60 ਸਾਲ ਬਜ਼ੁਰਗ ਦੀ ਕੀਤੀ ਬੇਰਹਿਮੀ ਨਾਲ ਹਤਿਆ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ

ਬਟਾਲਾ 8ਅਗਸਤ (ਬਿਊਰੋ)ਬਟਾਲਾ ਦੇ ਨੇੜਲੇ ਪਿੰਡ ਖੋਖਰ ਫੌਜਾ ਚ ਅੱਜ ਸਵੇਰੇ ਉਸ ਵੇਲੇ ਸਨਸਨੀ ਫੈਲ ਗਈ ਜਦ ਪਿੰਡ ਦੇ ਹੀ ਇਕ 60 ਸਾਲਾ ਪੂਰਨ ਚੰਦ ਨਾਂਅ ਦੇ ਵਿਅਕਤੀ ਦੀ ਸ਼ੱਕੀ ਹਾਲਤ ਚ ਲਾਸ਼ ਬਰਾਮਦ ਹੋਈ ਉਥੇ ਹੀ ਪਿੰਡ ਵਾਸੀਆਂ ਨੇ ਜਦ ਸਵੇਰੇ ਦੇਖਿਆ ਤਾ ਲਾਸ਼ ਸੜਕ ਕਿਨਾਰੇ ਬੁਰੀ ਹਾਲਤ ਚ ਸੀ ਜਦ ਕਿ ਸ਼ਰੀਰ ਤੇ ਸਟਾ ਦੇ ਨਿਸ਼ਾਨ ਸਨ ਅਤੇ ਹੈਰਾਨ ਕਰਨ ਵਾਲਾ ਮਾਮਲਾ ਇਹ ਸੀ ਕਿ ਉਸਦੇ ਹੱਥ-ਪੈਰ ਕੱਟੇ ਹੋਏ ਸਨ ਅਤੇ ਪਿੰਡ ਵਸਿਆ ਵਲੋਂ ਪੁਲਿਸ ਨੂੰ ਸੂਚਨਾ ਦਿਤੀ ਗਈ ਜਿਸ ਦੇ ਚਲਦੇ ਪੁਲਿਸ ਦੇ ਆਲਾ ਅਧਕਾਰੀ ਪੁਲਿਸ ਪਾਰਟੀ ਨਾਲ ਪਹੁਚੇ ਅਤੇ ਜਾਂਚ ਕੀਤੀ ਜਾ ਰਹੀ ਹੈ ਉਧਰ ਬਟਾਲਾ ਪੁਲਿਸ ਦੇ ਡੀਐਸਪੀ ਸਰਵਣਜਿੱਤ ਸਿੰਘ ਨੇ ਦੱਸਿਆ ਕਿ ਉਹਨਾਂ ਵਲੋਂ ਮੌਕੇ ਤੇ ਪਹੁਚ ਲਾਸ਼ ਨੂੰ ਕਬਜ਼ੇ ਚ ਲੈ ਸਿਵਲ ਹਸਪਤਾਲ ਬਟਾਲਾ ਚ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਅਤੇ ਉਹਨਾਂ ਦੱਸਿਆ ਕਿ ਮੁਢਲੀ ਜਾਂਚ ਚ ਸਾਮਣੇ ਆਇਆ ਹੈ ਕਿ ਮ੍ਰਿਤਕ ਦੇ ਸ਼ਰੀਰ ਤੇ ਸਿਰ ਅਤੇ ਗਰਦਨ ‘ਤੇ ਕੱਟ ਦੇ ਨਿਸ਼ਾਨ ਵੀ ਹਨ।ਅਤੇ ਉਹਨਾਂ ਵਲੋਂ ਕੇਸ ਦਰਜ਼ ਕਰ ਜਾਂਚ ਕੀਤੀ ਜਾ ਰਹੀ ਹੈ | ਉਥੇ ਹੀ ਪਿੰਡ ਵਸਿਆ ਨੇ ਦੱਸਿਆ ਕਿ ਪੂਰਨ ਚੰਦ ਇਕ ਫ਼ਕਰ ਸੂਬਾਅ ਦਾ ਵਿਅਕਤੀ ਸੀ ਅਤੇ ਉਸਦਾ ਕਿਸੇ ਨਾਲ ਕੋਈ ਵੈਰ ਵਿਰੋਧ ਵੀ ਨਹੀਂ ਸੀ |
