ਭਾਨੋ ਲੰਗਾ ਵਿੱਚ ਮੈਡੀਕਲ ਸਟੋਰ ’ਤੇ ਛਾਪਾ, 25,780 ਰੁਪਏ ਦੀਆਂ ਦਵਾਈਆਂ ਜ਼ਬਤ, ਦੁਕਾਨ ਮਾਲਕ ਗ੍ਰਿਫ਼ਤਾਰ

ਭਾਨੋ ਲੰਗਾ ਵਿੱਚ ਮੈਡੀਕਲ ਸਟੋਰ ’ਤੇ ਛਾਪਾ, 25,780 ਰੁਪਏ ਦੀਆਂ ਦਵਾਈਆਂ ਜ਼ਬਤ, ਦੁਕਾਨ ਮਾਲਕ ਗ੍ਰਿਫ਼ਤਾਰ

ਪ੍ਰੀਗਾਬਾਲਿਨ ਸਾਲਟ ਵਾਲੀਆਂ 200 ਗੋਲੀਆਂ ਵੀ ਬਰਾਮਦ, ਐੱਫ.ਆਈ.ਆਰ. ਦਰਜ

ਕਪੂਰਥਲਾ, 30 ਅਕਤੂਬਰ: ਰੋਜ਼ਾਨਾਂ ਰਿਪੋਰਟਰ

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵੱਡੀ ਕਾਰਵਾਈ ਕਰਦਿਆਂ ਸਿਹਤ ਵਿਭਾਗ ਦੇ ਡਰੱਗਜ਼ ਕੰਟਰੋਲ ਵਿੰਗ ਵੱਲੋਂ ਪੁਲਿਸ ਦੇ ਸਹਿਯੋਗ ਨਾਲ ਪਿੰਡ ਭਾਨੋ ਲੰਗਾ ਵਿਖੇ ਇੱਕ ਕੈਮਿਸਟ ਦੀ ਦੁਕਾਨ ’ਤੇ ਛਾਪੇਮਾਰੀ ਕਰਕੇ ਲਗਭਗ 25,780 ਰੁਪਏ ਦੀਆਂ 20 ਕਿਸਮਾਂ ਦੀਆਂ ਐਲੋਪੈਥਿਕ ਦਵਾਈਆਂ ਜ਼ਬਤ ਕੀਤੀਆਂ ਗਈਆਂ।

ਡਰੱਗਜ਼ ਕੰਟਰੋਲ ਅਫ਼ਸਰ ਅਨੁਪਮਾ ਕਾਲੀਆ ਵੱਲੋਂ ਥਾਣਾ ਸਦਰ ਦੇ ਮੁਲਾਜ਼ਮ ਪਾਲ ਸਿੰਘ ਦੀ ਮੌਜੂਦਗੀ ਵਿੱਚ ਕੀਤੀ ਗਈ ਜਾਂਚ ਦੌਰਾਨ ਦੁਕਾਨ ਦਾ ਮਾਲਕ ਦਵਾਈਆਂ ਵੇਚਣ ਸਬੰਧੀ ਵੈਧ ਡਰੱਗ ਲਾਇਸੈਂਸ ਅਤੇ ਦਵਾਈਆਂ ਦੀ ਖਰੀਦ ਦੇ ਰਿਕਾਰਡ ਪੇਸ਼ ਕਰਨ ਵਿੱਚ ਅਸਫ਼ਲ ਰਿਹਾ। ਇਸ ਦੇ ਮੱਦੇਨਜ਼ਰ ਡਰੱਗਜ਼ ਐਂਡ ਕਾਸਮੈਟਿਕਸ ਐਕਟ ਅਤੇ ਇਸ ਤਹਿਤ ਬਣਾਏ ਨਿਯਮਾਂ ਦੇ ਉਪਬੰਧਾਂ ਅਨੁਸਾਰ ਦਵਾਈਆਂ ਜ਼ਬਤ ਕਰ ਲਈਆਂ ਗਈਆਂ।

ਜਾਂਚ ਦੌਰਾਨ ਦੁਕਾਨ ਵਿੱਚੋਂ ਪ੍ਰੀਗਾਬਾਲਿਨ ਸਾਲਟ ਵਾਲੀਆਂ ਦਵਾਈਆਂ ਦੀਆਂ 200 ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ।

ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀ.ਐੱਨ.ਐੱਸ.) ਦੀਆਂ ਸਬੰਧਤ ਧਾਰਾਵਾਂ ਤਹਿਤ ਵੱਖਰੀ ਐੱਫ.ਆਈ.ਆਰ. ਦਰਜ ਕਰਕੇ ਉਸ ਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ।

ਜ਼ਬਤ ਕੀਤੀਆਂ ਦਵਾਈਆਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਜਦਕਿ ਮੁਲਜ਼ਮ ਖ਼ਿਲਾਫ਼ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Leave a Reply

Your email address will not be published. Required fields are marked *