ਤਪ ਅਸਥਾਨ ਸ਼੍ਰੀਮਾਨ 108 ਸੰਤ ਬਾਬਾ ਬਸੰਤ ਸਿੰਘ ਦੇ ਅਸਥਾਨ ਤੋਂ ਮਹਾਨ ਨਗਰ ਕੀਰਤਨ ਸਜਾਇਆ

ਹੁਸ਼ਿਆਰਪੁਰ, 30 ਜਨਵਰੀ ( ਤਰਸੇਮ ਦੀਵਾਨਾ ) – ਸ਼੍ਰੀਮਾਨ 108 ਸੰਤ ਬਾਬਾ ਬਸੰਤ ਸਿੰਘ ਜੀ ਦੇ ਤਪ ਅਸਥਾਨ ਪਿੰਡ ਫਤਿਹਪੁਰ ਭਟੋਲੀਆਂ ਤੋਂ ਸਰਬੰਸਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰ ਕੌਰ, ਚਾਰ ਸਾਹਿਬਜਾਦਿਆਂ ਤੇ ਸਮੂੰਹ ਸ਼ਹੀਦਾ ਦੀ ਯਾਦ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰਛਾਇਆ ਤੇ ਪੰਚ ਪਿਆਰਿਆਂ ਦੀ ਅਗਵਾਈ ਵਿਚ ਸੰਤ ਜੀਤ ਸਿੰਘ ਜੀ ਨਿਰਮਲ ਕੁਟੀਆ ਜੌਹਲਾ ਵਾਲਿਆਂ ਦੀ ਪ੍ਰੇਰਣਾ ਨਾਲ ਸਜਾਇਆ ਗਿਆ। ਇਹ ਮਹਾਨ ਨਗਰ ਕੀਰਤਨ ਸੰਤ ਬਸੰਤ ਸਿੰਘ ਜੀ ਦੇ ਤਪ ਅਸਥਾਨ ਪਿੰਡ ਫਤਿਹਪੁਰ ਭਟੋਲੀਆਂ ਤੋਂ ਅਰੰਭ ਹੋ ਕੇ ਵੱਖ ਵੱਖ ਨਗਰਾਂ ਕਬੀਰਪੁਰ, ਭਟੋਲੀਆਂ, ਕਾਹਲਵਾਂ, ਫਾਂਬੜਾ, ਭੁੰਗਾ ਭੁੰਗਾ, ਅੱਬੋਵਾਲ, ਕੂੰਟਾਂ, ਗੁਰਦੁਆਰਾ ਸਮਾਧ ਬਾਬਾ ਮੰਝ ਜੀ, ਪਿੰਡ ਕੰਗ ਮਾਈ, ਡੱਲੇਵਾਲ, ਨੌਸ਼ਿਹਰਾ, ਫਤਿਹਪੁਰ ਤੋਂ ਹੁੰਦਾ ਹੋਇਆ ਵਾਪਸ ਤਪ ਅਸਥਾਨ ਬਾਬਾ ਬਸੰਤ ਸਿੰਘ ਵਿਖੇ ਸਮਾਪਤ ਹੋਇਆ। ਇਸ ਸਮਾਗਮ ਵਿਚ ਸੰਤ ਜੀਤ ਸਿੰਘ ਜੀ ਨਿਰਮਲ ਕੁਟੀਆਂ ਜੌਹਲਾਂ ਵਾਲਿਆ ਵਲ੍ਹੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੌਰ ਸਾਹਿਬ ਦੀ ਸੇਵਾ ਕੀਤੀ ਗਈ ਤੇ ਸੰਗਤਾਂ ਨੂੰ ਸਰਬੰਸਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰ ਕੌਰ, ਚਾਰ ਸਾਹਿਬਜਾਦਿਆਂ ਤੇ ਸਮੂੰਹ ਸ਼ਹੀਦਾ ਦੀਆਂ ਸਿੱਖ ਕੌਮ ਲਈ ਦਿੱਤੀਆਂ ਸ਼ਹਾਦਤਾਂ ਨੂੰ ਯਾਦ ਕਰਦਿਆਂ ਗੁਰੂ ਵਾਲੇ ਬਣਨ ਲਈ ਪ੍ਰੇਰਿਤ ਕੀਤਾ। ਨਗਰ ਕੀਰਤਨ ਦੌਰਾਨ ਸੰਗਤਾਂ ਲਈ ਵੱਖ ਵੱਖ ਪ੍ਰਕਾਰ ਦੇ ਲੰਗਰਾਂ ਦਾ ਅਯੋਜਨ ਵੀ ਕੀਤਾ ਗਿਆ। ਵੱਖ ਵੱਖ ਨਗਰਾਂ ਤੋਂ ਇਲਾਵਾ ਗੂਰਦਆਰਾ ਬਾਬਾ ਮੰਝ ਸਾਹਿਬ ਦੇ ਅਸਥਾਨ ਤੇ ਸੰਤ ਬਾਬਾ ਜੀਤ ਸਿੰਘ, ਪੰਜ ਸਿੰਘ ਸਹਿਬਾਨ ਤੇ ਨਿਸ਼ਾਨ ਵਾਲੇ ਸਿੰਘਾਂ ਨੂੰ ਬਾਬਾ ਕੁਲਦੀਪ ਸਿੰਘ ਟਾਹਲੀ ਸਾਹਿਬ, ਬਾਬਾ ਹਰਪ੍ਰੀਤ ਸਿੰਘ ਵਲ੍ਹੋ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸਮਾਪਤੀ ਉਪਰੰਤ ਸੰਤ ਬਾਬਾ ਜੀਤ ਸਿੰਘ ਨਿਰਮਲ ਕੁਟੀਆਂ ਜੌਹਲਾਂ ਵਾਲਿਆ ਵਲ੍ਹੋ ਵੱਖ ਵੱਖ ਨਗਰਾਂ ਦੇ ਪੜ੍ਹਾਵਾ ਦੌਰਾਨ ਸੰਗਤਾਂ ਦੀ ਸੇਵਾ ਲਈ ਲਾਏ ਚਾਹ ਪਕੌੜਿਆਂ, ਦੁੱਧ ਤੇ ਫਰੂਟ ਦੇ ਲੰਗਰ ਲਾਉਣ ਵਾਲੀਆਂ ਨਗਰ ਕਮੇਟੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ।ਫੋਟੋ ਅਜਮੇਰ ਦੀਵਾਨਾ
