ਰੂਪਨਗਰ ਸੱਤ ਸਾਲ ਦੀ ਮਾਸੂਮ ਬੱਚੀ ਨਾਲ ਜਬਰ ਜਨਾ ਕਰਨ ਦੀ ਕੋਸ਼ਿਸ਼ ਤੋਂ ਬਾਅਦ ਗਲਾ ਘੁੱਟ ਕੇ ਕੀਤਾ ਕਤਲ, ਦੋਸ਼ੀ ਕਾਬੂ
ਦੋਸ਼ੀ ਨੇ ਬੱਚੀ ਨੂੰ 10 ਰੁਪਏ ਦੇ ਕੁਰਕਰੇ ਦੇਣ ਦੇ ਬਹਾਨੇ ਜੰਗਲ ਵਿੱਚ ਦਿੱਤਾ ਵਾਰਦਾਤ ਨੂੰ ਅੰਜਾਮ

ਰੂਪਨਗਰ /ਜਲੰਧਰ /28 ਨਵੰਬਰ/ਸੁਨੀਲ ਕੁਮਾਰ
ਰੂਪਨਗਰ ਤੋਂ ਬਹੁਤ ਹੀ ਇੱਕ ਮੰਦਭਾਗੀ ਘਟਨਾ ਜੋ ਸਾਹਮਣੇ ਆ ਰਹੀ ਹੈ ਇੱਥੇ ਇੱਕ ਸੱਤ ਸਾਲਾਂ ਮਾਸੂਮ ਦੀ ਬੱਚੀ ਨਾਲ ਜਬਰ ਜਨਾ ਕਰਨ ਦੀ ਕੋਸ਼ਿਸ਼ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਰੂਪਨਗਰ ਦੇ ਨਾਨਕਪੁਰਾ ਇਲਾਕੇ ਵਿੱਚ 7 ਸਾਲਾ ਮਾਸੂਮ ਬੱਚੀ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼ ਤੋਂ ਬਾਅਦ ਗਲਾ ਘੁੱਟ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ 22 ਨਵੰਬਰ ਦੀ ਸ਼ਾਮ ਨੂੰ ਬੱਚੀ ਦੇ ਪਿਤਾ ਵਿਕਾਸ ਕੁਮਾਰ ਵੱਲੋਂ ਦਰਜ ਕਰਵਾਈ ਗੁੰਮਸ਼ੁਦਗੀ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਮਹਿਜ਼ 10 ਘੰਟਿਆਂ ਵਿੱਚ ਮੁਲਜ਼ਮ ਅਜੈ ਕੁਮਾਰ (ਵਾਸੀ ਨਾਨਕਪੁਰਾ) ਨੂੰ ਰੇਲਵੇ ਸਟੇਸ਼ਨ ਤੋਂ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਕਬੂਲਿਆ ਕਿ ਉਸ ਨੇ ਬੱਚੀ ਨੂੰ 10 ਰੁਪਏ ਦੇ ਕੇ ਕੁਰਕੁਰੇ ਦਿਵਾਉਣ ਦੇ ਬਹਾਨੇ ਜੰਗਲ ਵਿੱਚ ਲਿਜਾ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਨੇ 23 ਨਵੰਬਰ ਸਵੇਰੇ ਜੰਗਲ ਦੇ ਸੂਏ ਵਿੱਚੋਂ ਬੱਚੀ ਦੀ ਲਾਸ਼ ਅਤੇ ਪਲਾਸਟਿਕ ਦੀ ਰੱਸੀ ਬਰਾਮਦ ਕਰਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਮਾਮਲੇ ਵਿੱਚ ਕਤਲ ਦੀ ਧਾਰਾ 103 ਬੀਐਨਐਸ ਜੋੜ ਦਿੱਤੀ ਗਈ ਹੈ।
