ਦੁਬਈ ਵਿੱਚ ਹੋਇਆ 12,000 ਸਿਮ ਕਾਰਡਾਂ ਦੀ ਵਰਤੋਂ ਕਰਨ ਵਾਲਾ ਇੱਕ ਦੇਸ਼ ਵਿਆਪੀ ਧੋਖਾਧੜੀ ਨੈੱਟਵਰਕ ਦਾ ਪਰਦਾਫਾਸ਼
ਦੁਬਈ/ ਜਲੰਧਰ/19 ਨਵੰਬਰ/ ਸੁਨੀਲ ਕੁਮਾਰ

ਦੁਬਈ ਵਿੱਚ ਇੱਕ ਵੱਡਾ ਸਾਈਬਰ ਧੋਖਾਧੜੀ ਦੇ ਆਪ੍ਰੇਸ਼ਨ ਵਿੱਚ ਪਿੰਪਰੀ-ਚਿੰਚਵਾੜ ਪੁਲਿਸ ਨੇ ਦੁਬਈ ਤੋਂ ਭਾਰਤ ਵਿੱਚ ਸਾਈਬਰ ਧੋਖਾਧੜੀ ਦਾ ਨੈੱਟਵਰਕ ਚਲਾਉਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਜਾਂਚ ਵਿੱਚ 10,000 ਤੋਂ 12,000 ਸਰਗਰਮ ਸਿਮ ਕਾਰਡਾਂ ਦੀ ਵਰਤੋਂ ਦਾ ਖੁਲਾਸਾ ਹੋਇਆ ਹੈ। ਇੱਕ ਸਿਮ ਕਾਰਡ ਤੋਂ ₹7,000 ਤੋਂ ₹8,000 ਤੱਕ ਵਸੂਲੇ ਗਏ ਸਨ। ਹੁਣ ਤੱਕ ਸੱਤ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਮੁੱਖ ਦੋਸ਼ੀ ਵੀ ਸ਼ਾਮਲ ਹੈ। ਗਿਰੋਹ ਦੇ ਲਿੰਕ ਚੀਨ ਤੱਕ ਫੈਲੇ ਹੋਏ ਹਨ ਬਾਕੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
