ਐਸ.ਜੀ.ਪੀ.ਸੀ.( ਬੋਰਡ) ਦੀਆਂ ਵੋਟਰ ਸੂਚੀਆਂ ਦੀ ਹੋਈ ਮੁਢਲੀ ਪ੍ਰਕਾਸ਼ਨਾ

ਖਰੜ 4 ਜਨਵਰੀ (ਬਿਊਰੋ)
ਮੋਹਾਲੀ ਤਿੰਨ ਜਨਵਰੀ ਨਿਆਮੀਆਂ ਗੁਰਦੁਆਰਾ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜਿਲੇ ਚ ਪੈਂਦੇ ਸਮੂਹ ਤਿੰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਚੋਣ ਹਲਕਿਆਂ ਡੇਰਾਬਸੀ ,ਖਰੜ ਅਤੇ ਮੋਹਾਲੀ ਚ ਗੁਰਦੁਆਰਾ ਵੋਟਰ ਸੂਚੀ ਦੀ ਮੁਢਲੀ ਪ੍ਰਕਾਸ਼ਨਾ ਨਿਰਧਾਰਤ ਸਥਾਨਾਂ ਦਫਤਰ ਡਿਪਟੀ ਕਮਿਸ਼ਨਰ ਸਬੰਧਤ ਰਿਵਾਇਜਿੰਗ ਅਥਾਰਟੀਜ (ਐਸ.ਡੀ.ਐਮ.)/ਰਿਟਰਨਿੰਗ ਅਫਸਰਾਂ ਦੇ ਦਫਤਰਾਂ ਸਮੂਹ ਤਹਿਸੀਲ ਦਫਤਰਾਂ ਪਟਵਾਰ ਸਰਕਲਾਂ ਵਿਚਾਲੇ ਪਟਵਾਰੀਆਂ ਦੇ ਦਫਤਰਾਂ ਅਤੇ ਸਮੂਹ ਨੋਟੀਫਾਈਡ ਸਿੱਖ ਗੁਰਦੁਆਰਿਆਂ ਚ ਤਿੰਨ ਜਨਵਰੀ ਨੂੰ ਕਰਵਾ ਦਿੱਤੀ ਗਈ ਹੈ ਹਲਕਿਆਂ ਦੀਆਂ ਰਵਾਈਜਿੰਗ ਅਥਾਰਟੀਜ ਡੇਰਾ ਬੱਸੀ ਖਰੜ ਅਤੇ ਮੋਹਾਲੀ ਵੱਲੋਂ ਡਰਾਫਟ ਵੋਟਰ ਸੂਚੀ ਤੇ ਦਾਅਵੇ/ ਇਤਰਾਜ ਤਿੰਨ ਤੋਂ 24 ਜਨਵਰੀ ਤੱਕ ਪ੍ਰਾਪਤ ਕੀਤੇ ਜਾਣਗੇ ਅਤੇ ਨਿਪਟਾਰਾ ਪੰਜ ਫਰਵਰੀ ਤੱਕ ਕੀਤਾ ਜਾਵੇਗਾ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 25 ਫਰਵਰੀ ਨੂੰ ਕਰਵਾਈ ਜਾਵੇਗੀ ਡਰਾਫਟ ਵੋਟਰ ਸੂਚੀ ਚ ਕੋਈ ਕਲੈਰੀਕਲ ਜਾਂ ਛਪਾਈ ਸਬੰਧੀ ਤਰੁੱਟੀ ਹੋਵੇ ਤਾਂ ਸਬੰਧਤ ਰਿਵਾਈਜਿੰਗ ਅਥਾਰਟੀਜ (ਐਸ.ਡੀ.ਐਮਜ) ਦੇ ਧਿਆਨ ਵਿੱਚ ਲਿਆਂਦੀ ਜਾਵੇ 21 ਸਾਲ ਜਾਂ ਇਸ ਤੋਂ ਉੱਪਰ ਉਮਰ ਵਾਲਾ ਵਿਅਕਤੀ ਹੀ ਜਿਸ ਦਾ ਨਾਮ ਵੋਟਰ ਸੂਚੀ ਚ ਪਹਿਲਾਂ ਹੀ ਦਰਜ ਹੋਵੇ ਇਤਰਾਜ ਪੇਸ਼ ਕਰ ਸਕਦਾ ਹੈ ਵੋਟਰ 24 ਫਰਵਰੀ ਤੱਕ ਵੋਟਾਂ ਬਣਵਾ ਸਕਦੇ ਹਨ ਜਾਣਕਾਰੀ ਲਈ 19 50 ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ
