ਬੁਢਲਾਡਾ,ਪੰਜਾਬ ਪੁਲਿਸ ਦਾ ਏ,ਐਸ,ਆਈ ਚਿੱਟਾ ਪੀਂਦਾ ਅਤੇ ਵੇਚਦਾ ਲੋਕਾਂ ਵੱਲੋਂ ਰੰਗੇ ਹੱਥੀ ਫੜਿਆ

ਬੁਢਲਾਡਾ,ਪੰਜਾਬ ਪੁਲਿਸ ਦਾ ਏ,ਐਸ,ਆਈ ਚਿੱਟਾ ਪੀਂਦਾ ਅਤੇ ਵੇਚਦਾ ਲੋਕਾਂ ਵੱਲੋਂ ਰੰਗੇ ਹੱਥੀ ਫੜਿਆ

 

ਬੁਢਲਾਡਾ 30 ਅਕਤੂਬਰ/ ਬਿਊਰੋ

ਪੰਜਾਬ ਪੁਲਿਸ ਦੇ ਚਰਿੱਤਰ ਤੇ ਕਈ ਵਾਰੀ ਉਂਗਲੀ ਉੱਠੀ ਹੈ ਬੀਤੇ ਦਿਨਾਂ ਵਿੱਚ ਵੀ ਇੱਕ ਏ,ਐਸ,ਆਈ ਕੋਲੋਂ ਨਸ਼ਾ ਬਰਾਮਦ ਹੋਇਆ ਸੀ ਅਜਿਹਾ ਹੀ ਇੱਕ ਮਾਮਲਾ ਬੁਡਲਾਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਏ,ਐਸ,ਆਈ ਨਸ਼ਾ ਪੀਂਦਾ ਅਤੇ ਵੇਚਦਾ ਲੋਕਾਂ ਵੱਲੋਂ ਫੜਿਆ ਗਿਆ ਜਾਣਕਾਰੀ ਦੇ ਅਨੁਸਾਰ ਬੁਢਲਾਡੇ ਦੇ ਆਈ.ਟੀ.ਆਈ. ਚੌਂਕ (ITI Chowk) ਵਿੱਚ ਜੋ ਵਾਪਰਿਆ, ਉਸ ਨੇ ਪੰਜਾਬ ਪੁਲਿਸ ਅਤੇ ਸੂਬੇ ਦੀ ਕਾਨੂੰਨ ਵਿਵਸਥਾ ਦੀ ਅਸਲੀਅਤ ਸਭ ਦੇ ਸਾਹਮਣੇ ਲਿਆ ਕੇ ਰੱਖ ਦਿੱਤੀ ਹੈ।

ਇੱਥੇ ਪੰਜਾਬ ਪੁਲਿਸ ਦਾ ਇੱਕ ਏ.ਐੱਸ.ਆਈ. (ASI) ਖ਼ੁਦ ‘ਚਿੱਟਾ’ (ਹੈਰੋਇਨ) ਵੇਚਦਿਆਂ ਅਤੇ ਪੀਂਦਿਆਂ ਰੰਗੇ ਹੱਥੀਂ ਫੜਿਆ ਗਿਆ ਹੈ। ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਇਸ ਮੁਲਾਜ਼ਮ ਨੂੰ ਇਲਾਕੇ ਦੇ ਜਾਗਰੂਕ ਲੋਕਾਂ ਨੇ ਘੇਰ ਕੇ ਮੌਕੇ ‘ਤੇ ਹੀ ਕਾਬੂ ਕਰ ਲਿਆ।

ਸਵਾਲ ਇਹ ਉੱਠਦਾ ਹੈ ਕਿ ਜਿਹੜੀ ਵਰਦੀ ਲੋਕਾਂ ਦੀ ਰੱਖਿਆ ਲਈ ਬਣੀ ਹੈ, ਜਦੋਂ ਉਹ ਰੱਖਿਅਕ ਹੀ ਖ਼ੁਦ ਨਸ਼ਾ ਤਸਕਰ ਬਣ ਜਾਣ, ਤਾਂ ਪੰਜਾਬ ਦੀ ਜਵਾਨੀ ਕਿਵੇਂ ਬਚੇਗੀ ?

Leave a Reply

Your email address will not be published. Required fields are marked *