ਗੁਰਦਾਸਪੁਰ ਸਿਟੀ ਥਾਣੇ ਦੀ ਘਟੀਆ ਕਰਤੂਤ ਨੌਜਵਾਨ ਕੁੜੀ ਨੂੰ ਗੈਰ-ਕਨੂੰਨੀ ਢੰਗ ਨਾਲ ਕੀਤਾ ਗ੍ਰਿਫ਼ਤਾਰ

ਗੁਰਦਾਸਪੁਰ 7ਜੁਲਾਈ(ਬਿਊਰੋ)ਗੁਰਦਾਸਪੁਰ ਸਿਟੀ ਥਾਣੇ ਦੀ ਪੁਲਿਸ ਵੱਲੋਂ ਇੱਕ ਨੌਜਵਾਨ ਲੜਕੀ ਨੂੰ ਗੈਰ ਕਾਨੂੰਨੀ ਢੰਗ ਨਾਲ ਹਿਰਾਸਤ ਵਿੱਚ ਰੱਖ ਕੇ ਅਣਮਨੁੱਖੀ ਵਤੀਰਾ ਕਰਨਾ ਬੇਹੱਦ ਸ਼ਰਮਨਾਕ ਹੈ ਬਿਨਾਂ ਕਿਸੇ ਸਬੂਤ ਗਵਾਹ ਦੇ ਸਿਰਫ ਗਰੀਬ ਹੋਣਾ ਹੀ ਜੁਰਮ ਬਣਾ ਕਿਸੇ ਤੇ ਇਸ ਤਰ੍ਹਾਂ ਜੁਲਮ ਕਰਨਾ ਪੁਲਿਸ ਦੇ ਕਿਸੇ ਕਾਨੂੰਨ ਤੇ ਅਧਿਕਾਰ ਅੰਦਰ ਨਹੀਂ ਹੈ ਇਸ ਭੈਣ ਨਾਲ ਹੋਈ ਵਧੀਕੀ ਲਈ ਇਨਸਾਫ ਦਿਵਾਉਣ ਲਈ ਆਮ ਆਦਮੀ ਪਾਰਟੀ ਵੱਲੋ ਹਰ ਤਰ੍ਹਾਂ ਸਾਥ ਦਿੱਤਾ ਜਾਵੇਗਾ , ਇਸ ਹਰਕਤ ਲਈ ਜ਼ਿੰਮੇਵਾਰ ਪੁਲਿਸ ਅਫ਼ਸਰਾਂ ਤੇ ਮੁੱਕਦਮਾ ਦਰਜ਼ ਕਰ ਨੌਕਰੀ ਤੋਂ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ,,, ਮੇਰੀ ਸਾਡੇ ਪਾਰਟੀ ਦੇ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਅੱਗੇ ਬੇਨਤੀ ਹੈ ਇਹੋ ਜਿਹੇ ਪੁਲਿਸ ਮੁਲਾਜ਼ਮਾਂ ਨੁੰ ਤੇ ਜੱਜ ਨੁੰ ਨੌਕਰੀ ਤੋ ਬਰਖਾਸਤ ਕੀਤਾ ਜਾਵੇ ਤੇ ਉਹਨਾ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਰੈਸਟ ਕੀਤਾ ਜਾਵੇ ।
