ਮੁੰਬਈ ਵਿੱਚ ਗੈਸ ਪਾਈਪਲਾਈਨ ਹੋਈ ਲੀਕ,ਤਿੰਨ ਜ਼ਖਮੀ

ਮੁੰਬਈ: 9 ਮਾਰਚ (Buro) ਐਤਵਾਰ ਨੂੰ ਮੁੰਬਈ ਦੇ ਅੰਧੇਰੀ ਇਲਾਕੇ ਵਿੱਚ ਇੱਕ ਗੈਸ ਪਾਈਪਲਾਈਨ ਲੀਕ ਹੋਣ ਕਾਰਨ ਅੱਗ ਲੱਗ ਗਈ, ਜਿਸ ਕਾਰਨ ਤਿੰਨ ਲੋਕ ਜ਼ਖਮੀ ਹੋ ਗਏ। ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।ਅਧਿਕਾਰੀ ਨੇ ਦੱਸਿਆ ਕਿ ਇਸ ਘਟਨਾ ਵਿੱਚ ਦੋ ਵਾਹਨ ਵੀ ਨੁਕਸਾਨੇ ਗਏ। ਗਲੀਮਤ ਰਹੀ ਨਹੀਂ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ।
