ ਮਿਲੀ ਹੈ।ਸੂਚਨਾ ਮਿਲਦੇ ਸਾਰ ਹੀ ਸੂਰੀਆ ਇੰਕਲੇਵ ਦੀ ਪੁਲਿਸ ਵੱਲੋਂ ਡੈਡਬੋਡੀ ਨੂੰ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਮੌਕੇ ਤੇ ਪਹੁੰਚੇ ਏ,ਐਸ,ਆਈ ਬਲਕਰਨ ਸਿੰਘ ਨੇ ਦੱਸਿਆ ਕਿ 40 ਕੁ ਸਾਲ ਦੇ ਬੰਦੇ ਦੀ ਡੈਡਬੋਡੀ ਹੈ ਜਿਸਦਾ ਨਾਮ ਮਣੀ ਹੈ ਉਹ ਇਥੋਂ ਦਾ ਹੀ ਰਹਿਣ ਵਾਲਾ ਹੈ ਬਾਕੀ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਡੈਡ ਬਾਡੀ ਮਿਲਦੇ ਸਾਰ ਹੀ ਆਸ ਪਾਸ ਦੀ ਮਾਰਕੀਟ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਆਸ ਪਾਸ ਦੇ ਦੁਕਾਨਦਾਰਾਂ ਦੇ ਅਨੁਸਾਰ ਇਸ ਜਗ੍ਹਾ ਤੇ ਕਾਫੀ ਲੜਕੇ ਆ ਕੇ ਚਿੱਟੇ ਦਾ ਸੇਵਨ ਕਰਦੇ ਹਨ। ਕਈ ਵਾਰ ਪੁਲਿਸ ਪ੍ਰਸ਼ਾਸਨ ਨੂੰ ਦੱਸਿਆ ਗਿਆ ਔਰ ਇੱਥੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।
