ਸੀਰੀਆ ਵਿੱਚ ਹੋਈ ਹਿੰਸਾ ਨਹੀਂ ਲਈ ਤਕਰੀਬਨ 1000 ਤੋਂ ਵੱਧ ਲੋਕਾਂ ਦੀ ਜਾਨ

ਬੇਰੂਤ: 9 ਮਾਰਚ (ਏ,ਪੀ) ਸੀਰੀਆ ਦੇ ਰਾਸ਼ਟਰਪਤੀ “ਬਸ਼ਰ ਅਲ-ਅਸਦ” ਨੂੰ ਪਦ ਤੋਂ ਲਾਉਣ ਦੇ ਵਿਰੋਧ ਵਿੱਚ ਵਫ਼ਾਦਾਰਾਂ ਅਤੇ ਸੁਰੱਖਿਆ ਬਲਾਂ ਵਿਚਕਾਰ ਦੋ ਦਿਨਾਂ ਦੀ ਲੜਾਈ ਅਤੇ ਉਸ ਤੋਂ ਬਾਅਦ ਹੋਈ ਜਵਾਬੀ ਹਿੰਸਾ ਵਿੱਚ ਮਰਨ ਵਾਲਿਆਂ ਦੀ ਗਿਣਤੀ 1,000 ਤੋਂ ਵੱਧ ਹੋ ਗਈ ਹੈ, ਜਿਨ੍ਹਾਂ ਵਿੱਚ ਲਗਭਗ 750 ਨਾਗਰਿਕ ਸ਼ਾਮਲ ਹਨ। ਮਨੁੱਖੀ ਅਧਿਕਾਰ ਸੰਗਠਨ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।ਇਹ 14 ਸਾਲ ਪਹਿਲਾਂ ਸੀਰੀਆ ਵਿੱਚ ਸੰਘਰਸ਼ ਸ਼ੁਰੂ ਹੋਣ ਤੋਂ ਬਾਅਦ ਹਿੰਸਾ ਦੀ ਸਭ ਤੋਂ ਵੱਡੀ ਅਤੇ ਘਾਤਕ ਘਟਨਾ ਹੈ।
