ਜਲੰਧਰ ਦੇ ਮਿੱਠੂ ਬਸਤੀ ਵਿੱਚ ਟਲਿਆ ਵੱਡਾ ਹਾਦਸਾ, ਪੈਟਰੋਲ ਪੰਪ ਦੇ ਪਾਈਪ ਨੂੰ ਲੱਗੀ ਅੱਗ,

       ਨੌਜਵਾਨ ਨੇ ਆਪਣੀ ਜਾਨ ਤੇ ਖੇਡ ਕੇ ਬਚਾਈ ਲੋਕਾਂ ਦੀ ਜਾਨ 

ਜਲੰਧਰ /ਸੁਨੀਲ ਕੁਮਾਰ

ਸਾਰ

ਜਲੰਧਰ ਦੇ ਮਿੱਠੂ ਬਸਤੀ ਵਿੱਚ ਉਸ ਸਮੇਂ ਡਰ ਦਾ ਮਾਹੌਲ ਬਣ ਗਿਆ ਜਦੋਂ  ਹਿੰਦੁਸਤਾਨ ਪੈਟਰੋਲੀਅਮ ਦੇ ਪੈਟਰੋਲ ਪੰਪ ਦੀ ਇੱਕ ਪਾਈਪ ਨੂੰ ਅਚਾਨਕ ਅੱਗ ਲੱਗਣ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਘਟਨਾ ਕਾਰਨ ਕਿਸੇ ਵੀ ਤਰ੍ਹਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋਣ ਤੋਂ ਬਚਾਅ ਰਿਹਾ

ਵਿਸਤਾਰ

ਜਲੰਧਰ ਦੇ ਮਿੱਠੂ ਬਸਤੀ ਵਿੱਚ ਉਸ ਸਮੇਂ ਡਰ ਦਾ ਮਾਹੌਲ ਬਣ ਗਿਆ ਜਦੋਂ ਇੱਕ ਪੈਟਰੋਲ ਪੰਪ ਦੀ ਪਾਈਪ ਨੂੰ ਅੱਗ ਲੱਗ ਗਈ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਇਹ ਹਾਦਸਾ ਤੀਸਰੀ ਵਾਰੀ ਹੋ ਚੁੱਕਾ

       ਪਹਿਲਾਂ ਵੀ ਲਗਭਗ ਦੋ ਵਾਰੀ ਲੱਗ ਚੁੱਕੀ ਹੈ ਪਾਈਪ ਨੂੰ ਅੱਗ, 

ਔਰ ਪ੍ਰਸ਼ਾਸਨ ਵੱਲੋਂ ਕੋਈ ਵੀ ਪੁਖਤਾ ਇੰਤਜ਼ਾਮ ਨਹੀਂ ਕੀਤੇ ਗਏ ਜਾਣਕਾਰੀ ਦੇ ਅਨੁਸਾਰ ਜਲੰਧਰ ਦੇ ਗੁਰੂ ਅਰਜਨ ਦੇਵ ਨਗਰ, ਮਿੱਠੂ ਬਸਤੀ ਵਿੱਚ ਸਥਿਤ ਹਿੰਦੁਸਤਾਨ ਪੈਟਰੋਲੀਅਮ ਦੇ ਪੈਟਰੋਲ ਪੰਪ ਦੀ ਇੱਕ ਪਾਈਪ ਨੂੰ ਅਚਾਨਕ ਅੱਗ ਲੱਗਣ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਘਟਨਾ ਕਾਰਨ ਕਿਸੇ ਵੀ ਤਰ੍ਹਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਰਿਹਾਇਸ਼ੀ ਇਲਾਕੇ ਦੇ ਵਿਚਕਾਰ ਬਣੇ ਇਸ ਪੈਟਰੋਲ ਪੰਪ ‘ਤੇ ਇਹ ਤੀਸਰੀ ਵਾਰ ਅੱਗ ਲੱਗਣ ਦੀ ਘਟਨਾ ਵਾਪਰੀ ਹੈ, ਜਿਸ ਕਾਰਨ ਆਸ-ਪਾਸ ਰਹਿਣ ਵਾਲੇ ਲੋਕਾਂ ਵਿੱਚ ਪੈਟਰੋਲ ਪੰਪ ਮਾਲਕਾਂ ਦੀ ਕਥਿਤ ਲਾਪਰਵਾਹੀ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ।ਜਦੋਂ ਪੈਟਰੋਲ ਪੰਪ ਦੀ ਇੱਕ ਪਾਈਪ ਨੂੰ ਅੱਗ ਲੱਗੀ, ਤਾਂ ਉਸ ਵੇਲੇ ਪੈਟਰੋਲ ਪੰਪ ਦਾ ਸਟਾਫ ਡਰ ਕੇ ਉੱਥੋਂ ਦੂਰ ਹੋ ਗਿਆ ਸੀ।

ਪੰਪ ਮਾਲਕਾਂ ਦੀ ਕਥਿਤ ਲਾਪਰਵਾਹੀ ਖ਼ਿਲਾਫ਼ ਮਹੱਲਾ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਗਿਆ

ਅਜਿਹੇ ਮੌਕੇ ਇੱਕ ਵਿਅਕਤੀ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਬਹਾਦਰੀ ਦਿਖਾਈ ਅਤੇ ਅੱਗ ਬੁਝਾਊ ਸਿਲੰਡਰ (Fire Extinguisher) ਦੀ ਵਰਤੋਂ ਕਰਕੇ ਤੁਰੰਤ ਅੱਗ ‘ਤੇ ਕਾਬੂ ਪਾ ਲਿਆ, ਜਿਸ ਸਦਕਾ ਇੱਕ ਬਹੁਤ ਵੱਡਾ ਹਾਦਸਾ ਹੋਣ ਤੋਂ ਬਚ ਗਿਆ।ਇਸ ਘਟਨਾ ਤੋਂ ਬਾਅਦ ਮੌਕੇ ‘ਤੇ ਮੌਜੂਦ ਪ੍ਰਧਾਨ ਲੱਕੀ ਅਤੇ ਇਲਾਕਾ ਵਾਸੀਆਂ ਨੇ ਰੋਸ ਜਤਾਉਂਦਿਆਂ ਦੱਸਿਆ ਕਿ ਪੈਟਰੋਲ ਪੰਪ ‘ਤੇ ਪਹਿਲਾਂ ਵੀ ਤਿੰਨ ਵਾਰ ਅੱਗ ਲੱਗਣ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਇਸ ਦੇ ਬਾਵਜੂਦ ਪੈਟਰੋਲ ਪੰਪ ਦੇ ਮਾਲਕਾਂ ਵੱਲੋਂ ਸੁਰੱਖਿਆ ਦੇ ਲੋੜੀਂਦੇ ਕਦਮ ਨਹੀਂ ਚੁੱਕੇ ਜਾ ਰਹੇ, ਜਿਸ ਕਾਰਨ ਆਸ-ਪਾਸ ਦੇ ਰਿਹਾਇਸ਼ੀ ਇਲਾਕੇ ਵਿੱਚ ਹਮੇਸ਼ਾ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ। ਉਨ੍ਹਾਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਪੈਟਰੋਲ ਪੰਪ ‘ਤੇ ਵਾਰ-ਵਾਰ ਵਾਪਰ ਰਹੀਆਂ ਅਜਿਹੀਆਂ ਖ਼ਤਰਨਾਕ ਘਟਨਾਵਾਂ ਸਬੰਧੀ ਉਹ ਜਲਦੀ ਹੀ ਡਿਪਟੀ ਕਮਿਸ਼ਨਰ (DC) ਜਲੰਧਰ ਨੂੰ ਇੱਕ ਮੰਗ ਪੱਤਰ ਸੌਂਪਣਗੇ।

Leave a Reply

Your email address will not be published. Required fields are marked *