ਐਸਏਟੀ ਪਾਸ ਕਰਕੇ ਸਿੰਘਾਪੁਰ ਯੂਨੀਵਰਸਿਟੀ ਵਿੱਚ ਪੜ੍ਹਾਈ ਦਾ ਰਾਹ ਪੱਧਰਾ ਕਰਕੇ ਹੁਸ਼ਿਆਰਪੁਰ ਦਾ ਨਾਮ ਕੀਤਾ ਰੌਸ਼ਨ : ਡਾ. ਅਸ਼ੀਸ਼ ਸਰੀਨ
ਹਿਜ ਐਕਸੀਲੈਂਟ ਇੰਸਟੀਚਿਊਟ ਦੇ ਵਿਦਿਆਰਥੀ ਪ੍ਰਥਮ ਗੁਪਤਾ ਨੇ ਹਾਸਲ ਕੀਤੀ 1.30 ਕਰੋੜ ਰੁਪਏ ਦੀ ਸਕਾਲਰਸ਼ਿਪ

ਹੁਸ਼ਿਆਰਪੁਰ, 21 ਸਤੰਬਰ (ਤਰਸੇਮ ਦੀਵਾਨਾ) – ਸਿੱਖਿਆ ਦੀ ਨਰਸਰੀ ਵਜੋਂ ਜਾਣੇ ਜਾਂਦੇ ਹੁਸ਼ਿਆਰਪੁਰ ਦੇ ਪ੍ਰਸਿੱਧ “ਹਿਜ ਐਕਸੀਲੈਂਟ ਇੰਸਟੀਚਿਊਟ” ਦੇ ਵਿਦਿਆਰਥੀ ਪ੍ਰਥਮ ਗੁਪਤਾ ਨੇ ਸਕਾਲਰਸ਼ਿਪ ਅਸੈਸਮੈਂਟ ਟੈਸਟ (ਐਸਏਟੀ) ਪਾਸ ਕਰਕੇ 1 ਕਰੋੜ 30 ਲੱਖ ਰੁਪਏ ਦੀ ਸਕਾਲਰਸ਼ਿਪ ਹਾਸਲ ਕਰਦਿਆਂ ਆਪਣੇ ਮਾਪਿਆਂ, ਸੰਸਥਾ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਨਾਮ ਰੌਸ਼ਨ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ “ਹਿਜ ਐਕਸੀਲੈਂਟ ਇੰਸਟੀਚਿਊਟ” ਦੇ ਮੈਨੇਜਿੰਗ ਡਾਇਰੈਕਟਰ ਡਾ. ਅਸ਼ੀਸ਼ ਸਰੀਨ ਨੇ ਦੱਸਿਆ ਕਿ ਸੰਸਥਾ ਦਾ ਵਿਦਿਆਰਥੀ ਪ੍ਰਥਮ ਗੁਪਤਾ ਸਕਾਲਰਸ਼ਿਪ ਦੇ ਆਧਾਰ ’ਤੇ ਵਿਦੇਸ਼ ਵਿੱਚ ਉੱਚ ਸਿੱਖਿਆ ਹਾਸਲ ਕਰਨ ਵੱਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਥਮ ਦੀ ਇਹ ਪ੍ਰਾਪਤੀ ਸੰਸਥਾ ਦੇ ਨਾਲ-ਨਾਲ ਪੂਰੇ ਹੁਸ਼ਿਆਰਪੁਰ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਸੰਸਥਾ ਦੇ ਕਈ ਵਿਦਿਆਰਥੀ ਸਿੱਖਿਆ ਹਾਸਲ ਕਰਕੇ ਵੱਖ-ਵੱਖ ਦੇਸ਼ਾਂ ਵਿੱਚ ਆਪਣਾ ਭਵਿੱਖ ਸੰਵਾਰ ਚੁੱਕੇ ਹਨ।
ਡਾ. ਸਰੀਨ ਨੇ ਦੱਸਿਆ ਕਿ ਪ੍ਰਥਮ ਨੇ ਐਸਏਟੀ ਦੀ ਤਿਆਰੀ ਲਈ ਲਗਭਗ ਛੇ ਮਹੀਨੇ ਸਖ਼ਤ ਮਿਹਨਤ ਕੀਤੀ। ਉਨ੍ਹਾਂ ਕਿਹਾ ਕਿ ਸੰਸਥਾ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਅਤੇ ਮਾਰਗਦਰਸ਼ਨ ਪ੍ਰਦਾਨ ਕਰਨ ਵਿੱਚ ਕਿਸੇ ਵੀ ਕਿਸਮ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਅਤੇ ਉਨ੍ਹਾਂ ਨੂੰ ਕੌਮਾਂਤਰੀ ਪੱਧਰ ’ਤੇ ਮੁਕਾਬਲੇ ਲਈ ਤਿਆਰ ਕਰਨ ਲਈ ਸੰਸਥਾ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਕਮਿਊਨਿਟੀ ਵਰਕ, ਆਈ-ਡੋਨੇਸ਼ਨ ਕੈਂਪਾਂ ਵਿੱਚ ਸਹਿਯੋਗ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਲੈਕਚਰ ਵੀ ਕਰਵਾਏ ਜਾਂਦੇ ਹਨ।
ਇਸ ਮੌਕੇ ਪ੍ਰਥਮ ਗੁਪਤਾ ਨੇ ਆਪਣੀ ਸਫਲਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਪ੍ਰੋਫੈਸਰ ਕੇ. ਗ੍ਰੇਸ਼ਨ ਜੀ ਨੇ ਉਸ ਨੂੰ ਪੜ੍ਹਾਈ ਦੌਰਾਨ ਬਹੁਤ ਉਤਸ਼ਾਹਿਤ ਕੀਤਾ ਅਤੇ ਬਿਹਤਰ ਢੰਗ ਨਾਲ ਮਾਰਗਦਰਸ਼ਨ ਦਿੱਤਾ। ਉਸ ਨੇ ਕਿਹਾ ਕਿ ਪ੍ਰੋਫੈਸਰ ਕੇ. ਗ੍ਰੇਸ਼ਨ ਵੱਲੋਂ ਦਿੱਤੀ ਹੌਸਲਾ ਅਫ਼ਜ਼ਾਈ ਅਤੇ ਸਹੀ ਦਿਸ਼ਾ-ਨਿਰਦੇਸ਼ ਉਸ ਦੀ ਤਿਆਰੀ ਵਿੱਚ ਬੇਹੱਦ ਸਹਾਇਕ ਸਾਬਤ ਹੋਏ। ਪ੍ਰਥਮ ਨੇ ਆਪਣੀ ਸਫਲਤਾ ਦਾ ਸਿਹਰਾ ਡਾ. ਅਸ਼ੀਸ਼ ਸਰੀਨ ਦੀ ਸੁਚੱਜੀ ਅਗਵਾਈ, ਅਧਿਆਪਕਾਂ ਦੀ ਮਿਹਨਤ ਅਤੇ ਆਪਣੇ ਮਾਪਿਆਂ ਦੇ ਸਹਿਯੋਗ ਨੂੰ ਵੀ ਦਿੱਤਾ।
ਪ੍ਰਥਮ ਨੇ ਦੱਸਿਆ ਕਿ ਉਸ ਨੇ 11ਵੀਂ ਅਤੇ 12ਵੀਂ ਦੀ ਪੜ੍ਹਾਈ “ਹਿਜ ਐਕਸੀਲੈਂਟ ਇੰਸਟੀਚਿਊਟ” ਤੋਂ ਕੀਤੀ ਅਤੇ ਐਸਏਟੀ ਦੀ ਤਿਆਰੀ ਵੀ ਇਸੇ ਸੰਸਥਾ ਤੋਂ ਕੀਤੀ। ਉਸ ਨੇ ਦੱਸਿਆ ਕਿ ਐਸਏਟੀ ਪਾਸ ਕਰਨ ਤੋਂ ਬਾਅਦ ਵੱਖ-ਵੱਖ ਦੇਸ਼ਾਂ ਵਿੱਚ ਉੱਚ ਸਿੱਖਿਆ ਲਈ ਸਕਾਲਰਸ਼ਿਪ ਦੇ ਮੌਕੇ ਪ੍ਰਾਪਤ ਕੀਤੇ ਜਾ ਸਕਦੇ ਹਨ। ਉਸ ਨੇ ਦੱਸਿਆ ਕਿ ਉਸ ਨੂੰ ਅਮਰੀਕਾ ਤੋਂ ਵੀ 48 ਲੱਖ ਰੁਪਏ ਦੀ ਸਕਾਲਰਸ਼ਿਪ ਦੀ ਪੇਸ਼ਕਸ਼ ਮਿਲੀ ਹੈ। ਪ੍ਰਥਮ ਨੇ ਕਿਹਾ ਕਿ ਉਹ
