ਥਾਣਾ ਮਾਡਲ ਟਾਊਨ ਦੀ ਪੁਲਿਸ ਨੇ 215 ਨਸ਼ੀਲੀਆਂ ਗੋਲੀਆਂ ਸਮੇਤ ਕੀਤਾ ਦੋ ਵਿਅਕਤੀਆਂ ਨੂੰ ਗ੍ਰਿਫਤਾਰ  

ਥਾਣਾ ਮਾਡਲ ਟਾਊਨ ਦੀ ਪੁਲਿਸ ਨੇ 215 ਨਸ਼ੀਲੀਆਂ ਗੋਲੀਆਂ ਸਮੇਤ ਕੀਤਾ ਦੋ ਵਿਅਕਤੀਆਂ ਨੂੰ ਗ੍ਰਿਫਤਾਰ  

 

ਹੁਸ਼ਿਆਰਪੁਰ 17 ਅਗਸਤ ( ਤਰਸੇਮ ਦੀਵਾਨਾ ) ਸੰਦੀਪ ਮਲਿਕ ਆਈ ਪੀ ਐਸ ਸੀਨੀਅਰ ਪੁਲਿਸ ਕਪਤਾਨ ਦੀ ਹਦਾਇਤ ਅਤੇ ਮੁਕੇਸ਼ ਕੁਮਾਰ ਪੁਲਿਸ ਕਪਤਾਨ ( ਤਫਤੀਸ਼) ਅਤੇ ਦੇਵ ਦੱਤ ਸ਼ਰਮਾ ਪੀ ਪੀ ਐਸ ਉਪ ਪੁਲਿਸ ਕਪਤਾਨ ਸਿਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾ ਨੂੰ ਨੱਥ ਪਾਉਣ ਲਈ ਵਿੱਢੀ ਮੁਹਿੰਮ ਤਹਿਤ ਐਸ ਆਈ ਗੁਰਸਾਹਿਬ ਸਿੰਘ ਮੁੱਖ ਅਫਸਰ ਥਾਣਾ ਮਾਡਲ ਟਾਊਨ ਦੀ ਨਿਗਰਾਨੀ ਹੇਠ ਐਸ.ਆਈ ਰਾਕੇਸ਼ ਕੁਮਾਰ ਥਾਣਾ ਮਾਡਲ ਟਾਊਨ ਸਾਥੀ ਕ੍ਰਮਚਾਰੀਆ ਦੇ ਨਾਲ ਡਗਾਣਾ ਰੋਡ ਨੂੰ ਜਾ ਰਹੇ ਸੀ ਤਾ ਜਦ ਪੁਲਿਸ ਪਾਰਟੀ ਗਲੀ ਨੰਬਰ 01 ਮੁਹੱਲਾ ਲਾਭ ਨਗਰ ਪਾਸ ਪੁੱਜੀ ਤਾ ਦੋ ਵਿਅਕਤੀਆ ਨੂੰ ਸ਼ੱਕ ਦੀ ਬਿਨਾਹ ਤੇ ਕਾਬੂ ਕੀਤਾ ਅਤੇ ਉਹਨਾਂ ਦਾ ਨਾਮ ਪਤਾ ਪੁੱਛਿਆ ਜਿਹਨਾ ਵਿੱਚੋ ਇੱਕ ਨੇ ਆਪਣਾ ਨਾਮ ਕੁਲਦੀਪ ਸਿੰਘ ਉਰਫ ਕਾਲੂ ਪੁੱਤਰ ਪ੍ਰਿਥੀ ਸਿੰਘ ਅਤੇ ਦੂਸਰੇ ਨੇ ਸੰਦੀਪ ਸਿੰਘ

ਉਰਫ ਰੱਜਤ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਮੁਹੱਲਾ ਕਮਾਲਪੁਰ ਦੱਸਿਆ ਕੁਲਦੀਪ ਸਿੰਘ ਉਰਫ ਕਾਲੂ ਦੀ ਤਲਾਸ਼ੀ ਕਰਨ ਤੇ ਉਸ ਕੋਲੋਂ 110 ਨਸ਼ੀਲਾ ਗੋਲੀਆ ਅਤੇ ਸੰਦੀਪ ਸਿੰਘ ਉਰਫ ਰੱਜਤ ਪਾਸੋ 105 ਨਸ਼ੀਲੀ ਗੋਲੀਆ ਬ੍ਰਾਮਦ ਹੋਈਆ ਜਿਹਨਾਂ ਤੇ

ਐਨ ਡੀ ਪੀ ਐਸ ਐਕਟ ਥਾਣਾ ਮਾਡਲ ਟਾਊਨ ਵਿਖ਼ੇ ਮੁਕੱਦਮਾ ਦਰਜ ਕੀਤਾ ! ਉਹਨਾਂ ਦੱਸਿਆ ਕਿ ਉਕਤ ਮੁਲਜਮਾਂ ਦਾ ਰਿਮਾਡ ਹਾਸਿਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ

ਫੋਟੋ ਅਜਮੇਰ ਦੀਵਾਨਾ

Leave a Reply

Your email address will not be published. Required fields are marked *