*ਜੰਨਤਾ ਨਗਰ ਵਿਖੇ ਗਣਪਤੀ ਵਿਸਰਜਨ ਵਿਚ ਆਮ ਆਦਮੀਂ ਪਾਰਟੀ ਦੇ ਆਗੂ ਹੋਏ ਸ਼ਾਮਿਲ*

ਲੁਧਿਆਣਾ 7 ਸਿਤੰਬਰ: (ਰਾਹੁਲ ਸ਼ਰਮਾ)
ਨਿਊ ਜੰਨਤਾ ਨਗਰ ਗਲੀ ਨੰਬਰ 12 ਵਿਖੇ ਪਰਮੋਦ ਕੁਮਾਰ ਜੀ ਵਲੋ ਕਰਵਾਏ ਗਏ ਗਣਪਤੀ ਵਿਸਰਜਨ ਵਿਚ ਆਮ ਆਦਮੀ ਪਾਰਟੀ ਦੇ ਡਿਪਟੀ ਮੇਅਰ ਪ੍ਰਿੰਸ ਜੌਹਰ ਜੀ ਅਤੇ ਬਲਾਕ ਪ੍ਰਧਾਨ ਵਾਰਡ ਨੰਬਰ 41 ਦੇ ਯਸ਼ਪਾਲ ਸ਼ਰਮਾ ਜੀ,ਰਵਿੰਦਰ ਸਿੰਘ(ਬਿੰਦਰੀ) ਜੀ ਸਭਨੇ ਗਣਪਤੀ ਬਪਾ ਦਾ ਅਸ਼ੀਰਵਾਦ ਲੀਤਾ, ਉਨ੍ਹਾਂ ਨੇ ਕਿਹਾ,
ਇਸ ਤਰ੍ਹਾਂ ਦੀ ਸਮਾਜਿਕ ਸਮਾਗਮਾਂ ਨਾਲ ਸਥਾਨਕ ਲੋਕਾਂ ਵਿੱਚ ਏਕਤਾ ਅਤੇ ਸਮਾਜਿਕ ਜੁੜਾਅ ਵਧਦਾ ਹੈ।ਆਮ ਆਦਮੀ ਪਾਰਟੀ ਦੇ ਆਗੂਆਂ ਨੇ ਲੋਕਾਂ ਨੂੰ ਗਣਪਤੀ ਬਪਾ ਦੀ ਸਿਖਿਆ ਤੇ ਅਖੰਡ ਭਗਤੀ ਦੀ ਪ੍ਰੇਰਣਾ ਦਿੱਤੀ।ਸਮਾਗਮ ਦੇ ਦੌਰਾਨ ਸਾਫ ਸੁਥਰੀ ਅਤੇ ਧਾਰਮਿਕ ਪਰੰਪਰਾਵਾਂ ਦੀ ਪਾਲਣਾ ਕੀਤੀ ਗਈ। ਲੋਕਾਂ ਨੇ ਬੜੀ ਭਾਵੁਕਤਾ ਨਾਲ ਗਣਪਤੀ ਵਿਸਰਜਨ ਵਿੱਚ ਭਾਗ ਲਿਆ।ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਨ੍ਹਾਂ ਸਮਾਜਿਕ ਕਰਜਕ੍ਰਮਾ ਨੂੰ ਆਯੋਜਿਤ ਕਰਕੇ ਸਾਂਝੀ ਤਰੱਕੀ ਵੱਲ ਵਧਣ ਦੀ ਕੋਸ਼ਿਸ਼ ਜਾਰੀ ਰਹੇਗੀ।
