ਲੰਦਨ/ ਬਿਊਰੋ

ਲੰਦਨ ਵਿੱਚ ਹੋ ਰਹੇ ਮੈਚ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਬਾਜ਼ੀ ਮਾਰੀ ਹੈ। ਜਾਣਕਾਰੀ ਅਨੁਸਾਰ ਆਫ਼ -ਸਪਿੰਨਰ ਸਨੇਹ ਰਾਣਾ ਦੀ ਅਗਵਾਈ ਵਿੱਚ ਭਾਰਤੀ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਿੱਤ ਦਿਵਾਈ।ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟੈਸਟ ਮੈਚ ਦੇ ਚੌਥੇ ਅਤੇ ਆਖਰੀ ਦਿਨ ਅੱਜ ਇੰਗਲੈਂਡ ਨੂੰ 270 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ ਹੈ ਲੰਡਨ ਵਿੱਚ ਖੇਡੇ ਗਏ ਇਸ ਮੈਚ ਵਿੱਚ ਜਿੱਤ ਲਈ 457 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਇੰਗਲੈਂਡ ਦੀ ਪੂਰੀ ਟੀਮ ਦੂਜੀ ਪਾਰੀ ਵਿੱਚ ਸਿਰਫ਼ 186 ਦੌੜਾਂ ‘ਤੇ ਹੀ ਸਿਮਟ ਗਈ। ਇੰਗਲੈਂਡ ਨੇ ਦਿਨ ਦੀ ਸ਼ੁਰੂਆਤ ਆਪਣੀ ਪਿਛਲੀ ਰਾਤ ਦੇ ਸਕੋਰ 6 ਵਿਕਟਾਂ ‘ਤੇ 130 ਦੌੜਾਂ ਤੋਂ ਕੀਤੀ ਸੀ ਪਰ ਭਾਰਤੀ ਗੇਂਦਬਾਜ਼ਾਂ ਨੇ ਉਨ੍ਹਾਂ ਨੂੰ ਜ਼ਿਆਦਾ ਦੇਰ ਟਿਕਣ ਨਹੀਂ ਦਿੱਤਾ।ਭਾਰਤ ਵੱਲੋਂ ਸਪਿੰਨਰ ਦੀਪਤੀ ਸ਼ਰਮਾ ਅਤੇ ਸਨੇਹ ਰਾਣਾ ਸਭ ਤੋਂ ਸਫ਼ਲ ਗੇਂਦਬਾਜ਼ ਰਹੀਆਂ। ਇਨ੍ਹਾਂ ਦੋਵਾਂ ਨੇ 6 ਵਿਕਟਾਂ ਹਾਸਲ ਕੀਤੀਆਂ ਅਤੇ ਇੰਗਲੈਂਡ ਦੇ ਬੱਲੇਬਾਜ਼ੀ ਕ੍ਰਮ ਨੂੰ ਚੱਲਣ ਨਾ ਦਿੱਤਾ। ਸਨੇਹ ਰਾਣਾ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ 42 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ। ਦੂਜੇ ਪਾਸੇ, ਇੰਗਲੈਂਡ ਦੀ ਤਰਫੋਂ ਵਿਕਟਕੀਪਰ ਬੱਲੇਬਾਜ਼ ਐਮੀ ਜੋਨਸ ਨੇ 52 ਦੌੜਾਂ ਦੀ ਪਾਰੀ ਖੇਡ ਕੇ ਸੰਘਰਸ਼ ਜ਼ਰੂਰ ਕੀਤਾ ਪਰ ਉਨ੍ਹਾਂ ਦੀ ਪਾਰੀ ਟੀਮ ਨੂੰ ਹਾਰ ਤੋਂ ਬਚਾਉਣ ਲਈ ਨਾਕਾਫ਼ੀ ਸਾਬਤ ਹੋਈਇਸ ਇਤਿਹਾਸਕ ਮੈਚ ਵਿੱਚ ਭਾਰਤ ਨੇ ਪਹਿਲੀ ਪਾਰੀ ਵਿੱਚ 285 ਦੌੜਾਂ ਬਣਾਈਆਂ ਸਨ ਅਤੇ ਦੂਜੀ ਪਾਰੀ 7 ਵਿਕਟਾਂ ’ਤੇ 341 ਦੌੜਾਂ ਬਣਾ ਕੇ ਪਾਰੀ ਐਲਾਨੀ। ਇਸ ਦੇ ਜਵਾਬ ਵਿੱਚ ਇੰਗਲੈਂਡ ਦੀ ਟੀਮ ਪਹਿਲੀ ਪਾਰੀ ਵਿੱਚ 170 ਦੌੜਾਂ ਹੀ ਬਣਾ ਸਕੀ ਸੀ ਅਤੇ ਦੂਜੀ ਪਾਰੀ ਵਿੱਚ 62.5 ਓਵਰਾਂ ਵਿੱਚ 186 ਦੌੜਾਂ ‘ਤੇ ਆਊਟ ਹੋ ਗਈ। ਇੰਗਲੈਂਡ ਲਈ ਦੂਜੀ ਪਾਰੀ ਵਿੱਚ ਐਮੀ ਜੋਨਸ ਨੇ 54 ਦੌੜਾਂ ਅਤੇ ਸੋਫੀ ਐਕਲਸਟੋਨ ਨੇ 50 ਦੌੜਾਂ ਬਣਾਈਆਂ। ਭਾਰਤ ਲਈ ਸਨੇਹ ਰਾਣਾ ਨੇ 42 ਦੌੜਾਂ ਦੇ ਕੇ 4 ਵਿਕਟਾਂ ਅਤੇ ਦੀਪਤੀ ਸ਼ਰਮਾ ਨੇ 36 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ ਜਿਸ ਸਦਕਾ ਭਾਰਤ ਨੇ ਇਹ ਮੈਚ 270 ਦੌੜਾਂ ਨਾਲ ਜਿੱਤ ਲਿਆ ਮੈਚ ਜਿੱਤਣ ਕਾਰਨ ਹਰ ਇੱਕ ਕ੍ਰਿਕਟ ਪ੍ਰੇਮੀ ਦੇ ਚਿਹਰਿਆਂ ਉੱਤੇ ਖੁਸ਼ੀ ਦੀ ਲਹਿਰ ਸਾਫ ਵੇਖੀ ਜਾ ਰਹੀ ਹੈ
