1 ਨਵੰਬਰ ਨੂੰ ਪਿੰਡ ਪੰਡੋਗਾ ਵਿਖੇ ਮਨਾਇਆ ਜਾ ਰਿਹਾ ਗੋਤ ਭਟੋਆ ਪਰਿਵਾਰ ਦਾ ਸਲਾਨਾ ਜੋੜ ਮੇਲਾ
ਸੇਵਾਦਾਰ ਬ੍ਰਹਮਾਨੰਦ ਵੱਲੋਂ ਸੰਗਤਾਂ ਨੂੰ ਹੁਮ ਹੁਮਾ ਕੇ ਪਹੁੰਚਣ ਦੀ ਅਪੀਲ

ਜਲੰਧਰ/ 22 ਅਕਤੂਬਰ /ਸੁਨੀਲ ਕੁਮਾਰ
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਿਵਾਲੀ ਤੋਂ ਪਹਿਲੇ ਐਤਵਾਰ ਨੂੰ ਪਿੰਡ ਪੰਡੋਗਾ ਜਿਲਾ ਉਨਾ ਵਿਖੇ ਭਟੋਆ ਗੋਤ ਪਰਿਵਾਰ ਦਾ ਸਲਾਨਾ ਜੋੜ ਮੇਲਾ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਦੂਰੋਂ ਦੂਰੋਂ ਸੰਗਤਾਂ ਆ ਕੇ ਆਪਣੇ ਜਠੇਰਿਆਂ ਮੂਹਰੇ ਨਤਮਸਤਕ ਹੁੰਦੀਆਂ ਹਨ ਅਤੇ ਆਪਣੇ ਪਿੱਤਰਾਂ ਤੋਂ ਆਸ਼ੀਰਵਾਦ ਲੈ ਕੇ ਨਿਹਾਲ ਹੁੰਦੀਆਂ ਹਨ। ਇਸ ਮੌਕੇ ਤੇ ਇੱਥੇ ਇੱਕ ਬਹੁਤ ਵੱਡਾ ਅਤੇ ਵਿਸ਼ਾਲ ਮੇਲਾ ਲੱਗਦਾ ਹੈ। ਇਥੋਂ ਦੇ ਸੇਵਾਦਾਰ ਬ੍ਰਹਮਾਨੰਦ ਵੱਲੋਂ ਬਹੁਤ ਵਧੀਆ ਇੰਤਜ਼ਾਮ ਕੀਤੇ ਜਾਂਦੇ ਹਨ ਅਤੇ ਲੰਗਰ ਦਾ ਵੀ ਖਾਸ ਪ੍ਰਬੰਧ ਕੀਤਾ ਜਾਂਦਾ ਹੈ। ਸਾਰੀਆਂ ਸੰਗਤਾਂ ਨੂੰ ਇਸ ਮੇਲੇ ਵਿੱਚ ਹੁੰਮ ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ।
