
ਜਲੰਧਰ/ ਸੁਨੀਲ ਕੁਮਾਰ
ਜਲੰਧਰ ਦੇ ਮੁਹੱਲਾ ਸਈਪੁਰ ਕਲਾਂ ਚ ਭਾਰਤ ਰਤਨ ਡਾ ਬੀ ਆਰ ਅੰਬੇਡਕਰ ਵੈਲਫੇਅਰ ਸੋਸਾਇਟੀ ਅਤੇ ਜੈ ਭੀਮ ਯੂਨਾਈਟਿਡ ਵੋਇਸ ਆਫ ਪੰਜਾਬ ਦੀ ਸਮੁੱਚੀ ਟੀਮ ਦੇ ਸਹਿਯੋਗ ਨਾਲ ਬਾਬਾ ਸਾਹਿਬ ਅੰਬੇਡਕਰ ਜੀ ਦਾ 135ਵਾਂ ਜਨਮਦਿਹਾੜਾ ਬੜੀ ਹੀ ਧੂਮਧਾਮ ਨਾਲ ਸ਼ਰਦਾ ਦੇ ਫ਼ੁੱਲ ਭੇਟ ਕਰਦੇ ਹੋਏ ਮਨਾਇਆ ਗਿਆ ਜਿਸ ਵਿਚ ਮੁਹੱਲਾ ਸਈਪੁਰ ਕਲਾਂ ਦੇ ਨੌਜਵਾਨ ,ਬਜੁਰਗ,ਬੱਚੇ ਅਤੇ ਮਹਿਲਾਵਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਆਪਣਾ ਬਣਦਾ ਯੋਗਦਾਨ ਪਾਇਆ ਅਤੇ ਵਾਰਡ ਨੰਬਰ 79 ਤੋ ਕੌਂਸਲਰ ਮੈਡਮ ਮਨਿੰਦਰ ਕੌਰ ਵਲੋ ਆਪਣੇ ਪਤੀ ਦਿਨੇਸ਼ ਹੀਰ ਨਾਲ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਾਈ। ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਯੋਗਰਾਜ ਜੀ ਨੇ ਆਪਣੇ ਵਿਚਾਰ ਰੱਖਦੇ ਹੋਏ ਇਸ ਖੁਸ਼ੀ ਦੇ ਮੌਕੇ ਤੇ ਲੱਡੂ ਵੰਡ ਕੇ ਆਏ ਹੋਏ ਸਾਰੇ ਸਾਥੀਆਂ ਨਾਲ ਖ਼ੁਸ਼ੀ ਸਾਂਝੀ ਕੀਤੀ ਤੇ ਆਪਣੇ ਬੱਚਿਆਂ ਨੂੰ ਬਾਬਾ ਸਾਹਿਬ ਅੰਬੇਡਕਰ ਜੀ ਦੇ ਵਿਚਾਰਾਂ ਉਪਰ ਚਲਣ ਦੀ ਅਪੀਲ ਕੀਤੀ,ਇਸ ਮੌਕੇ ਲੱਕੀ ਬੈਂਸ,ਸੰਦੀਪ ਮੂਲਨਿਵਾਸੀ,ਜਗਦੀਸ਼ ਰਾਏ,ਰਾਮ ਲੁਭਾਇਆ,ਪਰਮਜੀਤ,ਨਰੇਸ਼ , ਅਮਰਜੀਤ ਸੰਧੂ , ਅਮਰਜੀਤ,ਰਵੀ ਸਈਪੁਰੀਆ,ਰਣਜੀਤ ਕੁਮਾਰ ,ਸੋਢੀ ਸਈਪੁਰੀਆ,ਹੈਪੀ,ਰੌਸ਼ਨ ਲਾਲ,ਪ੍ਰਿੰਸ ਵਿਰਦੀ,,ਅਮਰਜੀਤ ਪਵਾਰ,ਬੰਟੀ,ਸੁਖੀ ਆਦਿ ਹਾਜ਼ਰ ਰਹੇ
