Sports:ਜ਼ਿਲ੍ਹਾ ਅੰਡਰ-14 ਟੀਮ ਲਈ ਕ੍ਰਿਕਟ ਟਰਾਇਲ 21 ਸਤੰਬਰ ਨੂੰ : ਡਾ. ਰਮਨ ਘਈ
ਹੁਸ਼ਿਆਰਪੁਰ, 19 ਸਤੰਬਰ (ਤਰਸੇਮ ਦੀਵਾਨਾ)

-ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਜੂਨੀਅਰ ਕ੍ਰਿਕਟ ਨੂੰ ਉਤਸ਼ਾਹਿਤ ਕਰਨ ਲਈ ਕਰਵਾਏ ਜਾ ਰਹੇ ਲੜਕਿਆਂ ਦੇ ਅੰਡਰ-14 ਅੰਤਰ-ਜ਼ਿਲ੍ਹਾ ਕ੍ਰਿਕਟ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀ ਜ਼ਿਲ੍ਹਾ ਹੁਸ਼ਿਆਰਪੁਰ ਦੀ ਟੀਮ ਲਈ ਟਰਾਇਲ 21 ਸਤੰਬਰ, ਦਿਨ ਸੋਮਵਾਰ ਨੂੰ ਸਥਾਨਕ ਸਰਕਾਰੀ ਕਾਲਜ ਗਰਾਊਂਡ ਸਥਿਤ ਐਚ.ਡੀ.ਸੀ.ਏ. ਸੈਂਟਰ ਵਿਖੇ ਸਵੇਰੇ 10 ਵਜੇ ਲਏ ਜਾਣਗੇ।ਇਸ ਸਬੰਧੀ ਜਾਣਕਾਰੀ ਦਿੰਦਿਆਂ ਐਚ.ਡੀ.ਸੀ.ਏ. ਦੇ ਸਕੱਤਰ ਡਾ. ਰਮਨ ਘਈ ਨੇ ਦੱਸਿਆ ਕਿ ਟਰਾਇਲ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਦੀ ਜਨਮ ਮਿਤੀ 1 ਸਤੰਬਰ 2012 ਤੋਂ ਲੈ ਕੇ 31 ਅਗਸਤ 2014 ਦੇ ਵਿਚਕਾਰ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਟਰਾਇਲ ਦੇਣ ਵਾਲੇ ਖਿਡਾਰੀ ਆਪਣੀ ਜਨਮ ਮਿਤੀ ਨਾਲ ਸਬੰਧਤ ਪੰਜਾਬ ਸਰਕਾਰ ਵੱਲੋਂ ਜਾਰੀ ਜਨਮ ਸਰਟੀਫਿਕੇਟ ਜਾਂ ਸਰਕਾਰੀ ਸਿੱਖਿਆ ਬੋਰਡ ਦਾ ਜਨਮ ਮਿਤੀ ਸਰਟੀਫਿਕੇਟ ਅਸਲ ਰੂਪ ਵਿੱਚ ਨਾਲ ਲੈ ਕੇ ਆਉਣ।
ਉਨ੍ਹਾਂ ਸਪੱਸ਼ਟ ਕੀਤਾ ਕਿ 1 ਸਤੰਬਰ 2012 ਤੋਂ ਪਹਿਲਾਂ ਜਨਮ ਵਾਲੇ ਅਤੇ 31 ਅਗਸਤ 2014 ਤੋਂ ਬਾਅਦ ਜਨਮ ਵਾਲੇ ਖਿਡਾਰੀ ਇਸ ਟਰਾਇਲ ਲਈ ਯੋਗ ਨਹੀਂ ਹੋਣਗੇ। ਉਨ੍ਹਾਂ ਟਰਾਇਲ ਵਿੱਚ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਨੂੰ ਆਪਣਾ ਕ੍ਰਿਕਟ ਖੇਡ ਸਮਾਨ ਨਾਲ ਲੈ ਕੇ ਆਉਣ ਦੀ ਅਪੀਲ ਕੀਤੀ।
