ਸੰਤ ਬੰਤਾ ਰਾਮ ਘੇੜਾ ਅਤੇ ਸੰਤ ਸਵਾਮੀ ਸਮਨਦਾਸ ਜੀ ਜਨਮ ਦਿਹਾੜਾ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਜਾਵੇਗਾ

ਹੁਸ਼ਿਆਰਪੁਰ 11 ਅਗਸਤ (ਸੁਨੀਲ ਕੁਮਾਰ) ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਆਲ ਇੰਡੀਆ ਆਦਿ ਧਰਮ ਮਿਸ਼ਨ ਰਜਿਸਟਰ ਵੱਲੋਂ ਸੰਤ ਬੰਤਾ ਰਾਮ ਘੇੜਾ ਜੀ ਅਤੇ ਉੱਤਰੀ ਭਾਰਤ ਦੇ ਮਹਾਨ ਸੰਤ ਸੁਆਮੀ ਸਮਨਦਾਸ ਜੀ ਮਹਾਰਾਜ ਜੀ ਦਾ ਜਨਮ ਉਤਸਵ ਸਮਾਗਮ 28 ਅਗਸਤ 2025 ਦਿਨ ਵੀਰਵਾਰ ਨੂੰ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਆਲ ਇੰਡੀਆ ਆਦਿ ਧਰਮ ਮਿਸ਼ਨ ਅਤੇ ਸ੍ਰੀ ਗੁਰੂ ਰਵਿਦਾਸ ਇਤਿਹਾਸਿਕ ਧਰਮ ਸਥਾਨ ਸ੍ਰੀ ਚਰਨ ਛੋਹ ਗੰਗਾ ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵੱਲੋਂ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਸਮਾਗਮ ਵਿੱਚ ਪਹੁੰਚ ਕੇ ਗੁਰੂ ਚਰਨਾਂ ਦਾ ਅਸ਼ੀਰਵਾਦ ਲਓ ਅਤੇ ਆਪਣਾ ਜੀਵਨ ਸਫਲ ਬਣਾਓ। ਇਸ ਪਵਿੱਤਰ ਦਿਹਾੜੇ ਤੇ ਮਿਸ਼ਨਰੀ ਗਾਇਕ ਅਮਰੀਕ ਜੱਸਲ ,ਮਿਸ਼ਨਰੀ ਪ੍ਰਚਾਰਕ ਗਿਆਨ ਚੰਦ ਗੰਗੜ, ਭਾਈ ਕਮਲ ਰਾਜ ਸਿੰਘ, ਨਿਰਮਲ ਨਿੰਮਾ, ਬੂਟਾ ਕੋਹੇਨੂਰ ,ਬਾਬਾ ਬੰਤਾ ਰਾਮ ਘੇੜਾ ਸੰਗੀਤ ਅਕਾਦਮੀ ਜੱਥਾ, ਪ੍ਰਗਤੀ ਕਲਾ ਕੇਂਦਰ ਖੰਨਾ ਬੱਬੂ ਘੁੜਾਣੀ ਅਤੇ ਹੋਰ ਵੀ ਮਹਾਨ ਹਸਤੀਆਂ ਪਹੁੰਚ ਰਹੀਆਂ ਹਨ ਅਤੇ ਗੁਰੂ ਦੇ ਅਟੁੱਟ ਲੰਗਰ ਵੀ ਵਰਤਾਏ ਜਾਣਗੇ।
