ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ‘ਤੇ ਇਕੱਲਿਆਂ ਹੀ ਚੋਣ ਲੜੇਗੀ ਭਾਜਪਾ: ਵਿਜੇ ਰੂਪਾਨੀ

ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ‘ਤੇ ਇਕੱਲਿਆਂ ਹੀ ਚੋਣ ਲੜੇਗੀ ਭਾਜਪਾ: ਵਿਜੇ ਰੂਪਾਨੀ

ਜੁਲਾਈ (ਬਿਊਰੋ)ਅਕਾਲੀ ਦਲ ਨਾਲ ਗੱਠਜੋੜ ਕਰਨ ਬਾਰੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਨੇਤਾ ਵਿਜੇ ਰੂਪਾਨੀ ਨੇ ਧਮਾਕੇਦਾਰ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ‘ਤੇ ਇਕੱਲਿਆਂ ਹੀ ਚੋਣ ਲੜੇਗੀ।ਵਿਜੇ ਰੂਪਾਨੀ ਨੇ ਆਉਣ ਵਾਲੀਆਂ 2024 ਦੀਆਂ ਚੋਣਾਂ ਵਿੱਚ, ਭਾਜਪਾ ਪੀਐਮ ਮੋਦੀ ਦੀ ਅਗਵਾਈ ਵਿੱਚ ਚੋਣ ਲੜੇਗੀ ਅਤੇ ਦਿੱਲੀ (ਕੇਂਦਰ) ਵਿੱਚ ਤੀਜੀ ਵਾਰ ਸਰਕਾਰ ਬਣਾਏਗੀ।ਇਸ ਤੋਂ ਪਹਿਲਾਂ ਜਦੋਂ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਅਕਾਲੀ ਦਲ ਨਾਲ ਗਠਜੋੜ ਬਾਰੇ ਦੱਸਿਆ ਸੀ ਤਾਂ ਪੰਜਾਬ ਵਿੱਚ ਗਠਜੋੜ ਬਾਰੇ ਫੈਸਲਾ ਹਾਈਕਮਾਂਡ ਨੇ ਹੀ ਲੈਣਾ ਹੈ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹੁਣ ਭਾਜਪਾ ਪੰਜਾਬ ਦੇ ਸਾਰੇ 13 ਲੋਕ ਸਭਾ ਅਤੇ 117 ਵਿਧਾਨ ਸਭਾ ਹਲਕਿਆਂ ਵਿਚ ਪਾਰਟੀ ਨੂੰ ਇਕਮਾਤਰ ਬਦਲ ਵਜੋਂ ਸਥਾਪਿਤ ਕਰੇਗੀ। ਯਾਨੀ ਭਾਜਪਾ ਆਪਣੇ ਆਪ ਨੂੰ ਇੰਨੀ ਮਜ਼ਬੂਤ ​​ਸਥਿਤੀ ‘ਚ ਰੱਖੇਗੀ ਕਿ ਉਸ ਨੂੰ ਕਿਸੇ ਸਾਥੀ ਦੇ ਸਮਰਥਨ ਦੀ ਲੋੜ ਨਹੀਂ ਪਵੇਗੀ।

Leave a Reply

Your email address will not be published. Required fields are marked *