ਰਵੀਦਾਸੀਆ ਕੌਮ ਦੇ ਬੱਬਰ ਸ਼ੇਰ ਸੁਲਤਾਨ ਸ੍ਰੀ ਖੁਰਾਲਗੜ੍ਹ ਸਾਹਿਬ (ਚਰਨ ਛੋਹ ਗੰਗਾ) ਵਿਖੇ ਹੋਏ ਨਤਮਸਤਕ


ਨੌਜਵਾਨ ਪੀੜੀ ਨੂੰ ਦਿੱਤੀ ਨਸ਼ਿਆਂ ਤੋਂ ਦੂਰ ਰਹਿਣ ਦੀ ਸਲਾਹ
ਹੁਸ਼ਿਆਰਪੁਰ : 10 ਅਗਸਤ (ਸੁਨੀਲ ਕੁਮਾਰ ) ਦੇਸ਼ ਅਤੇ ਕੌਮ ਦਾ ਨਾਮ ਰੋਸ਼ਨ ਕਰਨ ਵਾਲੇ ਲੁਧਿਆਣਾ ਦੇ ਰਹਿਣ ਵਾਲੇ ਰੈਸਲਰ ਸੁਲਤਾਨ ਸ੍ਰੀ ਖੁਰਾਲਗੜ੍ਹ ਸਾਹਿਬ ਚਰਨ ਸ਼ੋ ਗੰਗਾ ਵਿਖੇ ਨਤਮਸਤਕ ਹੋਏ ਅਤੇ ਸੰਤ ਸੁਰਿੰਦਰ ਦਾਸ ਜੀ ਅਤੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੇ ਉਨਾਂ ਕੋਲੋਂ ਅਤੇ ਸੰਗਤ ਕੋਲੋਂ ਫਲਦਾਰ ਅਤੇ ਛਾਂ ਵਾਲੇ ਬੂਟੇ ਲਗਵਾਏ ਅਤੇ ਇਹ ਬਗੀਚੀ ਸ੍ਰੀ ਗੁਰੂ ਰਵਿਦਾਸ ਬਗੀਚੀ ਜੇ ਨਾਮ ਨਾਲ ਜਾਣੀ ਜਾਵੇਗੀ। ਰੈਸਲਰ ਸੁਲਤਾਨ ਨੇ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਸੰਘਰਸ਼ ਕੀਤਾ ਅਤੇ ਇੱਕ ਗਰੀਬ ਪਰਿਵਾਰ ਤੋਂ ਉੱਠ ਕੇ ਮਿਹਨਤ ਕਰਕੇ ਕੁਸ਼ਤੀ ਦੀ ਗੇਮ ਵਿੱਚ ਹਿੱਸਾ ਲਿਆ। ਵੱਡੇ ਵੱਡੇ ਪਹਿਲਵਾਨਾਂ ਨੂੰ ਹਰਾ ਕੇ ਆਪਣੀ ਕੌਮ ਅਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੈਸਲਰ ਸੁਲਤਾਨ ਨੇ ਦੱਸਿਆ ਕਿ ਉਹਨਾਂ ਨੂੰ ਬਚਪਨ ਤੋਂ ਹੀ ਕੁਸ਼ਤੀ ਦਾ ਸ਼ੌਂਕ ਸੀ ਅਤੇ ਉਹਨਾਂ ਨੇ 2017 ਵਿੱਚ ਦਾ ਗ੍ਰੇਟ ਖਲੀ ਕੋਲੋਂ ਟ੍ਰੇਨਿੰਗ ਲਈ ਅਤੇ 2019 ਵਿੱਚ ਉਨਾਂ ਨੇ ਬਾਹਰਲੇ ਮੁਲਕਾਂ ਵਿੱਚ ਲਗਭਗ 11 ਫਾਈਟਾਂ ਕੀਤੀਆਂ ਅਤੇ 8 ਫਾਈਟਾਂ ਵਿੱਚੋ ਉਹ ਜੇਤੂ ਰਹੇ। ਹਰਿਆਣਾ ਦੇ ਕਰਨਾਲ ਵਿੱਚ ਵੀ 2023 ਵਿੱਚ ਵੀ ਉਹਨਾਂ ਨੇ ਰਾਜਸਥਾਨ ਦੇ ਪਹਿਲਵਾਨ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਉਨਾਂ ਨੇ ਅੱਜ ਦੀ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਵੀ ਅਪੀਲ ਕੀਤੀ ਹੈ ਕਿਉਂਕਿ ਨਸ਼ਿਆਂ ਕਰਕੇ ਪੂਰੇ ਪੰਜਾਬ ਦੀ ਨੌਜਵਾਨ ਪੀੜੀ ਜੋ ਮਰ ਰਹੀ ਹੈ ਉਹਨਾਂ ਨੂੰ ਇੱਕ ਬਹੁਤ ਵੱਡਾ ਮੈਸੇਜ ਵੀ ਦਿੱਤਾ ਅਤੇ ਇਸ ਮੌਕੇ ਉਨਾਂ ਨੇ ਕਿਹਾ ਕਿ ਸ਼੍ਰੀ ਖੁਰਾਲਗੜ੍ਹ ਸਾਹਿਬ ਮੈਨੂੰ ਇੱਥੋਂ ਦੇ ਸੰਤਾਂ ਵੱਲੋਂ ਅਤੇ ਪੂਰੇ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਹੀ ਮਾਣ ਸਨਮਾਨ ਮਿਲਿਆ ਹੈ ਅਤੇ ਮੇਰੇ ਕੋਲੋਂ ਜੋ ਸ੍ਰੀ ਗੁਰੂ ਰਵਿਦਾਸ ਬਗੀਚੀ ਦੇ ਲਈ ਬੂਟੇ ਲਗਵਾਏ ਹਨ ਇਹ ਮੇਰੇ ਲਈ ਬਹੁਤ ਹੀ ਇੱਕ ਮਾਣ ਵਾਲ਼ੀ ਗੱਲ ਹੈ।
