ਨਗਰ ਨਿਗਮ ਇੰਸਪੈਕਟਰ ਹਰਪ੍ਰੀਤ ਕੌਰ ਨੂੰ ਵਿਜੀਲੈਂਸ ਟੀਮਾਂ ਨੇ ਲਿਆ ਹਿਰਾਸਤ ਵਿੱਚ
ਨਗਰ ਨਿਗਮ ਦੇ ਹੋਰ ਵੀ ਕਈ ਨਕਾਬਪੋਸ਼ ਚਿਹਰੇ ਆ ਸਕਦੇ ਹਨ ਸਾਹਮਣੇ
ਕੱਲੇ ਕੱਲੇ (ਏ,ਟੀ,ਪੀ) ਦੇ ਏਰੀਏ ਵਿੱਚ ਹੋਈਆਂ ਉਸਾਰੀਆਂ ਦੀ ਕੀਤੀ ਜਾਵੇ ਬਰੀਕੀ ਤੋਂ ਜਾਂਚ

ਜਲੰਧਰ (ਸੁਨੀਲ ਕੁਮਾਰ )ਬੀਤੇ ਦਿਨੀ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਜੋ ਕਿ ਭ੍ਰਿਸ਼ਟਾਚਰ ਮਾਮਲੇ ਵਿੱਚ ਵਿਜੀਲੈਂਸ ਦੀ ਗ੍ਰਿਫਤ ਵਿੱਚ ਹਨ। ਉਹਨਾਂ ਦੇ ਹੀ ਕਰੀਬੀ (ਏ,ਟੀ,ਪੀ) ਸੁਖਦੇਵ ਵਸ਼ਿਸ਼ਟ ਨੂੰ ਵੀ ਹਿਰਾਸਤ ਵਿੱਚ ਲਿਆ ਹੋਇਆ ਹੈ ਅਤੇ ਇਹਨਾਂ ਦੇ ਰਿਮਾਂਡ ਤੋਂ ਬਾਅਦ ਹੁਣ ਨਗਰ ਨਿਗਮ ਦੀ ਇੰਸਪੈਕਟਰ ਹਰਪ੍ਰੀਤ ਕੌਰ ਉਹ ਵੀ ਵਿਜੀਲੈਂਸ ਦੀਆਂ ਟੀਮਾਂ ਦੇ ਹੱਥੇ ਚੜੀ ਹੋਈ ਹੈ। ਆਮ ਆਦਮੀ ਪਾਰਟੀ ਜੋ ਕਿ ਇਸ ਗੱਲ ਦਾ ਦਾਅਵਾ ਕਰਦੀ ਹੈ ਕਿ ਅਸੀਂ ਆਪਣੇ ਰਾਜ ਵਿੱਚ ਪੰਜਾਬ ਨੂੰ ਪੂਰੀ ਤਰਾਂ ਭ੍ਰਿਸ਼ਟਾਚਾਰ ਤੋਂ ਮੁਕਤ ਕਰਾਂਗੇ ਪਰ ਲੱਗਦਾ ਹੈ ਕਿ ਨਗਰ ਨਿਗਮ ਜਲੰਧਰ ਵਿੱਚ ਹੀ ਸਭ ਤੋਂ ਜਿਆਦਾ ਕਰੱਪਟ ਅਫਸਰ ਭਰਤੀ ਕੀਤੇ ਹੋਏ ਹਨ। ਇੱਕ ਤੋਂ ਬਾਅਦ ਇੱਕ ਚਿਹਰਾ ਲਗਾਤਾਰ ਸਾਹਮਣੇ ਆ ਰਿਹਾ ਹੈ। ਇੰਸਪੈਕਟਰ ਹਰਪ੍ਰੀਤ ਕੌਰ ਤੋਂ ਬਾਅਦ ਹੋਰ ਵੀ ਕਈ ਨਕਾਬਪੋਸ਼ ਚਿਹਰੇ ਜਿਹੜੇ ਤਨਖਾਹ ਤਾਂ ਸਰਕਾਰ ਤੋਂ ਲੈਂਦੇ ਹਨ ਪਰ ਕੰਮ ਕਿਸੇ ਹੋਰ ਦੇ ਇਸ਼ਾਰਿਆਂ ਤੇ ਕਰਦੇ ਹਨ ਉਹ ਵੀ ਸਾਹਮਣੇ ਆ ਸਕਦੇ ਹਨ। ਸਾਡੇ ਵੱਲੋਂ ਜਦੋਂ ਵੀ ਕਿਸੇ ਕਲੋਨੀ ਦੀ ਜਾ ਨਾਜਾਇਜ਼ ਦੁਕਾਨਾਂ ਦੀ ਉਸਾਰੀ ਸਬੰਧਿਤ ਕੰਪਲੇਂਟ ਦਿੱਤੀ ਜਾਂਦੀ ਸੀ। ਕਿਸੀ ਵੀ ਸਾਡੀ ਸ਼ਿਕਾਇਤ ਉੱਤੇ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਅੱਜ ਉਹ ਦੁਕਾਨਾਂ ਜਾਂ ਕਲੋਨੀਆਂ ਬਣ ਕੇ ਪੂਰੀ ਤਰ੍ਹਾਂ ਤਿਆਰ ਹੋ ਚੁੱਕੀਆਂ ਹਨ। ਉਹ ਉਸਾਰੀਆਂ ਵੀ ਇੱਕ ਜਾਂਚ ਦਾ ਵਿਸ਼ਾ ਹੈ।ਇਨਾ ਕਰੱਪਟ ਅਫਸਰਾਂ ਵੱਲੋਂ ਕਲੋਨਾਈਜ਼ਰਾਂ ਨੂੰ ਅਤੇ ਬਿਲਡਰਾਂ ਨੂੰ ਕਿਸ ਤਰ੍ਹਾਂ (ਐਨ ਓ ਸੀ) ਜਾਰੀ ਕੀਤੀਆਂ ਗਈਆਂ ਹਨ ਇਸ ਦੀ ਵੀ ਜਾਂਚ ਕੀਤੀ ਜਾਵੇ। ਅਸੀਂ ਵਿਜੀਲੈਂਸ ਬਿਊਰੋ ਨੂੰ ਬੇਨਤੀ ਕਰਦੇ ਹਾਂ ਕਿ (ਏ,ਟੀ,ਪੀ) ਸੁਖਪ੍ਰੀਤ ਕੌਰ ਦੇ ਏਰੀਏ ਵਿੱਚ ਜਿੰਨੀਆਂ ਵੀ ਕਲੋਨੀਆਂ ਜਾਂ ਨਵੀਆਂ ਉਸਾਰੀਆਂ ਹੋਈਆਂ ਹਨ ਉਹਨਾਂ ਦੀ ਵੀ ਬਰੀਕੀ ਨਾਲ ਜਾਂਚ ਕੀਤੀ ਜਾਵੇ।
