ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਦੁਕਾਨਦਾਰਾਂ ਵੱਲੋਂ ਲੰਗਰ ਲਗਾਇਆ ਗਿਆ
ਖਰੜ 5 ਜਨਵਰੀ (ਬਿਊਰੋ)

ਖਰੜ ਵਿਖੇ ਮਾਤਾ ਗੁਜਰੀ ਰੋਡ ਤੇ ਦੁਕਾਨਦਾਰਾਂ ਵੱਲੋਂ ਮਿਲ ਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਅਤੇ ਮਾਤਾ ਗੁਜਰੀ ਦੇ ਬਲਿਦਾਨ ਨੂੰ ਦੇਖਦੇ ਹੋਏ ਰੋਟੀ ਅਤੇ ਮਿਕਸ ਸਬਜ਼ੀ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਜਸਪਾਲ ਸਿੰਘ ਲੰਬੜਦਾਰ ਦਮਨ ਪ੍ਰੋਪਰਟੀ ਵੱਲੋਂ ਦੱਸਿਆ ਗਿਆ ਕਿ ਸਾਨੂੰ ਆਪਣੇ ਬੱਚਿਆਂ ਨੂੰ ਚਾਰ ਸਾਹਿਬਜ਼ਾਦਿਆਂ ਦੀ ਕੁਰਬਾਨੀ ਬਾਰੇ ਜਾਣੂ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਮਾਨ ਪ੍ਰਾਪਰਟੀ ਦੇ ਓਨਰ ਸਿਮਰਜੀਤ ਸਿੰਘ ਵੱਲੋਂ ਵੀ ਲੋਕਾਂ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਯਾਦ ਰੱਖਣ ਦੀ ਅਪੀਲ ਕੀਤੀ ਇਸ ਲੰਗਰ ਵਿੱਚ ਸਮੂਹ ਮਾਤਾ ਗੁਜਰੀ ਦੇ ਦੁਕਾਨਦਾਰਾਂ ਵੱਲੋਂ ਸਹਿਯੋਗ ਕੀਤਾ ਗਿਆ ਜਿਨਾਂ ਵਿੱਚ ਮਨਪ੍ਰੀਤ ਸਿੰਘ,ਰਾਜਕੁਮਾਰ, ਸੁੱਚਾ ਸਿੰਘ, ਮੋਹਿਤ ਕੁਮਾਰ, ਸੁਖਜੀਤ ਸਿੰਘ,ਗੁਰਜੀਤ ਸਿੰਘ, ਮਹਿੰਦਰ ਸਿੰਘ ਨੇ ਸੇਵਾ ਨਿਭਾਈ.
