ਗਿਆਰੵਵੀ ਜਮਾਤ ਵਿੱਚ ਵੋਕੇਸ਼ਨਲ ਦੀ ਪੜ੍ਹਾਈ ਲਈ ਖ਼ਾਲਸਾ ਕਾਲਜੀਏਟ ਸਕੂਲ ਮਾਹਿਲਪੁਰ ਨੂੰ ਮਿਲੀ ਮਾਨਤਾ

ਹੁਸ਼ਿਆਰਪੁਰ /ਮਾਹਿਲਪੁਰ, 19 ਜੂਨ ( ਤਰਸੇਮ ਦੀਵਾਨਾ )

ਸਾਰ

ਮਾਹਿਲਪੁਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਕੈਂਪਸ ਵਿੱਚ ਸਫਲਤਾਪੂਰਵਕ ਢੰਗ ਨਾਲ ਚੱਲ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਨੂੰ ਇਸ ਸੈਸ਼ਨ ਤੋਂ ਵੋਕੇਸ਼ਨਲ ਵਿਸ਼ੇ ਵਿੱਚ ਇਲੈਕਟ੍ਰੀਕਲ ਟਰੇਡ ਦੀ ਪੜ੍ਹਾਈ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਤੋਂ ਮਾਨਤਾ ਪ੍ਰਾਪਤ ਹੋ ਗਈ ਹੈ

ਵਿਸਤਾਰ

ਮਾਹਿਲਪੁਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਕੈਂਪਸ ਵਿੱਚ ਸਫਲਤਾਪੂਰਵਕ ਢੰਗ ਨਾਲ ਚੱਲ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਨੂੰ ਇਸ ਸੈਸ਼ਨ ਤੋਂ ਵੋਕੇਸ਼ਨਲ ਵਿਸ਼ੇ ਵਿੱਚ ਇਲੈਕਟ੍ਰੀਕਲ ਟਰੇਡ ਦੀ ਪੜ੍ਹਾਈ ਸਬੰਧੀ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਤੋਂ ਮਾਨਤਾ ਪ੍ਰਾਪਤ ਹੋ ਗਈ ਹੈ ਜਿਸ ਨਾਲ ਵਿਦਿਆਰਥੀ ਹੁਣ ਦਸਵੀਂ ਤੋਂ ਬਾਅਦ ਇਸ ਸੰਸਥਾ ਵਿੱਚ ਵੋਕੇਸ਼ਨਲ ਦੀ ਕਿੱਤਾਮੁਖੀ ਸਿਖਿਆ ਪ੍ਰਾਪਤ ਕਰਕੇ ਆਪਣਾ ਭਵਿੱਖ ਰੌਸ਼ਨ ਕਰ ਸਕਦੇ ਹਨ। ਇਸ ਸਬੰਧੀ ਅੱਜ ਕਾਲਜ ਦੀ ਪ੍ਰਬੰਧਕੀ ਕਮੇਟੀ ਸਿੱਖ ਐਜੂਕੇਸ਼ਨਲ ਕੌਂਸਲ ਦੇ ਅਹੁਦੇਦਾਰਾਂ ਵਲੋਂ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ ਅਤੇ ਇਲੈਕਟ੍ਰੀਕਲ ਟਰੇਡ ਦੀ ਕੁਸ਼ਲ ਪੜ੍ਹਾਈ ਲਈ ਕਾਲਜੀਏਟ ਸਕੂਲ ਵਿੱਚ ਇਲੈਕਟ੍ਰੀਕਲ ਲੈਬ ਦਾ ਉਦਘਾਟਨ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਾਲਜ ਦੀ ਪ੍ਰਬੰਧਕੀ ਕਮੇਟੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਅਤੇ ਰੁਜ਼ਗਾਰ ਕੇਂਦਰਿਤ ਕੋਰਸਾਂ ਦੀ ਆਧੁਨਿਕ ਤਕਨੀਕ ਨਾਲ ਪੜ੍ਹਾਈ ਲਈ ਵਚਨਬੱਧ ਹੈ। ਇਸ ਮੌਕੇ ਕੌਂਸਲ ਦੇ ਪ੍ਰਧਾਨ ਸੰਤ ਸਾਧੂ ਸਿੰਘ ਕਹਾਰਪੁਰ, ਮੈਨੇਜਰ ਇੰਦਰਜੀਤ ਸਿੰਘ ਭਾਰਟਾ, ਖਜ਼ਾਨਚੀ ਵੀਰਇੰਦਰ ਸ਼ਰਮਾ, ਅਰਜੁਨ ਐਵਾਰਡੀ ਫੁੱਟਬਾਲਰ ਗੁਰਦੇਵ ਸਿੰਘ ਗਿੱਲ ਅਤੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਸਮੇਤ ਹੋਰ ਮੋਹਤਬਰ ਸ਼ਖ਼ਸੀਅਤਾਂ ਅਤੇ ਸਟਾਫ਼ ਹਾਜ਼ਰ ਸੀ। ਇਸ ਮੌਕੇ ਪ੍ਰਿੰਸੀਪਲ ਡਾ ਪਰਵਿੰਦਰ ਸਿੰਘ ਨੇ ਕਿਹਾ ਕਿ ਗਿਆਰਵੀ ਜਮਾਤ ਵਿੱਚ ਵਿਦਿਆਰਥੀਆਂ ਦੀ ਵੋਕੇਸ਼ਨਲ ਵਿਸ਼ੇ ਦੀ ਪੜਾਈ ਸਬੰਧੀ ਰੁਚੀ ਅਤੇ ਰੁਜ਼ਗਾਰ ਦੀਆਂ ਭਵਿੱਖ ਮੁਖੀ ਸੰਭਾਵਨਾਵਾਂ ਨੂੰ ਦੇਖਦਿਆਂ ਵੋਕੇਸ਼ਨਲ ਦੀ ਪੜਾਈ ਵਿੱਚ ਇਲੈਕਟ੍ਰੀਕਲ ਟਰੇਡ ਦੇ ਵਿਸ਼ੇ ਨੂੰ ਆਰੰਭ ਕੀਤਾ ਗਿਆ ਹੈ ਅਤੇ ਇਸ ਸਬੰਧੀ ਕਾਲਜ ਵਿਚ ਵਿਸ਼ੇਸ਼ ਦਾਖ਼ਲਾ ਕਾਊਂਟਰ ਅਤੇ ਕਾਉਂਸਲਿੰਗ ਸੈੱਲ ਵੀ ਚੱਲ ਰਿਹਾ ਹੈ। ਉਨਾਂ ਵਿਦਿਆਰਥੀਆ ਨੂੰ ਅਪੀਲ ਕੀਤੀ ਕਿ ਉਹ ਦਾਖਲਾ ਸੈੱਲ ਵਿਚ ਪੁੱਜ ਕੇ ਵੋਕੇਸ਼ਨਲ ਵਿਸ਼ੇ ਦੀ ਪੜਾਈ ਸਬੰਧੀ ਹੋਰ ਜਾਣਕਾਰੀ ਹਾਸਿਲ ਕਰਕੇ ਆਪਣੀ ਸੀਟ ਯਕੀਨੀ ਬਣਾ ਸਕਦੇ ਹਨ। ਇਸ ਮੌਕੇ ਗੁਰਦਿਆਲ ਸਿੰਘ ਕਹਾਰਪੁਰ, ਸਤਵਿੰਦਰ ਸਿੰਘ ਬਿੱਟੂ, ਪ੍ਰੋ ਕਮਲਪ੍ਰੀਤ ਕੌਰ, ਪ੍ਰੋ ਜਸਦੀਪ ਕੌਰ, ਪ੍ਰੋ ਅਸ਼ੋਕ ਕੁਮਾਰ, ਡਾ ਗਣੇਸ਼ ਖੰਨਾ, ਪ੍ਰੋ ਹਰਪ੍ਰੀਤ ਕੌਰ ਸੇਖੋਂ, ਪ੍ਰੋ ਰਮਨਦੀਪ ਕੌਰ, ਪ੍ਰੋ ਰਜਿੰਦਰ ਕੌਰ, ਪ੍ਰੋ ਅਵਲੀਨ ਕੌਰ ਆਦਿ ਸਮੇਤ ਹੋਰ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ। ਫੋਟੋ ਅਜਮੇਰ ਦੀਵਾਨਾ

Leave a Reply

Your email address will not be published. Required fields are marked *