ਸੈਂਟਰਲ ਵਾਲਮੀਕੀ ਸਭਾ ਇੰਡੀਆ ਵੱਲੋਂ ਭਗਵਾਨ ਵਾਲਮੀਕੀ ਜੀ ਦਾ ਜਨਮ ਉਤਸਵ ਬੜੀ ਸ਼ਰਧਾ ਨਾਲ ਮਨਾਇਆ ਗਿਆ : ਰਾਜੇਸ਼ ਬਾਘਾ*

*ਸੈਂਟਰਲ ਵਾਲਮੀਕੀ ਸਭਾ ਇੰਡੀਆ ਵੱਲੋਂ ਭਗਵਾਨ ਵਾਲਮੀਕੀ ਜੀ ਦਾ ਜਨਮ ਉਤਸਵ ਬੜੀ ਸ਼ਰਧਾ ਨਾਲ ਮਨਾਇਆ ਗਿਆ : ਰਾਜੇਸ਼ ਬਾਘਾ*

ਸਰਹੰਦ/ ਸੁਨੀਲ ਕੁਮਾਰ

ਸਰਹੰਦ, 1 ਨਵੰਬਰ 2026 ਸੈਂਟਰਲ ਵਾਲਮੀਕੀ ਸਭਾ ਇੰਡੀਆ ਵੱਲੋਂ ਭਗਵਾਨ ਵਾਲਮੀਕੀ ਜੀ ਦਾ ਜਨਮ ਉਤਸਵ ਬੜੀ ਧੂਮ-ਧਾਮ ਅਤੇ ਸ਼ਰਧਾ ਨਾਲ ਸਰਹੰਦ ਵਿਖੇ ਮਨਾਇਆ ਗਿਆ। ਇਸ ਸਮਾਗਮ ਦੀ ਅਗਵਾਈ ਸ਼੍ਰੀ ਗੇਜਾ ਰਾਮ ਵਾਲਮੀਕੀ ਜੀ, ਉਪ ਪ੍ਰਧਾਨ ਭਾਜਪਾ ਪੰਜਾਬ ਵੱਲੋਂ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸ਼੍ਰੀ ਰਾਜੇਸ਼ ਬਾਘਾ ਜੀ ਸਾਬਕਾ ਚੇਅਰਮੈਨ ਪੰਜਾਬ ਰਾਜ ਕਮਿਸ਼ਨ ਅਨੁਸੂਚਿਤ ਜਾਤੀਆਂ ਅਤੇ ਜਨਰਲ ਸਕੱਤਰ ਭਾਜਪਾ ਪੰਜਾਬ ਪਹੁੰਚੇ ਅਤੇ ਉਨ੍ਹਾਂ ਦੇ ਨਾਲ ਸ਼੍ਰੀ ਪੁਸ਼ਪਿੰਦਰ ਸਿੰਗਲ ਜੀ ਜ਼ਿਲ੍ਹਾ ਇੰਚਾਰਜ ਭਾਜਪਾ ਜਲੰਧਰ ਦਿਹਾਤੀ ਨੌਰਥ, ਸ਼੍ਰੀ ਵਿਭੋਰ ਗਰਗ ਜੀ ਬੁਲਾਰਾ ਭਾਜਪਾ ਲੁਧਿਆਣਾ ਅਤੇ ਸ਼੍ਰੀ ਦਵਿੰਦਰ ਜੱਗੀ ਜੀ MC (ਭਾਜਪਾ ਲੁਧਿਆਣਾ) ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।ਇਸ ਤੋਂ ਇਲਾਵਾ ਭਾਜਪਾ ਦੇ ਕਈ ਸੀਨੀਅਰ ਨੇਤਾ ਅਤੇ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਵੀ ਹਾਜ਼ਰ ਸਨ।ਸਮਾਗਮ ਦੌਰਾਨ ਭਗਵਾਨ ਵਾਲਮੀਕੀ ਜੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ‘ਤੇ ਚਾਨਣਾ ਪਾਇਆ ਗਿਆ ਅਤੇ ਸਮਾਜ ਦੀ ਏਕਤਾ ਲਈ ਅਰਦਾਸ ਕੀਤੀ ਗਈ।

Leave a Reply

Your email address will not be published. Required fields are marked *