ਜਾਨਹਿਤ ਵਿਕਾਸ ਮੰਚ ਦੇ ਮੈਂਬਰਾਂ ਵੱਲੋਂ ਐਮ ਐਲ ਏ ਅਨਮੋਲ ਗਗਨ ਮਾਨ ਨੂੰ ਸ਼ਹਿਰ ਦੀ ਸਮੱਸਿਆ ਬਾਰੇ ਜਾਣੂ ਕਰਵਾਇਆ

ਜਾਨਹਿਤ ਵਿਕਾਸ ਮੰਚ ਦੇ ਮੈਂਬਰਾਂ ਵੱਲੋਂ ਐਮ ਐਲ ਏ ਅਨਮੋਲ ਗਗਨ ਮਾਨ ਨੂੰ ਸ਼ਹਿਰ ਦੀ ਸਮੱਸਿਆ ਬਾਰੇ ਜਾਣੂ ਕਰਵਾਇਆ

ਖਰੜ 5 ਜਨਵਰੀ (ਬਿਊਰੋ)

ਮਿਤੀ 3.1.25 ਨੂੰ ਜਨ ਹਿੱਤ ਵਿਕਾਸ ਮੰਚ ਖਰੜ ਦੇ 9 ਮੈਂਬਰੀ ਵੱਫਦ ਨੇ ਰਣਜੀਤ ਸਿੰਘ ਹੰਸ ਦੀ ਅਗਵਾਈ ਵਿੱਚ ਮੈਡਮ ਅਨਮੋਲ ਗਗਨ ਮਾਨ ਐਮ ਐਲ ਏ ਸਹਿਬਾਂ ਨਾਲ ਸੈਕਟਰ 3 ਉਹਨਾਂ ਦੀ ਰਹਾਇਸ਼ ਵਿਖੇ ਮੁਲਾਕਾਤ ਕੀਤੀ ਇਸ ਸਮੇਂ ਉਹਨਾਂ ਦਾ ਪਰਿਵਾਰ ਵੀ ਹਾਜ਼ਰ ਸੀ ਮੰਚ ਵਲੋਂ ਮਾਸਟਰ ਅਜੈਬ ਸਿੰਘ ਬੰਤ ਸਿੰਘ ਜਸਬੀਰ ਸਿੰਘ ਬਲਦੇਵ ਸਿੰਘ ਮਾਂਗਟ ਸਤਵੰਤ ਸਿੰਘ ਮੋਹਣ ਸਿੰਘ ਬਲਦੇਵ ਸਿੰਘ ਲਾਡੀ ਕੇਸਰ ਸਿੰਘ ਸਾਮਲ ਸਨ ।ਰਣਜੀਤ ਸਿੰਘ ਹੰਸ ਅਤੇ ਮਾਸਟਰ ਅਜੈਬ ਸਿੰਘ ਨੇ ਕਿਹਾ ਕਿ ਢਾਈ ਸਾਲ ਵਿੱਚ ਕਾਰਜ਼ ਸਾਧਕ ਅਫਸਰ ਖਰੜ ਦੀ 11 ਵਾਰ ਬਦਲੀ ਹੋ ਚੁੱਕੀ ਹੈ ਇਸ ਦਾ ਸਾਰੇ ਸ਼ਹਿਰ ਨੂੰ ਸਖਤ ਇਤਰਾਜ਼ ਹੈ ਸ਼ਹਿਰ ਵਾਸੀ ਵਿਕਾਸ ਦੇ ਕੰਮ ਨਾ ਹੋਣ ਕਾਰਨ ਬਹੁਤ ਦੁਖੀ ਹਨ ਮੈਡਮ ਜੀ ਨੂੰ ਕਿਹਾ ਕੇ ਰਵਨੀਤ ਸਿੰਘ ਕਾਰਜ਼ ਸਾਧਕ ਅਫਸਰ ਨੇ ਅਨੇਕਾਂ ਸਮਸਿਆਵਾਂ ਖਰੜ ਦੀਆਂ ਸੜਕਾਂ ਤੇ ਦੁਕਾਨਦਾਰਾਂ ਵੱਲੋਂ ਕੀਤੇ ਕਬਜ਼ਿਆਂ ਜਿਸ ਕਾਰਨ ਟ੍ਰੈਫਿਕ ਜਾਮ ਦੀ ਬਹੁਤ ਗੰਭੀਰ ਸਮੱਸਿਆ ਹੈ, ਖਰੜ ਦੀਆਂ ਸੜਕਾਂ ਦੀ ਰਿਪੇਅਰ, ਸੀਵਰੇਜ ਦੀ ਸਮਸਿਆ, ਡੰਪਿੰਗ ਗਰਾਊਂਡ ਦੀ ਬਦਬੂ ਤੋਂ ਨਿਜਾਤ ਦਾ ਹੱਲ,ਐਸ ਟੀ ਲਾਉਣ, ਹਸਪਤਾਲ ਰੋੜ ਚੋੜੀ ਕਰਨ ਵੱਲ, ਸ਼ਹਿਰ ਵਾਸੀਆਂ ਨੂੰ ਅਵਾਰਾ ਪਸ਼ੂਆਂ ਤੋਂ ਆ ਰਹੀ ਸਮਸਿਆ ਲਈ ਐਨੀਮਲ ਸੈਨਚਰੀ ਬਣਾਉਣ ਵੱਲ,ਬਿਲਡਰਾ ਵਲੋਂ ਉਸਾਰੀਆਂ ਕਲੋਨੀਆਂ ਦੀਆਂ ਸਮਸਿਆਵਾਂ ਬੱਸ ਸਟੈਂਡ ਬਣਾਉਣ ਵੱਲ,ਪੀਣ ਵਾਲੇ ਪਾਣੀ ਦੀ ਸਮਸਿਆ ਆਦਿ ਵੱਲ ਬੜੀ ਗੰਭੀਰਤਾ ਨਾਲ ਕੰਮ ਸ਼ੁਰੂ ਕਰ ਦਿੱਤਾ ਸੀ ਉਹਨਾਂ ਦੀ ਬਦਲੀ ਨਾਲ ਇਹ ਸਾਰੇ ਕੰਮ ਧਰੇ ਦੇ ਧਰੇ ਰਹਿ ਗਏ ਹਨ ਜਦੋਂ ਇੱਕ ਕਾਰਜ ਸਾਧਕ ਅਫਸਰ ਨੂੰ ਸ਼ਹਿਰ ਦੇ ਕੰਮ ਕਰਾਉਣ ਦੀ ਸਮਝ ਆਉਂਦੀ ਹੈ ਓਨੇ ਨੂੰ ਕਾਰਜ ਸਾਧਕ ਅਫਸਰ ਦੀ ਬਦਲੀ ਕਰ ਦਿੱਤੀ ਜਾਂਦੀ ਹੈ ਮੈਂ ਮੈਡਮ ਜੀ ਦੇ ਧਿਆਨ ਵਿੱਚ ਇਹ ਵੀ ਲਿਆਂਦਾ ਕਿ ਹੁਣ ਤੱਕ ਬਦਲੇ ਕਾਰਜ ਸਾਧਕ ਅਫਸਰ ਜੇ ਕੁਰਪਟ ਸਨ ਤਾਂ ਉਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਸੀ ਜੇ ਨਹੀਂ ਕੁਰਪਟ ਨਹੀਂ ਸਨ ਤਾਂ ਉਹਨਾਂ ਨੂੰ ਬਾਰ ਬਾਰ ਕਿਉਂ ਬਦਲਿਆ ਗਿਆ ਕਾਰਜ ਸਾਧਕ ਅਫਸਰ ਦੀ ਬਦਲੀ ਦਾ ਖਮਿਆਜਾ ਜਨਤਾ ਨੂੰ ਆਪਣੇ ਛੋਟੇ ਛੋਟੇ ਕੰਮ ਵੀ ਨਾ ਹੋਣ ਕਾਰਨ ਭੁਗਤਣਾ ਪੈਂਦਾ ਹੈ ਇਸ ਲਈ ਅਸੀਂ ਮੰਗ ਕਰਦੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਪੈਸ਼ਲ ਹੀ ਖਰੜ ਵੱਲ ਧਿਆਨ ਦੇਣ ਲਈ ਕਿਹਾ ਜਾਵੇ ਮੰਚ ਨੇ ਆਪਣਾ ਪੱਤਰ ਭਗਵੰਤ ਸਿੰਘ ਮਾਨ ਨੂੰ ਲਿਖ ਕੇ ਮੈਡਮ ਅਨਮੋਲ ਗਗਨ ਮਾਨ ਐਮ ਐਲ ਏ ਰਾਹੀਂ ਪੁਰ ਜ਼ੋਰ ਮੰਗ ਕੀਤੀ ਹੈ ਕਿ ਰਵਨੀਤ ਸਿੰਘ ਜਿਹਨਾਂ ਨੂੰ ਸਥਾਨਕ ਸਰਕਾਰਾਂ ਦੇ ਦਫਤਰ ਬਦਲਿਆ ਗਿਆ ਹੈ ਉਹਨਾਂ ਨੂੰ ਦਵਾਰਾ ਕਾਰਜ਼ ਸਾਧਕ ਅਫਸਰ ਖਰੜ ਲਾਇਆ ਜਾਵੇ । ਵਫਦ ਨੇ ਮੈਡਮ ਅਨਮੋਲ ਗਗਨ ਮਾਨ ਦੇ ਇਹ ਵੀ ਧਿਆਨ ਵਿੱਚ ਲਿਆਂਦਾ ਕਿ ਨਗਰ ਕੌਂਸਲ ਵਿੱਚ ਬਾਕੀ ਅਧਿਕਾਰੀ ਵੀ ਪੂਰੇ ਨਹੀਂ ਹਨ ਜੋ ਹਨ ਉਹਨਾਂ ਨੂੰ ਨੇੜੇ ਦੀਆਂ ਨਗਰ ਕੌਂਸਲਾਂ ਮੋਰਿੰਡਾ ਜੀਰਕਪੁਰ ਮੁੱਲਾਪੁਰ ਆਦਿ ਦਾ ਵੀ ਚਾਰਜ ਦਿੱਤਾ ਹੋਇਆ ਹੈ ਜਿਸ ਕਾਰਨ ਉਹ ਸਹੀ ਕੰਮ ਨਹੀਂ ਕਰ ਸਕਦੇ ਵੱਫਦ ਨੇ ਆਪਣੇ ਪੱਤਰ ਵਿੱਚ ਇਹ ਵੀ ਮੰਗ ਕੀਤੀ ਹੈ ਕਿ ਕਾਰਜ ਸਾਧਕ ਅਫਸਰ ਦੀ ਬਦਲੀ ਦੀ ਜਾਂਚ ਵੀ ਕਰਾਈ ਜਾਵੇ ਕਿ ਕੌਣ ਖਰੜ ਸ਼ਹਿਰ ਨਾਲ ਦੁਸ਼ਮਣਾਈ ਕੱਢ ਰਿਹਾ ਹੈ ਮੈਡਮ ਨੇ ਵੱਫਦ ਦੀ ਸਾਰੀ ਗੱਲ ਤਫਸੀਲ ਨਾਲ ਸੁਣਨ ਤੋਂ ਬਾਅਦ ਭਰੋਸਾ ਦਿੱਤਾ ਕਿ ਮੈਂ ਇਸ ਕੰਮ ਤੇ ਪੂਰਾ ਧਿਆਨ ਦੇਵਾਂਗੀ ਮੈਂ ਚਾਹੁੰਦੀ ਹਾਂ ਕਿ ਖਰੜ ਦਾ ਵਿਕਾਸ ਸਹੀ ਤਰੀਕੇ ਨਾਲ ਹੋਵੇ।

Leave a Reply

Your email address will not be published. Required fields are marked *