ਪਟਿਆਲੇ ਦੇ ਵਿਅਕਤੀ ਨੇ ਇੱਕ ਗਾਇਕ ਮਹਿਲਾ ਨਾਲ ਬਲਾਤਕਾਰ ਤੋਂ ਬਾਅਦ ਮਾਰੀ ਠੱਗੀ

ਪਟਿਆਲਾ/ਰੋਜ਼ਾਨਾ ਰਿਪੋਰਟਰ
ਪਟਿਆਲਾ ਤੋਂ ਇੱਕ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਅਨੁਸਾਰ ਇੱਕ ਵਿਅਕਤੀ ਨੇ ਲੁਧਿਆਣੇ ਦੀ ਪੰਜਾਬੀ ਗੀਤਾਂ ਵਿੱਚ ਦਿਲਚਸਪੀ ਰੱਖਣ ਵਾਲੀ ਇੱਕ ਮਹਿਲਾ ਗਾਇਕਾ ਨਾਲ ਕੈਸੇਟ ਦਾ ਲਾਲਚ ਦੇ ਕੇ ਬਲਾਤਕਾਰ ਕੀਤਾ। ਦੋਸ਼ੀ ਪਟਿਆਲਾ ਦਾ ਰਹਿਣ ਵਾਲਾ ਹੈ। ਪੁਲਿਸ ਨੇ ਉਸ ਵਿਰੁੱਧ ਮਾਮਲਾ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।ਦੋਸ਼ੀ ਨੇ ਨਾ ਸਿਰਫ਼ ਉਸ ਨਾਲ ਬਲਾਤਕਾਰ ਕੀਤਾ ਬਲਕਿ ਉਸ ਨਾਲ 1.91 ਲੱਖ ਰੁਪਏ ਦੀ ਠੱਗੀ ਵੀ ਕੀਤੀ। ਦੋਸ਼ੀ ਨੇ ਪੀੜਤਾ ਨੂੰ ਘਟਨਾ ਦੀ ਰਿਪੋਰਟ ਪੁਲਿਸ ਨੂੰ ਨਾ ਕਰਨ ਦੀ ਧਮਕੀ ਦਿੱਤੀ ਗਈ।
