ਐਡਵੋਕੇਟ ਬਲਵਿੰਦਰ ਕੁਮਾਰ ਨਾਲ ਕੀਤੇ ਅਣਮਨੁੱਖੀ ਵਿਵਹਾਰ ਦੇ ਮਾਮਲੇ ਵਿੱਚ ਪੁਲਿਸ ਅਧਿਕਾਰੀਆਂ ਖਿਲਾਫ ਅਦਾਲਤ ਜਾਵੇਗਾ ਵਕੀਲ ਭਾਈਚਾਰਾ

*ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਬਲਦੇਵ ਪ੍ਰਕਾਸ਼ ਰਲ੍ਹ ਦੀ ਅਗਵਾਈ ਵਿੱਚ ਵਕੀਲਾਂ ਨੇ ਸਈਪੁਰ ਲਾਠੀਚਾਰਜ ਮਾਮਲੇ ਦੀ ਨਿਖੇਧੀ ਕੀਤੀ*
ਜਲੰਧਰ(ਸੁਨੀਲ ਕੁਮਾਰ)ਜ਼ਿਲ੍ਹਾ ਕਚਹਿਰੀ ਜਲੰਧਰ ਵਿੱਚ ਅੱਜ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਬਲਦੇਵ ਪ੍ਰਕਾਸ਼ ਰਲ੍ਹ ਦੀ ਪ੍ਰਧਾਨਗੀ ਵਿੱਚ ਇੱਕ ਮੀਟਿੰਗ ਸਈਪੁਰ ਵਿਖੇ ਬਣੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਪਾਰਕ ਵਿੱਚ ਹੋਏ ਲਾਠੀਚਾਰਜ ਦੇ ਸੰਬੰਧ ਵਿੱਚ ਹੋਈ। ਇਸ ਦੌਰਾਨ ਵਿਸ਼ੇਸ਼ ਤੌਰ ‘ਤੇ ਐਡਵੋਕੇਟ ਬਲਵਿੰਦਰ ਕੁਮਾਰ, ਬਸਪਾ ਸੂਬਾ ਜਨਰਲ ਸਕੱਤਰ ਤੇ ਜਲੰਧਰ ਲੋਕਸਭਾ ਇੰਚਾਰਜ ਅਤੇ ਹੋਰ ਵਕੀਲ ਸਾਥੀ ਹਾਜ਼ਰ ਸਨ।
ਮੀਟਿੰਗ ਵਿੱਚ ਵਕੀਲਾਂ ਨੇ 25 ਜੂਨ ਨੂੰ ਐਡਵੋਕੇਟ ਬਲਵਿੰਦਰ ਕੁਮਾਰ ਤੇ ਉਨ੍ਹਾਂ ਦੇ ਸਾਥੀਆਂ ‘ਤੇ ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਕੀਤੇ ਲਾਠੀਚਾਰਜ, ਖਿੱਚਧੂਹ ਤੇ ਅਣਮਨੁੱਖੀ ਵਰਤਾਅ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਬਲਦੇਵ ਪ੍ਰਕਾਸ਼ ਰਲ੍ਹ ਨੇ ਕਿਹਾ ਕਿ ਪੁਲਿਸ ਨੂੰ ਅਥਾਹ ਸ਼ਕਤੀਆਂ ਮਿਲੀਆਂ ਹਨ ਅਤੇ ਪੁਲਿਸ ਨੇ ਇਸ ਮਾਮਲੇ ਵਿੱਚ ਆਪਣੀਆਂ ਸ਼ਕਤੀਆਂ ਦੀ ਦੁਰਵਰਤੋਂ ਕਰਦਿਆਂ ਪੂਰੀ ਤਰ੍ਹਾਂ ਨਾਲ ਧੱਕੇਸ਼ਾਹੀ ਤੇ ਗੁੰਡਾਗਰਦੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸਦੇ ਲਈ ਸ਼ਾਸਨ ਤੇ ਪ੍ਰਸ਼ਾਸਨ ਦੋਵੇਂ ਹੀ ਦੋਸ਼ੀ ਹਨ। ਐਡਵੋਕੇਟ ਬਲਦੇਵ ਪ੍ਰਕਾਸ਼ ਰਲ੍ਹ ਨੇ ਕਿਹਾ ਕਿ ਉਨ੍ਹਾਂ ਵੱਲੋਂ ਆਪਣੇ ਵਕੀਲ ਸਾਥੀਆਂ ਨਾਲ ਇਸ ਸਾਰੀ ਘਟਨਾ ਨੂੰ ਕਾਨੂੰਨੀ ਪੱਖ ਤੋਂ ਦੇਖਿਆ ਜਾ ਰਿਹਾ ਹੈ ਤੇ ਇਸ ਧੱਕੇਸ਼ਾਹੀ ਲਈ ਜ਼ਿੰਮੇਵਾਰ ਸਾਰੇ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਲਈ ਉਹ ਮਾਣਯੋਗ ਅਦਾਲਤ ਵਿੱਚ ਜਾਣਗੇ। ਇਸ ਮੌਕੇ ਐਡਵੋਕੇਟ ਜੀਆਰ ਪਾਲੀ, ਐਡਵੋਕੇਟ ਐਚਐਸ ਕਠਾਰ, ਐਡਵੋਕੇਟ ਹਰਪ੍ਰੀਤ ਸਿੰਘ, ਐਡਵੋਕੇਟ ਦੀਪਕ, ਐਡਵੋਕੇਟ ਅਜੈ ਸੁਮਨ, ਐਡਵੋਕੇਟ ਓਂਕਾਰ ਬਸਰਾ, ਐਡਵੋਕੇਟ ਰਾਜ ਕੁਮਾਰ, ਐਡਵੋਕੇਟ ਮਨੋਜ ਕੁਮਾਰ, ਐਡਵੋਕੇਟ ਅੰਜਲੀ, ਐਡਵੋਕੇਟ ਮਾਇਆ ਦੇਵੀ, ਐਡਵੋਕੇਟ ਗੁਰਪ੍ਰੀਤ ਸਿੰਘ ਫੁੱਲ, ਐਡਵੋਕੇਟ ਜਗਜੀਵਨ ਰਾਮ, ਐਡਵੋਕੇਟ ਪਵਨ ਕੁਮਾਰ ਵਿਰਦੀ, ਐਡਵੋਕੇਟ ਮਨਦੀਪ ਢਿੱਲੋਂ, ਐਡਵੋਕੇਟ ਸਤਨਾਮ ਪਾਲ, ਐਡਵੋਕੇਟ ਹਰਦੀਪ ਕੌਰ, ਐਡਵੋਕੇਟ ਸਿਮਰਨ ਕੌਰ, ਐਡਵੋਕੇਟ ਕਮਲਜੀਤ ਕੌਰ, ਐਡਵੋਕੇਟ ਬਲਵਿੰਦਰ ਕੌਰ, ਐਡਵੋਕੇਟ ਰਿੰਪਲ, ਐਡਵੋਕੇਟ ਰਵਿੰਦਰ ਸਿੰਘ, ਐਡਵੋਕੇਟ ਕਮਲਜੀਤ ਸਿੰਘ, ਐਡਵੋਕੇਟ ਕੈਲਾਸ਼ ਬਸਰਾ ਆਦਿ ਮੌਜ਼ੂਦ ਸਨ।
