ਪੁਲਿਸ ਨੇ ਨਸ਼ੀਲੀਆ ਵਸਤੂਆਂ ਦਾ ਸੇਵਨ ਕਰਨ ਵਾਲੇ ਵਿਅਕਤੀ ਨੂੰ ਕੀਤਾ ਕਾਬੂ ਕਰਕੇ ਕਰਵਾਇਆ ਹਸਪਤਾਲ ਵਿੱਚ ਦਾਖਲ : ਥਾਣਾ ਮੁੱਖੀ ਰਜਿੰਦਰ ਮਿਨਹਾਸ 

ਪੁਲਿਸ ਨੇ ਨਸ਼ੀਲੀਆ ਵਸਤੂਆਂ ਦਾ ਸੇਵਨ ਕਰਨ ਵਾਲੇ ਵਿਅਕਤੀ ਨੂੰ ਕੀਤਾ ਕਾਬੂ ਕਰਕੇ ਕਰਵਾਇਆ ਹਸਪਤਾਲ ਵਿੱਚ ਦਾਖਲ : ਥਾਣਾ ਮੁੱਖੀ ਰਜਿੰਦਰ ਮਿਨਹਾਸ 

ਹੁਸ਼ਿਆਰਪੁਰ 8 ਦਸੰਬਰ ( ਤਰਸੇਮ ਦੀਵਾਨਾ ) – ਸੰਦੀਪ ਮਲਿਕ ਆਈ.ਪੀ.ਐਸ.ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵੱਲੋ ਦਿੱਤੇ ਦਿਸ਼ਾ ਨਿਰਦੇਸਾ ਅਤੇ ਪਰਮਿੰਦਰ ਸਿੰਘ ਪੀ.ਪੀ.ਐਸ, ਪੁਲਿਸ ਕਪਤਾਨ ਤਫਤੀਸ਼ ਦੀ ਰਹਿਨੁਮਾਈ ਹੇਠ ਨਸ਼ੀਲੀਆ ਵਸਤੂਆ ਦੀ ਸਮੱਗਲਿੰਗ ਕਰਨ ਵਾਲੇ ਵਿਅਕਤੀਆ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਗਈ ਹੈ । ਇਸ ਮੁਹਿੰਮ ਤਹਿਤ ਪਲਵਿੰਦਰ ਸਿੰਘ ਉਪ ਪੁਲਿਸ ਕਪਤਾਨ ਚੱਬੇਵਾਲ ਹੁਸ਼ਿਆਰਪੁਰ ਜੀ ਦੇ ਦਿਸ਼ਾ ਨਿਰਦੇਸ਼ਾ ਤੇ ਇੰਸਪੈਕਟਰ ਰਜਿੰਦਰ ਸਿੰਘ ਮੁੱਖ ਅਫਸਰ ਥਾਣਾ ਮੇਹਟੀਆਣਾ ਵੱਲੋਂ ਉਚ ਅਫਸਰਾਂ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਦੱਸਿਆ ਕਿ

ਏ.ਐਸ.ਆਈ ਕੌਸ਼ਲ ਚੰਦਰ ਚੌਂਕੀ ਇੰਚਾਰਜ ਅਜਨੋਹਾ ਸਮੇਤ ਸਾਥੀ ਕਰਮਚਾਰੀਆ ਦੇ ਗਸਤ ਕਰਦੇ ਭੈੜੇ ਪੁਰਸ਼ਾਂ ਦੇ ਸਬੰਧ ਵਿੱਚ ਅੱਡਾ ਈਸਪੁਰ ਮੌਜੂਦ ਸੀ ਤਾਂ ਇੱਕ ਖਾਸ ਮੁੱਖਬਰ ਨੇ ਦੱਸਿਆ ਕਿ ਤਜਿੰਦਰ ਸਿੰਘ ਉਰਫ ਕਾਕਾ ਪੁੱਤਰ ਸੁੱਚਾ ਸਿੰਘ ਜੋ ਨਸ਼ਾ ਪੀਂਦਾ ਹੈ ਤੇ ਵੇਚਦਾ ਵੀ ਹੈ,ਇਸ ਵਕਤ ਆਪਣੇ ਘਰ ਮੌਜੂਦ ਹੈ ਜੇਕਰ ਤੁਹਾਡੇ ਵੱਲੋ ਹੁਣੇ ਰੇਡ ਕੀਤਾ ਜਾਵੇ ਤਾਂ ਉਕਤ ਵਿਅਕਤੀ ਕਾਬੂ ਆ ਸਕਦਾ ਹੈ ਜਿਸ ਤੇ ਏ.ਐਸ.ਆਈ ਕੌਸ਼ਲ ਚੰਦਰ ਸਾਥੀ ਕਰਮਚਾਰੀਆਂ ਦੇ ਨਾਲ ਤਜਿੰਦਰ ਸਿੰਘ ਉਕਤ ਦੇ ਘਰ ਪੁੱਜਾ ਤਾਂ ਤਜਿੰਦਰ ਸਿੰਘ ਆਪਣੇ ਘਰ ਹੀ ਮਿਲਿਆ ਜਿਸਦੀ ਤਲਾਸ਼ੀ ਕਰਨ ਤੇ ਉਸ ਪਾਸੋ ਕੋਈ ਵੀ ਇਤਰਾਜ ਯੋਗ ਵਸਤੂ ਬ੍ਰਾਮਦ ਨਹੀ ਹੋਈ ਤੇ ਉਸਦੇ ਕਮਰੇ ਵਿੱਚੋ 2 ਲਾਇਟਰ ਤੇ ਇੱਕ ਸਿਲਵਰ ਪੇਪਰ ਬ੍ਰਾਮਦ ਹਇਆ ਜਿਸਤੇ ਤਜਿੰਦਰ ਸਿੰਘ ਦੇ ਦੱਸਣ ਮੁਤਾਬਿਕ ਉਸਨੇ ਹੈਰੋਇਨ ਦਾ ਨਸ਼ਾ ਕੀਤਾ ਸੀ ਪੁਲਿਸ ਨੇ ਦੱਸਿਆ ਕਿ 02 ਲਾਇਟਰ ਤੇ ਇੱਕ ਸਿਲਵਰ ਪੇਪਰ ਨੂੰ ਪੁਲਿਸ ਨੇ ਆਪਣੇ ਵਿੱਚ ਲੈ ਕੇ ਤਜਿੰਦਰ ਸਿੰਘ ਉਰਫ ਕਾਕਾ ਦੇ ਖਿਲਾਫ ਮੁੱਕਦਮਾ ਦਰਜ ਕੀਤਾ ! ਉਹਨਾ ਦੱਸਿਆ ਕਿ ਕਥਿਤ ਦੋਸ਼ੀ ਨੂੰ ਪੇਸ਼ ਅਦਾਲਤ ਵਿੱਚ ਪੇਸ਼ ਕਰਕੇ ਮਾਨਯੋਗ ਅਦਾਲਤ ਦੇ ਹੁਕਮ ਅਨੁਸਾਰ ਇਲਾਜ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਦਾਖਲ ਕਰਵਾਇਆ ਗਿਆ ਹੈ।

ਫੋਟੋ ਅਜਮੇਰ ਦੀਵਾਨਾ

 

Leave a Reply

Your email address will not be published. Required fields are marked *