Landslide:ਚੰਬਾ ਜ਼ਿਲ੍ਹੇ ਵਿੱਚ ਭਾਰੀ ਲੈਂਡਸਲਾਈਡ, ਰਸਤੇ ਵਿੱਚ ਫਸੇ ਕਈ ਵਾਹਨ

ਹਿਮਾਚਲ ਪ੍ਰਦੇਸ਼ / ਚੰਬਾ/ਰੋਜਾਨਾ ਰਿਪੋਰਟਰ

ਵਿਸਾਖੀ ਵਾਲੇ ਦਿਨ ਇਲੋਚਨ ਪ੍ਰਦੇਸ਼ ਤੋਂ ਬਹੁਤ ਹੀ ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਚਾਂਜੂ ਪੁਲ ਦੇ ਨੇੜੇ ਭਾਰੀ ਲੈਂਡਸਲਾਈਡ ਹੋਣ ਕਾਰਨ ਨਕਰੋੜ-ਚਾਂਜੂ ਮਾਰਗ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ। ਟਨਾਂ ਦੇ ਹਿਸਾਬ ਨਾਲ ਮਲਬਾ ਅਤੇ ਵੱਡੇ ਪੱਥਰ ਸੜਕ ‘ਤੇ ਆਉਣ ਕਾਰਨ ਦੋ ਪੰਚਾਇਤਾਂ ਦਾ ਬਾਕੀ ਦੁਨੀਆ ਨਾਲੋਂ ਸੰਪਰਕ ਟੁੱਟ ਗਿਆ ਹੈ।ਵਿਸਾਖੀ ਦੇ ਤਿਉਹਾਰ ਮੌਕੇ ਵੱਡੀ ਗਿਣਤੀ ਵਿੱਚ ਸਥਾਨਕ ਲੋਕ ਅਤੇ ਸ਼ਰਧਾਲੂ ‘ਚਾਂਜੂ ਮਾਤਾ ਮੰਦਰ’ ਦੇ ਦਰਸ਼ਨਾਂ ਲਈ ਜਾਂਦੇ ਹਨ। ਰਸਤਾ ਬੰਦ ਹੋਣ ਕਾਰਨ ਹਜ਼ਾਰਾਂ ਦੀ ਆਬਾਦੀ ਪ੍ਰੇਸ਼ਾਨ ਹੈ ਅਤੇ ਸ਼ਰਧਾਲੂਆਂ ਲਈ ਮੰਦਰ ਤੱਕ ਪਹੁੰਚਣਾ ਅਸੰਭਵ ਲੱਗ ਰਿਹਾ ਹੈ। ਸਥਾਨਕ ਨਿਵਾਸੀਆਂ ਨੇ ਲੋਕ ਨਿਰਮਾਣ ਵਿਭਾਗ ਤੋਂ ਮੰਗ ਕੀਤੀ ਹੈ ਕਿ ਰਸਤੇ ਨੂੰ ਜਲਦੀ ਤੋਂ ਜਲਦੀ ਬਹਾਲ ਕੀਤਾ ਜਾਵੇ।ਡਲਹੌਜ਼ੀ–ਲਚੌੜੀ ਸੜਕ ਮਾਰਗ ‘ਤੇ ਤਲੇਰੂ ਦੇ ਨੇੜੇ ਪਿਛਲੇ ਕਈ ਦਿਨਾਂ ਤੋਂ ਪਹਾੜ ਲਗਾਤਾਰ ਦਰਕ ਰਿਹਾ ਹੈ। ਹਾਲ ਹੀ ਵਿੱਚ ਹੋਏ ਲੈਂਡਸਲਾਈਡ ਕਾਰਨ ਸੜਕ ਕਰੀਬ 4 ਘੰਟੇ ਬੰਦ ਰਹੀ, ਜਿਸ ਕਾਰਨ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਮਾਰਗ ਤੋਂ ਗੁਜ਼ਰਦੇ ਸਮੇਂ ਵਿਸ਼ੇਸ਼ ਸਾਵਧਾਨੀ ਵਰਤੀ ਜਾਵੇ ਅਤੇ ਜੇ ਸੰਭਵ ਹੋਵੇ ਤਾਂ ਬਦਲਵੇਂ ਰਸਤਿਆਂ ਦੀ ਵਰਤੋਂ ਕੀਤੀ ਜਾਵੇ।ਬਘੇਈਗੜ੍ਹ-ਚਾਂਜੂ ਮਾਰਗ ‘ਤੇ ਜਦੋਂ ਜੇ.ਸੀ.ਬੀ. ਮਸ਼ੀਨ ਰਸਤਾ ਖੋਲ੍ਹਣ ਦਾ ਕੰਮ ਕਰ ਰਹੀ ਸੀ, ਤਾਂ ਅਚਾਨਕ ਪਹਾੜੀ ਤੋਂ ਇੱਕ ਵੱਡਾ ਪੱਥਰ ਮਸ਼ੀਨ ਦੇ ਉੱਪਰ ਆ ਡਿੱਗਿਆ।ਇਸ ਹਾਦਸੇ ਵਿੱਚ ਜੇ.ਸੀ.ਬੀ. ਆਪਰੇਟਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਸੁਰੱਖਿਆ ਦੇ ਮੱਦੇਨਜ਼ਰ ਫਿਲਹਾਲ ਸੜਕ ਬਹਾਲੀ ਦਾ ਕੰਮ ਰੋਕ ਦਿੱਤਾ ਗਿਆ ਹੈ। ਸਥਾਨਕ ਲੋਕਾਂ ਨੇ ਮੰਗ ਕੀਤੀ ਹੈ ਕਿ ਅਜਿਹੇ ਖ਼ਤਰਨਾਕ ਇਲਾਕਿਆਂ ਵਿੱਚ ਕੰਮ ਕਰਦੇ ਸਮੇਂ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਜਾਣ।ਲੋਕ ਨਿਰਮਾਣ ਵਿਭਾਗ ਦੇ ਜੂਨੀਅਰ ਇੰਜੀਨੀਅਰ ਸੁਨੀਲ ਕੁਮਾਰ ਨੇ ਦੱਸਿਆ ਕਿ ਪਹਾੜੀ ਤੋਂ ਕਾਫੀ ਜ਼ਿਆਦਾ ਮਲਬਾ ਡਿੱਗਿਆ ਹੈ। ਵਿਭਾਗ ਦੀਆਂ ਮਸ਼ੀਨਾਂ ਮੌਕੇ ‘ਤੇ ਹਨ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅੱਜ ਸ਼ਾਮ ਤੱਕ ਰਸਤਾ ਆਵਾਜਾਈ ਲਈ ਖੋਲ੍ਹ ਦਿੱਤਾ ਜਾਵੇ।

Leave a Reply

Your email address will not be published. Required fields are marked *