ਆਤਮਨਿਰਭਰ ਭਾਰਤ: ਰੱਖਿਆ ਮੰਤਰਾਲੇ ਨੇ ਭਾਰਤੀ ਜਲ ਸੈਨਾ ਲਈ 8 ਨੈਕਸਟ ਜੈਨਰੇਸ਼ਨ ਕੋਰਵੇਟ ਲਈ ਜੀਆਰਐੱਸਈ ਅਤੇ ਜੀਐੱਸਐੱਲ ਦੇ ਨਾਲ 53,866.50 ਕਰੋੜ ਰੁਪਏ ਦੇ ਇਕਰਾਰਨਾਮੇ ‘ਤੇ ਹਸਤਾਖਰ ਕੀਤੇ

ਆਤਮਨਿਰਭਰ ਭਾਰਤ: ਰੱਖਿਆ ਮੰਤਰਾਲੇ ਨੇ ਭਾਰਤੀ ਜਲ ਸੈਨਾ ਲਈ 8 ਨੈਕਸਟ ਜੈਨਰੇਸ਼ਨ ਕੋਰਵੇਟ ਲਈ ਜੀਆਰਐੱਸਈ ਅਤੇ ਜੀਐੱਸਐੱਲ ਦੇ ਨਾਲ 53,866.50 ਕਰੋੜ ਰੁਪਏ ਦੇ ਇਕਰਾਰਨਾਮੇ ‘ਤੇ ਹਸਤਾਖਰ ਕੀਤੇ

Posted On: 02 NOV 2026 11:53AM by PIB Chandigarh/ Sunil Kumar

ਰੱਖਿਆ ਮੰਤਰਾਲੇ ਨੇ ਭਾਰਤੀ ਜਲ ਸੈਨਾ ਲਈ ਅੱਠ ਨੈਕਸਟ ਜੈਨਰੇਸ਼ਨ ਕੋਰਵੇਟ (ਐੱਨਜੀਸੀ) ਦੀ ਖਰੀਦ ਲਈ ਗਾਰਡਨ ਰੀਚ ਸ਼ਿਪਬਿਲਡਰਸ ਐਂਡ ਇੰਜੀਨੀਅਰਸ ਲਿਮਿਟੇਡ (ਜੀਆਰਐੱਸਈ) ਅਤੇ ਗੋਆ ਸ਼ਿਪਯਾਰਡ ਲਿਮਿਟੇਡ (ਜੀਐੱਸਐੱਲ) ਦੇ ਨਾਲ 53,866.50 ਕਰੋੜ ਰੁਪਏ ਦੇ ਇਕਰਾਰਨਾਮੇ ‘ਤੇ ਹਸਤਾਖਰ ਕੀਤੇ ਹਨ। ਇਹ ਇਕਰਾਰਨਾਮੇ 2 ਨਵੰਬਰ, 2026 ਨੂੰ ਨਵੀਂ ਦਿੱਲੀ ਦੇ ਕਰਤਵਯ ਭਵਨ-2 ਵਿੱਚ ਰੱਖਿਆ ਸਕੱਤਰ ਸ਼੍ਰੀ ਰਾਜੇਸ਼ ਕੁਮਾਰ ਸਿੰਘ ਦੀ ਮੌਜੂਦਗੀ ਵਿੱਚ ਸੰਪੰਨ ਹੋਏ।

 

ਇਕਰਾਰਨਾਮਿਆਂ ਦੇ ਤਹਿਤ, ਜੀਆਰਐੱਸਈ ਪੰਜ ਕੋਰਵੇਟ ਦਾ ਨਿਰਮਾਣ ਕਰੇਗੀ, ਜਦਕਿ ਜੀਐੱਸਐੱਲ ਬਾਕੀ ਤਿੰਨ ਦਾ ਨਿਰਮਾਣ ਕਰੇਗੀ। ਇਹ ਪ੍ਰੋਜੈਕਟ ਭਾਰਤ ਦੀ ਸਵਦੇਸ਼ੀ ਜੰਗੀ ਜਹਾਜ਼ਾਂ ਦੇ ਡਿਜ਼ਾਈਨ ਅਤੇ ਨਿਰਮਾਣ ਸਮਰੱਥਾਵਾਂ ਵਿੱਚ ਇੱਕ ਮਹੱਤਵਪੂਰਨ ਉਪਲਬਧੀ ਹੈ, ਕਿਉਂਕਿ ਇਹ ਪਹਿਲਾ ਪ੍ਰੋਜੈਕਟ ਹੈ ਜਿਸ ਵਿੱਚ ਜਹਾਜ਼ਾਂ ਨੂੰ ਭਾਰਤੀ ਜਲ ਸੈਨਾ ਦੁਆਰਾ ਸਵਦੇਸ਼ੀ ਤੌਰ ‘ਤੇ ਡਿਜ਼ਾਈਨ ਕੀਤਾ ਜਾਵੇਗਾ ਅਤੇ ਮੁਕਾਬਲੇਬਾਜ਼ੀ ਪ੍ਰਕਿਰਿਆ ਰਾਹੀਂ ਚੁਣੇ ਹੋਏ ਰੱਖਿਆ ਜਨਤਕ ਖੇਤਰ ਦੇ ਅੰਡਰਟੇਕਿੰਗਜ਼ (ਡੀਪੀਐੱਸਯੂ) ਦੁਆਰਾ ਬਣਾਇਆ ਜਾਵੇਗਾ।

 

ਐੱਨਜੀਸੀ ਅਤਿ-ਆਧੁਨਿਕ ਸਮਰੱਥਾਵਾਂ ਨਾਲ ਲੈਸ ਹੋਣਗੇ, ਜਿਨ੍ਹਾਂ ਵਿੱਚ ਉੱਨਤ ਮਿਜ਼ਾਈਲਾਂ, ਹਥਿਆਰ ਅਤੇ ਸੈਂਸਰ ਸੂਟ ਸ਼ਾਮਲ ਹਨ, ਜੋ ਉਨ੍ਹਾਂ ਨੂੰ ਹਵਾ, ਸਤ੍ਹਾ ਅਤੇ ਉਪ-ਸਤ੍ਹਾ ਡੋਮੇਨਾਂ ਵਿੱਚ ਮਿਸ਼ਨ ਨੂੰ ਅੰਜਾਮ ਦੇਣ ਵਿੱਚ ਸਮਰੱਥ ਬਣਾਉਣਗੇ। ਇਨ੍ਹਾਂ ਜਹਾਜ਼ਾਂ ਦੇ ਸ਼ਾਮਲ ਹੋਣ ਨਾਲ ਭਾਰਤੀ ਜਲ ਸੈਨਾ ਦੀ ਸੰਚਾਲਨ ਸਮਰੱਥਾ ਵਿੱਚ ਜ਼ਿਕਰਯੋਗ ਵਾਧਾ ਹੋਵੇਗਾ, ਜਿਸ ਨਾਲ ਸਮੁੰਦਰੀ ਵਪਾਰ ਮਾਰਗਾਂ ਦੀ ਸੁਰੱਖਿਆ, ਸਤ੍ਹਾ ‘ਤੇ ਮਾਰ ਕਰਨ ਵਾਲੇ ਅਤੇ ਪਣਡੁੱਬੀਆਂ ਨਾਲ ਸੰਭਾਵਿਤ ਹਮਲੇ ਨਾਲ ਮੁਕਾਬਲਾ ਕਰਨ ਦੇ ਯੁੱਧ ਅਭਿਆਨਾਂ ਦਾ ਸੰਚਾਲਨ, ਤੱਟਵਰਤੀ ਰੱਖਿਆ ਨੂੰ ਮਜ਼ਬੂਤ ਕਰਨਾ, ਤੱਟਵਰਤੀ ਯੁੱਧ ਅਭਿਆਨਾਂ ਨੂੰ ਅੰਜਾਮ ਦੇਣਾ ਅਤੇ ਸਮੁਦੰਰੀ ਮੌਜੂਦਗੀ ਅਤੇ ਨਿਗਰਾਨੀ ਮਿਸ਼ਨਾਂ ਨੂੰ ਪੂਰਾ ਕਰਨਾ ਸੰਭਵ ਹੋਵੇਗਾ।

 

ਐੱਨਜੀਸੀ ਪ੍ਰੋਜੈਕਟ ਸਵਦੇਸ਼ੀ ਜਹਾਜ਼ ਨਿਰਮਾਣ ਉਪਕ੍ਰਮਾਂ (ਡੀਪੀਐੱਸਯੂ), ਨਿਜੀ ਸ਼ਿਪਯਾਰਡਾਂ ਅਤੇ ਐੱਮਐੱਸਐੱਮਈ ਸਮੇਤ ਭਾਰਤੀ ਉਦਯੋਗਿਕ ਭਾਗੀਦਾਰਾਂ ਦਰਮਿਆਨ ਸਹਿਯੋਗ ਨੂੰ ਮਜ਼ਬੂਤ ਕਰਕੇ ਭਾਰਤ ਦੇ ਸਵਦੇਸ਼ੀ ਜਹਾਜ਼ ਨਿਰਮਾਣ ਈਕੋਸਿਸਟਮ ਨੂੰ ਮਹੱਤਵਪੂਰਨ ਗਤੀ ਪ੍ਰਦਾਨ ਕਰੇਗੀ। ਇਨ੍ਹਾਂ ਜਹਾਜ਼ਾਂ ਦੇ ਨਿਰਮਾਣ ਨਾਲ ਅਗਲੇ 10 ਵਰ੍ਹਿਆਂ ਵਿੱਚ ਸ਼ਿਪਯਾਰਡਾਂ ਵਿੱਚ ਲਗਭਗ 72 ਲੱਖ ਵਿਅਕਤੀ-ਦਿਵਸ ਅਤੇ ਸਹਾਇਕ ਉਦਯੋਗਾਂ ਅਤੇ ਐੱਮਐੱਸਐੱਮਈ ਵਿੱਚ 460 ਲੱਖ ਵਿਅਕਤੀ-ਦਿਵਸ ਦਾ ਰੁਜ਼ਗਾਰ ਸਿਰਜਿਤ ਹੋਣ ਦੀ ਉਮੀਦ ਹੈ।

 

ਭਾਰਤ ਵਿੱਚ ਨਿਰਮਿਤ ਸਮੱਗਰੀਆਂ ਅਤੇ ਉਪਕਰਣਾਂ, ਸਵਦੇਸ਼ੀ ਤਕਨਾਲੋਜੀਆਂ ਅਤੇ ਭਾਰਤੀ ਹੁਨਰ ਅਤੇ ਮੁਹਾਰਤ ਦੀ ਵਰਤੋਂ ਨੂੰ ਹੁਲਾਰਾ ਦੇ ਕੇ, ਇਹ ਪ੍ਰੋਜੈਕਟ ਡਿਫੈਂਸ ਮੈਨੂਫੈਕਚਰਿੰਗ ਵਿੱਚ ਆਤਮਨਿਰਭਰਤਾ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀ ਮੇਕ-ਇਨ-ਇੰਡੀਆ ਦੇ ਪ੍ਰਤੀ ਸੰਕਲਪ ਨੂੰ ਮਜ਼ਬੂਤ ਕਰਦਾ ਹੈ

Leave a Reply

Your email address will not be published. Required fields are marked *