ਡਾ: ਸ਼ਿਆਮਾ ਪ੍ਰਸਾਦ ਮੁਖਰਜੀ ਦੇ ਸੁਪਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੇ ਹਨ ਪੂਰੇ: ਰਾਜੇਸ਼ ਬਾਘਾ

ਰਾਜੇਸ਼ ਬਾਘਾ ਨੇ ਡਾ: ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਕੀਤੇ ਸ਼ਰਧਾ ਦੇ ਫੁੱਲ ਭੇਟI
ਜਲੰਧਰ, 6 ਜੁਲਾਈ (ਸੁਨੀਲ ਕੁਮਾਰ) : ਭਾਰਤ ਦੀ ਏਕਤਾ ਅਤੇ ਅਖੰਡਤਾ ਲਈ ਆਪਣਾ ਜੀਵਨ ਕੁਰਬਾਨ ਕਰਨ ਵਾਲੇ ਰਾਸ਼ਟਰਵਾਦੀ ਨੇਤਾ ਡਾ: ਸ਼ਿਆਮਾ ਪ੍ਰਸਾਦ ਮੁਖਰਜੀ ਦੇ ਜਨਮ ਦਿਹਾੜੇ ‘ਤੇ ਭਾਰਤੀ ਜਨਤਾ ਪਾਰਟੀ, ਜਲੰਧਰ ਦੇ ਜਿਲਾ ਪ੍ਰਧਾਨ ਸੁਸ਼ੀਲ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਅਤੇ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਦੇ ਸਾਬਕਾ ਚੇਅਰਮੈਨ ਰਾਜੇਸ਼ ਬਾਘਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਉਨ੍ਹਾਂ ਨੇ ਡਾ: ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਰਾਜੇਸ਼ ਬਾਘਾ ਨੇ ਇਸ ਮੌਕੇ ਕਿਹਾ ਕਿ ਕਸ਼ਮੀਰ ਵਿੱਚ ਧਾਰਾ 370 ਨੂੰ ਖ਼ਤਮ ਕਰਨ ਜਾਂ ਇਸ ਉੱਤੇ ਬਹਿਸ ਸ਼ੁਰੂ ਕਰਨ ਵਾਲੇ ਪ੍ਰਮੁੱਖ ਭਾਜਪਾ ਆਗੂਆਂ ਵਿੱਚੋਂ ਡਾ: ਸ਼ਿਆਮਾ ਪ੍ਰਸਾਦ ਮੁਖਰਜੀ ਪਹਿਲੇ ਸਨ। ਡਾ: ਸ਼ਿਆਮਾ ਪ੍ਰਸਾਦ ਮੁਖਰਜੀ ਅਜਿਹੇ ਵਿਅਕਤੀ ਸਨ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਭ ਤੋਂ ਪਹਿਲਾਂ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਆਵਾਜ਼ ਬੁਲੰਦ ਕੀਤੀ। ਡਾਕਟਰ ਮੁਖਰਜੀ ਦਾ ਜਨਮ ਅੱਜ ਦੇ ਦਿਨ 6 ਜੁਲਾਈ 1901 ਨੂੰ ਕੋਲਕਾਤਾ ਵਿੱਚ ਹੋਇਆ ਸੀ। ਡਾ: ਸਿਆਮਾ ਪ੍ਰਸਾਦ ਮੁਖਰਜੀ ਨੇ ਜਵਾਹਰ ਲਾਲ ਨਹਿਰੂ ਤੋਂ ਵੱਖ ਹੋ ਕੇ 1991 ਵਿੱਚ ਭਾਰਤੀ ਜਨ ਸੰਘ ਦੀ ਸਥਾਪਨਾ ਕੀਤੀ। ਉਨ੍ਹਾਂ ਨੇ ਉਸ ਸਮੇਂ ਕਸ਼ਮੀਰ ਵਿੱਚ 2 ਪ੍ਰਧਾਨ ਮੰਤਰੀਆਂ ਦਾ ਵਿਰੋਧ ਕੀਤਾ ਸੀ। ਸ਼ਿਆਮਾ ਪ੍ਰਸਾਦ ਮੁਖਰਜੀ ਨੇ ਜੰਮੂ-ਕਸ਼ਮੀਰ ਵਿੱਚ ਧਾਰਾ 370 ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਇੱਕ ਦੇਸ਼ ਵਿੱਚ ਦੋ ਵਿਧਾਨ, ਇੱਕ ਦੇਸ਼ ਵਿੱਚ ਦੋ ਨਿਸ਼ਾਨ, ਇੱਕ ਦੇਸ਼ ਵਿੱਚ ਦੋ ਨੇਤਾ ਨਹੀਂ ਚੱਲਣਗੇ ਵਰਗੇ ਨਾਅਰੇ ਦਿੱਤੇ।
ਰਾਜੇਸ਼ ਬਾਘਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ‘ਚ ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ‘ਚੋਂ ਧਾਰਾ 370 ਅਤੇ 35ਏ ਨੂੰ ਖਤਮ ਕਰਕੇ ਡਾ: ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਸੱਚੀ ਸ਼ਰਧਾਂਜਲੀ ਦਿੱਤੀ ਹੈI ਡਾਕਟਰ ਮੁਖਰਜੀ ਨੇ ਬਿਨਾਂ ਪਰਮਿਟ ਦੇ ਕਸ਼ਮੀਰ ਵਿੱਚ ਦਾਖਲ ਹੋਣ ਲਈ ਜਨ ਅੰਦੋਲਨ ਸ਼ੁਰੂ ਕੀਤਾ। ਉਹਨਾਂ ਨੂੰ ਕਸ਼ਮੀਰ ਸਰਕਾਰ ਨੇ ਗ੍ਰਿਫਤਾਰ ਕਰ ਲਿਆ ਸੀ ਅਤੇ 23 ਜੂਨ 1953 ਨੂੰ ਰਹੱਸਮਈ ਹਾਲਾਤਾਂ ਵਿੱਚ ਉਹਨਾਂ ਦੀ ਮੌਤ ਹੋ ਗਈ ਸੀ। ਭਾਰਤੀ ਜਨਤਾ ਪਾਰਟੀ ਇਸ ਦਿਨ ਨੂੰ ਬਲੀਦਾਨ ਦਿਵਸ ਵਜੋਂ ਮਨਾਉਂਦੀ ਹੈ। ਡਾ. ਸਿਆਮਾ ਪ੍ਰਸਾਦ ਮੁਖਰਜੀ ਇੱਕ ਦੇਸ਼ ਭਗਤ ਅਤੇ ਇੱਕ ਮਾਣਮੱਤਾ ਰਾਸ਼ਟਰਵਾਦੀ ਸਨ ਅਤੇ ਉਨ੍ਹਾਂ ਨੇ ਭਾਰਤ ਦੀ ਏਕਤਾ ਅਤੇ ਅਖੰਡਤਾ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ ਸੀ। ਇੱਕ ਮਜ਼ਬੂਤ ਅਤੇ ਸੰਯੁਕਤ ਭਾਰਤ ਲਈ ਉਹਨਾਂ ਦਾ ਜਨੂੰਨ ਸਾਨੂੰ ਪ੍ਰੇਰਿਤ ਕਰਦਾ ਹੈ ਅਤੇ ਸਾਨੂੰ 130 ਕਰੋੜ ਭਾਰਤੀਆਂ ਦੀ ਸੇਵਾ ਕਰਨ ਦੀ ਤਾਕਤ ਦਿੰਦਾ ਹੈ।
ਸੁਸ਼ੀਲ ਸ਼ਰਮਾ, ਸਕੱਤਰ ਅਨਿਲ ਸੱਚਰ, ਜਨਰਲ ਸਕੱਤਰ ਅਸ਼ੋਕ ਸਰੀਨ ਹਿੱਕੀ ਨੇ ਕਿਹਾ ਕਿ ਡਾ: ਸ਼ਿਆਮਾ ਪ੍ਰਸਾਦ ਮੁਖਰਜੀ ਇਕ ਮਹਾਨ ਨਾਇਕ ਸਨ ਜਿਨ੍ਹਾਂ ਨੇ ਅਖੰਡ ਭਾਰਤ ਦਾ ਸੁਪਨਾ ਦੇਖਿਆ ਸੀI ਉਨ੍ਹਾਂ ਨੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਜਨਸੰਘ ਦੇ ਸੰਸਥਾਪਕ ਪ੍ਰਧਾਨ ਡਾ: ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ ਦਿੱਤੀ। ਸਾਹਿਬੀ ਆਨੰਦ ਨੇ ਕਿਹਾ ਕਿ ਮੁਖਰਜੀ ਇੱਕ ਮਹਾਨ ਸਿੱਖਿਆ ਸ਼ਾਸਤਰੀ ਅਤੇ ਚਿੰਤਕ ਸਨ ਅਤੇ ਉਨ੍ਹਾਂ ਦੇ ਵਿਚਾਰਾਂ ਤੋਂ ਪ੍ਰੇਰਿਤ ਹੋ ਕੇ ਪਾਰਟੀ ਵਰਕਰ ਰਾਸ਼ਟਰ ਨਿਰਮਾਣ ਦੇ ਮਾਰਗ ‘ਤੇ ਚੱਲ ਰਹੇ ਹਨ। ਇਹ ਉਨ੍ਹਾਂ ਦੀਆਂ ਕੁਰਬਾਨੀਆਂ ਅਤੇ ਸੰਘਰਸ਼ਾਂ ਦੀ ਜਿੱਤ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਾਂਗਰਸ ਨੇ ਦੇਸ਼ ਵਿੱਚ ਤੁਸ਼ਟੀਕਰਨ ਦੀ ਮਾੜੀ ਰਾਜਨੀਤੀ ਕੀਤੀ ਹੈ।
ਇਸ ਮੌਕੇ ਅਮਰਜੀਤ ਗੋਲਡੀ, ਜ਼ਿਲ੍ਹਾ ਮੀਤ ਪ੍ਰਧਾਨ ਅਸ਼ਵਨੀ ਭੰਡਾਰੀ, ਦਵਿੰਦਰ ਕਾਲੀਆ, ਦਰਸ਼ਨ ਲਾਲ ਭਗਤ, ਭੁਪਿੰਦਰ ਕੁਮਾਰ, ਜ਼ਿਲ੍ਹਾ ਸਕੱਤਰ ਅਸ਼ਵਨੀ ਅਟਵਾਲ, ਸ੍ਰੀਮਤੀ ਅਨੂ ਸ਼ਰਮਾ, ਸ੍ਰੀਮਤੀ ਮੀਨੂੰ ਸ਼ਰਮਾ, ਹਿਤੇਸ਼ ਸਿਆਲ, ਗੋਪਾਲ ਕਿਸ਼ਨ ਸੋਨੀ, ਯੋਗੇਸ਼ ਮਲਹੋਤਰਾ, ਮੰਡਲ ਪ੍ਰਧਾਨ ਡਾ. ਰਾਜੇਸ਼ ਮਲਹੋਤਰਾ, ਕੁਲਵੰਤ ਸ਼ਰਮਾ, ਗੁਰਪ੍ਰੀਤ ਵਿੱਕੀ, ਅਸ਼ੀਸ਼ ਸਹਿਗਲ, ਕੁਨਾਲ ਸ਼ਰਮਾ, ਮਨੀਸ਼ ਬੱਲ, ਅਨਿਲ ਮੀਨੀਆ, ਪੂਰਨਾ ਭਗਤ, ਸਾਬਕਾ ਕੌਂਸਲਰ ਬਿਪਨ ਕੁਮਾਰ, ਵਿਵੇਕ ਖੰਨਾ, ਮਹਿਲਾ ਮੋਰਚਾ ਮੁਖੀ ਮੀਨੂੰ ਸ਼ਰਮਾ, ਯੁਵਾ ਮੋਰਚਾ ਮੁਖੀ ਪੰਕਜ ਜੁਲਕਾ, ਐਸ.ਸੀ ਮੋਰਚਾ ਮੁਖੀ ਅਜਮੇਰ ਸਿੰਘ ਬਾਦਲ। , ਓ.ਬੀ.ਸੀ ਮੋਰਚਾ ਦੇ ਪ੍ਰਧਾਨ ਬੌਬੀ ਕਸ਼ਯਪ, ਮੰਡਲ ਜਨਰਲ ਸਕੱਤਰ ਅਨੁਜ ਸ਼ਾਰਦਾ, ਦਿਨੇਸ਼ ਮਲਹੋਤਰਾ ਆਦਿ ਹਾਜ਼ਰ ਸਨ।
