ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ 649ਵੇਂ ਪ੍ਰਕਾਸ਼ ਪੁਰਬ ਸੰਬੰਧੀ ਹੁਸ਼ਿਆਰਪੁਰ ‘ਚ ਸਜਾਇਆ ਨਗਰ ਕੀਰਤਨ 

ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ 649ਵੇਂ ਪ੍ਰਕਾਸ਼ ਪੁਰਬ ਸੰਬੰਧੀ ਹੁਸ਼ਿਆਰਪੁਰ ‘ਚ ਸਜਾਇਆ ਨਗਰ ਕੀਰਤਨ 

 

ਹੁਸ਼ਿਆਰਪੁਰ,31 ਜਨਵਰੀ (ਤਰਸੇਮ ਦੀਵਾਨਾ )-

ਸ਼੍ਰੋਮਣੀ ਭਗਤ ਧੰਨ ਧੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ 649ਵੇਂ ਪ੍ਰਕਾਸ਼ ਪੁਰਬ ਸੰਬੰਧੀ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਜੀ ਨਗਰ ਕੀਰਤਨ ਪ੍ਰਬੰਧਕ ਕਮੇਟੀ ਵੱਲੋਂ ਜ਼ਿਲੇ ਭਰ ਦੀਆਂ ਸ਼੍ਰੀ ਗੁਰੂ ਰਵਿਦਾਸ ਸਭਾਵਾਂ ਦੇ ਸਹਿਯੋਗ ਨਾਲ ਹੁਸ਼ਿਆਰਪੁਰ ਸ਼ਹਿਰ ਵਿੱਚ ਮਹਾਨ ਨਗਰ ਕੀਰਤਨ ਇੰਜ. ਜਗਦੀਸ਼ ਲਾਲ ਬੱਧਣ ਸੇਵਾਮੁਕਤ ਐਕਸੀਅਨ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਚੈਰੀਟੇਬਲ ਸਭਾ ਪੰਜਾਬ ਦੇਖ-ਰੇਖ ਹੇਠ ਸਜਾਇਆ ਗਿਆ। ਜੁੱਗੋ-ਜੁੱਗ ਅਟੱਲ ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਸਵਾਰੀ ਗੁਰਦੁਆਰਾ ਟਿੱਬਾ ਸਾਹਿਬ ਵੱਲੋਂ ਸੰਤ ਬਲਵੀਰ ਸਿੰਘ ਟਿੱਬਾ ਸਾਹਿਬ ਦੀ ਦੇਖ ਰੇਖ ਹੇਠ ਅਤਿਅੰਤ ਹੀ ਖੂਬਸੂਰਤੀ ਨਾਲ ਸਜਾਏ ਹੋਏ ਪਾਲਕੀ ਸਾਹਿਬ ਵਾਹਨ ਵਿੱਚ ਸ਼ੁਸ਼ੋਭਿਤ ਸੀ | ਕੇਸਰੀ ਪਹਿਰਾਵਿਆਂ ਵਿੱਚ ਸਜੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼ਹੀਦ ਊਧਮ ਸਿੰਘ ਪਾਰਕ ਹੁਸ਼ਿਆਰਪੁਰ ਤੋਂ ਆਰੰਭ ਹੋਇਆ ਕਈ ਕਿਲੋਮੀਟਰ ਲੰਬਾ ਇਹ ਮਹਾਨ ਨਗਰ ਕੀਰਤਨ ਡਾ.ਅੰਬੇਦਕਰ ਚੌਂਕ, ਕਮਾਲਪੁਰ ਚੌਂਕ,ਫਗਵਾੜਾ ਰੋਡ,ਸਰਕਾਰੀ ਕਾਲਜ ਚੌਂਕ,ਸੁਤਿਹਰੀ ਰੋਡ,ਸ਼ੈਸ਼ਨ ਚੌਂਕ,ਰੇਲਵੇ ਰੋਡ,ਘੰਟਾ ਘਰ ਚੌਂਕ,ਭਗਵਾਨ ਬਾਲਮੀਕ ਚੌਂਕ ਤੋਂ ਹੁੰਦਾ ਹੋਇਆ ਕਮਾਲਪੁਰ ਚੌਂਕ ਵਿਖੇ ਅਮਿੱਟ ਪੈੜਾਂ ਛੱਡਦਾ ਹੋਇਆ ਸੰਪੰਨ ਹੋ ਗਿਆ।ਜੁੱਗੋ-ਜੁੱਗ ਅਟੱਲ ਧੰਨ-ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਸਵਾਰੀ ਗੁਰਦੁਆਰਾ ਟਿੱਬਾ ਸਾਹਿਬ ਵੱਲੋਂ ਸੰਤ ਬਲਵੀਰ ਸਿੰਘ ਟਿੱਬਾ ਸਾਹਿਬ ਦੀ ਦੇਖ ਰੇਖ ਹੇਠ ਅਤਿਅੰਤ ਹੀ ਖੂਬਸੂਰਤੀ ਨਾਲ ਸਜਾਏ ਹੋਏ ਪਾਲਕੀ ਸਾਹਿਬ ਵਾਹਨ ਵਿੱਚ ਸ਼ੁਸ਼ੋਭਿਤ ਸੀ। ਇਸ ਤੋਂ ਪਿੱਛੇ ਵੱਖ-ਵੱਖ ਵਾਹਨਾਂ ਵਿੱਚ ਧਾਰਮਿਕ ਝਾਕੀਆਂ ਸੰਗਤਾਂ ਨੂੰ ਆਕਰਸ਼ਿਤ ਕਰ ਰਹੀਆਂ ਸਨ |

 

ਇਹ ਸ਼ਖਸ਼ੀਅਤਾਂ ਹੋਈਆਂ ਸ਼ਾਮਿਲ;

 

ਇਸ ਮਹਾਨ ਨਗਰ ਕੀਰਤਨ ਵਿੱਚ ਜ਼ਿਲੇ ਭਰ ਤੋਂ ਸੰਗਤਾਂ ਆਪੋ ਆਪਣੇ ਵਾਹਨਾਂ ਟਰੈਕਟਰਾਂ ਟਰਾਲੀਆਂ ਵਿੱਚ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੀ ਮਹਿਮਾ ਦਾ ਗਾਇਨ ਕਰਦੀਆਂ ਹੋਈਆਂ ਸ਼ਾਮਿਲ ਹੋਈਆਂ।ਸੰਮੂਹ ਸ਼੍ਰੀ ਗਰੂ ਰਵਿਦਾਸ ਸਭਾ ਸੁਸਾਇਟੀਆਂ,ਭਗਵਾਨ ਵਾਲਮੀਕ ਸਭਾਵਾਂ,ਧਾਰਮਿਕ ਤੇ ਸਮਾਜਿਕ ਸਭਾ ਸੁਸਾਇਟੀਆਂ, ਬੇਗਮਪੁਰਾ ਟਾਈਗਰ ਫੋਰਸ ਟਰੇਡ ਮਾਰਕ ਨੰਬਰ 5953839 , ਡਾ.ਅੰਬੇਡਕਰ ਫੋਰਸ ਪੰਜਾਬ, ਡਾ. ਅੰਬੇਡਕਰ ਮਿਸ਼ਨ ਐਂਡ ਵੈਲਫੇਅਰ ਸੁਸਾਇਟੀ ਸਭਾਵਾਂ,ਬਹੁਜਨ ਸਟੂਡੈਂਟ ਫਰੰਟ ਹੁਸ਼ਿਆਰਪੁਰ, ਸ਼੍ਰੀ ਗੁਰੂ ਰਵਿਦਾਸ ਫੋਰਸ ਪੰਜਾਬ, ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ,ਸੱਚ ਫਾਊਂਡੇਸ਼ਨ ਤੇ ਹੋਰ ਜਥੇਬੰਦੀਆਂ ਨੇ ਇਸ ਨਗਰ ਕੀਰਤਨ ਵਿੱਚ ਭਰਵੀਂ ਸ਼ਮੂਲੀਅਤ ਕੀਤੀ।ਇਸ ਮੌਕੇ ਸ਼੍ਰੀ ਸ਼ਾਮ ਸੁੰਦਰ ਅਰੋੜਾ ਸਾਬਕਾ ਕੈਬਨਿਟ ਮੰਤਰੀ ਪੰਜਾਬ, ਵਿਜੇ ਸਾਂਪਲਾ ਸਾਬਕਾ ਕੇਂਦਰੀ ਮੰਤਰੀ, ਡਾ.ਐੱਸ.ਕੇ.ਹੀਰਾ, ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਚੈਰੀਟੇਬਲ ਸਭਾ ਪੰਜਾਬ ਦੇ ਪ੍ਰਧਾਨ ਜਗਦੀਸ਼ ਲਾਲ ਬੱਧਣ, ਸੰਜੀਵ ਤਲਵਾੜ ਸੂਬਾ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਤਰਸੇਮ ਦੀਵਾਨਾ ਚੇਅਰਮੈਨ ਬੇਗਮਪੁਰਾ ਟਾਈਗਰ ਫੋਰਸ ਟਰੇਡ ਮਾਰਕ ਨੰਬਰ 5853839, ,ਮਨੋਜ ਕੈਨੇਡੀ,ਐਡਵੋਕੇਟ ਡੀ.ਐੱਸ.ਬਾਗੀ,ਸਰਪੰਚ ਪ੍ਰੇਮ ਸਿੰਘ ਖਾਨਪੁਰ, ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ |

ਫੋਟੋ ਅਜਮੇਰ ਦੀਵਾਨਾ

Leave a Reply

Your email address will not be published. Required fields are marked *