ਸ਼੍ਰੋਮਣੀ ਕਮੇਟੀ ਅਧੀਨ ਚੱਲ ਰਹੇ ਸਕੂਲ ਦੀ ਗਰਾਉਂਡ ‘ਚ ਨਜਾਇਜ਼ ਦੁਕਾਨਾਂ ਦੀ ਉਸਾਰੀ ਦਾ ਮਾਮਲਾ ਭਖਿਆ
• ਸੰਘਰਸ਼ ਤੇਜ਼ ਕਰਨ ਲਈ ਵਾਰਸ ਬਾਬਾ ਬਘੇਲ ਸਿੰਘ ਜਥੇਬੰਦੀ ਹਰਿਆਣਾ ਦਾ ਹੋਇਆ ਗਠਨ
• ਤੇਜਪਾਲ ਸਿੰਘ ਪ੍ਰਧਾਨ ਅਤੇ ਸਰਬਜੀਤ ਸਿੰਘ ਉਪ ਪ੍ਰਧਾਨ ਬਣੇ

ਹੁਸ਼ਿਆਰਪੁਰ, 7 ਦਸੰਬਰ ( ਤਰਸੇਮ ਦੀਵਾਨਾ ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ਵਿੱਚ ਚੱਲ ਰਹੇ ਕੱਲਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਹਰਿਆਣਾ ਦੀ ਗਰਾਉਂਡ ਵਿਖੇ ਬਣਾਈਆਂ ਜਾ ਰਹੀਆਂ ਦੁਕਾਨਾਂ ਦਾ ਮਾਮਲਾ ਪੂਰੀ ਤਰ੍ਹਾਂ ਗਰਮਾਇਆ ਚੁੱਕਾ ਹੈ | ਜਿਸ ਦੇ ਵਿਰੋਧ ਵਿੱਚ ਸੋਸ਼ਲ ਮੀਡੀਆ ਤੇ ਲਗਾਤਾਰ ਇਹ ਮੁੱਦਾ ਲਾਮ ਲਾਈਟ ਵਿੱਚ ਆਇਆ ਹੋਇਆ ਹੈ | ਸਕੂਲ ਪ੍ਰਬੰਧਕਾਂ ਵੱਲੋਂ ਬਣਾਈਆਂ ਜਾ ਰਹੀਆਂ ਇਨ੍ਹਾਂ ਦੁਕਾਨਾਂ ਨੂੰ ਕਥਿਤ ਤੌਰ ਤੇ ਗੈਰਕਨੂੰਨੀ ਕਰਾਰ ਦੇ ਕੇ ਕਸਬਾ ਹਰਿਆਣਾ ਤੇ ਨਾਲ ਲੱਗਦੇ ਪਿੰਡਾਂ ਦੇ ਕੁੱਝ ਵਿਅਕਤੀਆਂ ਵੱਲੋਂ ਇਸ ਮਾਮਲੇ ਨੂੰ ਨਗਰ ਕੌਂਸਲ ਹਰਿਆਣਾ ਅਤੇ ਜਿਲਾ ਹੁਸ਼ਿਆਰਪੁਰ ਦੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਸਕੂਲ ਪ੍ਰਬੰਧਕਾਂ ਦੇ ਅਪਹੁਦਰੇਪਣ ਦੇ ਵਿਰੋਧ ‘ਚ ਸ਼ਨੀਵਾਰ ਨੂੰ ਕਸਬਾ ਹਰਿਆਣਾ ਅਤੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਵੱਲੋਂ ਕਣਕ ਮੰਡੀ ਹਰਿਆਣਾ ਵਿਖੇ ਮੀਟਿੰਗ ਕਰਕੇ ਸੰਘਰਸ਼ ਕਰਨ ਦਾ ਐਲਾਨ ਕੀਤਾ ਅਤੇ ਅਗਲੀ ਰਣਨੀਤੀ ਉਲੀਕੀ ਗਈ। ਇਸ ਮੌਕੇ ਭਰਵੇਂ ਇਕੱਠ ਦੌਰਾਨ ਜਸਵੀਰ ਸਿੰਘ ਹਰਿਆਣਾ, ਤੇਜਪਾਲ ਸਿੰਘ, ਕੁਲਦੀਪ ਸਿੰਘ, ਰਤਨ ਸਿੰਘ ਤੇ ਹੋਰਨਾਂ ਨੇ ਕਿਹਾ ਕਿ ਕੱਲਰ ਖਾਲਸਾ ਸੀ ਸੈ ਸਕਲ ਹਰਿਆਣਾ ਵਿਖੇ ਜੋ ਨਜਾਇਜ਼ ਤੌਰ ‘ਤੇ ਦੁਕਾਨਾਂ ਬਣਾਈਆਂ ਜਾ ਰਹੀਆਂ ਹਨ ਇਹ ਦਾਨ ਕੀਤੀ ਹੋਈ ਜ਼ਮੀਨ ਦੀ ਗਲਤ ਵਰਤੋਂ ਦਾ ਮਾਮਲਾ ਹੈ ਜਿਸ ਨੂੰ ਬੰਦ ਕਰਵਾਉਣ ਲਈ ਪਹਿਲਾਂ ਜੁਬਾਨੀ ਅਤੇ ਫਿਰ ਲਿਖਤੀ ਤੌਰ ਤੇ ਚਾਰਾਜੋਈ ਕੀਤੀ ਗਈ ਪਰ ਕੋਈ ਹੱਲ ਨਾ ਨਿਕਲਣ ਤੇ ਹੁਣ ਇਨ੍ਹਾਂ ਨਜਾਇਜ਼ ਉਸਾਰੀਆਂ ਨੂੰ ਰੁਕਵਾਉਣ ਲਈ ਸੰਘਰਸ਼ ਵਿਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਲਰ ਖਾਲਸਾ ਸਕੂਲ ਦੀ ਇਹ ਗਰਾਉਂਡ ਲੋਕ ਹਿੱਤਾਂ ਵਾਸਤੇ ਵਰਤਣ ਲਈ ਦਾਨ ਕੀਤੀ ਹੋਈ ਜਾਇਦਾਦ ਹੈ, ਇਥੇ ਵਪਾਰਕ ਮਕਸਦ ਲਈ ਦੁਕਾਨਾਂ ਨਹੀਂ ਬਣਾਈਆਂ ਜਾ ਸਕਦੀਆਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਨਜਾਇਜ਼ ਉਸਾਰੀ ਕਥਿਤ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਸਕੂਲ ਦੀ ਪ੍ਰਬੰਧਕ ਕਮੇਟੀ ਕਰਵਾ ਰਹੀ ਹੈ, ਇਸ ਨੂੰ ਤੁਰੰਤ ਬੰਦ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਸੇਵਾ ਮੁਕਤ ਪ੍ਰਿੰਸੀਪਲ ਹਰਜਿੰਦਰ ਸਿੰਘ ਕਰੀਬ 2014 ਤੋਂ ਸੇਵਾ ਮੁਕਤ ਹੈ ਅਤੇ ਇਸ ਦਾ ਆਚਰਨ ਵੀ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੀਆਂ ਗਾਈਡਲਾਈਨਾਂ ਅਨੁਸਾਰ ਨਹੀਂ ਹੈ। ਇਸ ਦੀ ਕੱਲਰ ਖਾਲਸਾ ਸੀਨੀ ਸੈਕੰ ਸਕੂਲ ਦੀ ਕਮੇਟੀ ਅਤੇ ਗੁਰਦੁਆਰਾ ਬਾਬਾ ਬਘੇਲ ਸਿੰਘ ਦੀ ਕਮੇਟੀ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਵੀ ਅਹੁੱਦਾ ਦਿੱਤਾ ਹੋਇਆ ਹੈ, ਨੂੰ ਜਨਤਕ ਕੀਤਾ ਜਾਵੇ ਅਤੇ ਇਸ ਨੂੰ ਤੁਰੰਤ ਸਕਲ ਕਮੇਟੀ ਤੋਂ ਬਾਹਰ ਕੀਤਾ ਜਾਏ। ਉਕਤ ਬੁਲਾਰਿਆਂ ਨੇ ਦੱਸਿਆ ਕਿ ਇਲਾਕਾ ਵਾਸੀਆਂ ਨੇ ਬਿਨਾਂ ਨਕਸ਼ਾ ਪਾਸ ਕਰਵਾਏ ਬਣਾਈਆਂ ਜਾ ਰਹੀਆਂ ਨਜਾਇਜ਼ ਦੁਕਾਨਾਂ ਦੀ ਉਸਾਰੀ ਬੰਦ ਕਰਵਾਉਣ ਲਈ ਨਗਰ ਕੌਂਸਲ ਹਰਿਆਣਾ ਨੂੰ ਲਿਖਤੀ ਰੂਪ ਵਿੱਚ ਦੱਸਿਆ ਜਿਸ ਦੇ ਕਾਰਵਾਈ ਕਰਦਿਆਂ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਵੀ ਸਕੂਲ ਨੂੰ ਪ੍ਰਿੰਸੀਪਲ ਨੂੰ ਦੁਕਾਨਾਂ ਦੀ ਉਸਾਰੀ ਬੰਦ ਕਰਵਾਉਣ ਲਈ ਲਿਖਿਆ ਗਿਆ ਹੈ। ਉਨਾਂ ਕਿਹਾ ਕਿ ਦੁਕਾਨਾਂ ਬਣਾਉਣ ਨਾਲ ਸਕੂਲ ਦੀ ਗਰਾਉਂਡ ਖਤਮ ਹੋ ਜਾਏਗੀ ਅਤੇ ਗੁਰਦੁਆਰਾ ਬਾਬਾ ਬਘੇਲ ਸਿੰਘ ਦੀ ਵੀ ਦਿੱਖ ‘ਤੇ ਅਸਰ ਪਏਗਾ। ਉਨ੍ਹਾਂ ਕਿਹਾ ਕਿ ਕੱਲਰ ਖਾਲਸਾ ਸੀ.ਸੈ. ਸਕੂਲ ਦੇ ਫਾਉਂਡਰ ਸੰਸਥਾਪਕ ਬਾਬੂ ਰਾਮ ਦਾ ਨਾਮ ਯਾਦਗਾਰੀ ਗੇਟ ‘ਤੇ ਲਿਖਿਆ ਜਾਵੇ। ਇਸ ਮੌਕੇ ਸੰਘਰਸ਼ ਨੂੰ ਵਿਆਪਕ ਰੂਪ ਦੇਣ ਲਈ ਸਰਬ ਸੰਮਤੀ ਨਾਲ ‘ਵਾਰਿਸ ਬਾਬਾ ਬਘੇਲ ਸਿੰਘ ਜੀ ਜੱਥੇਬੰਦੀ ਹਰਿਆਣਾ ਦਾ ਗਠਨ ਕੀਤਾ ਗਿਆ ਜਿਸ ਦਾ ਤੇਜਪਾਲ ਸਿੰਘ ਨੂੰ ਪ੍ਰਧਾਨ, ਸਰਬਜੀਤ ਸਿੰਘ ਨੂੰ ਉਪ ਪ੍ਰਧਾਨ, ਰਤਨ ਸਿੰਘ ਨੂੰ ਕਾਨੂੰਨੀ ਸਲਾਹਕਾਰ, ਮਨਜੀਤ ਸਿੰਘ ਖਜਾਨਚੀ ਅਤੇ ਇੰਦਰਪਾਲ ਸਿੰਘ ਨੂੰ ਮੈਬਰ ਨਿਯੁਕਤ ਕੀਤਾ ਗਿਆ। ਇਸ ਮੌਕੇ ਬਲਵੀਰ ਸਿੰਘ ਕਲੋਟੀ, ਸਰਵਜੋਤ ਸਿੰਘ, ਇਕਬਾਲ ਸਿੰਘ ਸਾਬਕਾ ਪ੍ਰਧਾਨ, ਰਤਨ ਸਿੰਘ, ਮਨਜੀਤ ਸਿੰਘ ਮੱਖਣ, ਚਰਨਜੀਤ ਸਿੰਘ ਚੰਨੀ, ਸਰਪੰਚ ਪਲਵਿੰਦਰ ਸਿੰਘ ਸੱਜਣ, ਚੰਚਲ ਸਿੰਘ ਸ਼ੇਰਪੁਰ, ਸਰਦਾਰਾ ਸਿੰਘ, ਸਰਪੰਚ ਕਰਮ ਸਿੰਘ ਤਾਜਪੁਰ, ਬਿੱਕਰ ਸਿੰਘ ਸ਼ੇਰਪੁਰ, ਚਰਨਜੀਤ ਸਿੰਘ ਸ਼ੇਰਪੁਰ, ਜਸਵੀਰ ਸਿੰਘ ਲਾਂਬੜਾ, ਰਵਿੰਦਰ ਸਿੰਘ ਬੱਬੂ ਤਾਜਪੁਰ, ਸਤਵੰਤ ਸਿੰਘ, ਪਵਿੱਤਰ ਸਿੰਘ ਧੁੱਗਾ,ਨੋਬਲਜੀਤ ਸਿੰਘ, ਅਵਤਾਰ ਸਿੰਘ ਸੇਖੋਂ, ਪਿਥੀਪਾਲ ਸਿੰਘ ਸ਼ੇਰਪੁਰ, ਇੰਦਰਜੀਤ ਸਿੰਘ, ਅਮਰਜੀਤ ਸਿੰਘ ਗਿੱਲ, ਰਣਵੀਰ ਸਿੰਘ ਬੈਂਸਤਾਨੀ, ਬਵਨਦੀਪ ਸਿੰਘ, ਪਿਤਪਾਲ ਸਿੰਘ, ਗੁਰਪ੍ਰੀਤ ਸਿੰਘ ਤੇ ਹੋਰ ਹਾਜ਼ਰ ਸਨ।
ਕੀ ਕਹਿਣਾ ਸਕੂਲ ਪ੍ਰਿੰਸੀਪਲ ਦਾ :-
ਸਕੂਲ ਪ੍ਰਬੰਧਕਾਂ ਦਾ ਇਸ ਪੂਰੇ ਮਾਮਲੇ ਬਾਰੇ ਪੱਖ ਲੈਣ ਲਈ ਸੰਪਰਕ ਕਰਨ ‘ਤੇ ਪ੍ਰਿੰਸੀਪਲ ਰੀਟਾ ਸੈਣੀ ਨੇ ਦੱਸਿਆ ਕਿ ਕੱਲਰ ਖਾਲਸਾ ਸੀਨੀ ਸੈਕੰ ਸਕਲ ਹਰਿਆਣਾ ਦਾ ਪਬੰਧ 1986 ਤੋਂ ਐਸ ਜੀ.ਪੀ.ਸੀ ਅਧੀਨ ਹੈ ਤੇ ਤਾਜਾ ਫਰਦ ਅਨੁਸਾਰ 26 ਕਨਾਲ 15 ਮਰਲੇ ਜਮੀਨ ‘ਤੇ ਸਕੂਲ ਦਾ ਮਕਬਜਾ ਕਬਜਾ ਹੈ | ਉਹਨਾਂ ਦੱਸਿਆ ਕਿ ਕੁਝ ਲੋਕਾਂ ਵੱਲੋਂ ਦੁਕਾਨਾਂ ਬਣਾਉਣ ਦੇ ਨਾਮ ‘ਤੇ ਬੇ ਬੁਨਿਆਦ ਵਿਵਾਦ ਪੈਦਾ ਕਰਕੇ ਮਾਹੌਲ ਖਰਾਬ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਜਦਕਿ ਦੁਕਾਨਾਂ ਬਣਾਉਣ ਦਾ ਕੰਮ ਕੋਈ ਨਵਾਂ ਨਹੀਂ ਇਥੇ ਪਹਿਲਾਂ ਵੀ 5 ਦੁਕਾਨਾਂ ਬਣੀਆਂ ਹੋਈਆਂ ਹਨ ਤੇ ਐਸ.ਜੀ.ਪੀ.ਸੀ ਨੂੰ ਪੂਰਾ ਅਧਿਕਾਰ ਹੈ ਕਿ ਉਹ ਆਪਣੀ ਜਮੀਨ ‘ਤੇ ਕੋਈ ਵੀ ਕਾਰਜ ਕਰ ਸਕਦੀ ਹੈ। ਈ.ਓ ਨਗਰ ਕੌਸਿਲ ਹਰਿਆਣਾ ਵਲੋਂ ਜਿਹੜੇ ਵੀ ਨੋਟਿਸ ਦਿੱਤੇ ਗਏ ਹਨ ਉਨ੍ਹਾਂ ਦਾ ਜੁਆਬ ਦਿੱਤਾ ਗਿਆ ਤੇ ਈ.ਓ ਹਰਿਆਣਾ ਦੇ ਅਦੇਸ਼ਾਂ ‘ਤੇ 30 ਨਵੰਬਰ 2025 ਨੂੰ ਦੁਕਾਨਾਂ ਬਣਾਉਣ ਦਾ ਕੰਮ ਬੰਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਬਕਾ ਪ੍ਰਿੰਸੀਪਲ ਹਰਜਿੰਦਰ ਸਿੰਘ ਨੂੰ ਐਸ.ਜੀ.ਪੀ.ਸੀ ਸ੍ਰੀ ਅੰਮ੍ਰਿਤਸਰ ਵਲੋਂ ਆਨਰੇਰੀ ਸਲਾਹਕਾਰ ਬਣਾਇਆ ਗਿਆ ਹੈ।
ਫੋਟੋ ਅਜਮੇਰ ਦੀ
ਵਾਨਾ
