ਕਪੂਰਥਲਾ ਵਿਖੇ ਵੱਖ ਵੱਖ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਮਨਾਇਆ ਗਿਆ ਡਾਕਟਰ ਬੀ ਆਰ ਅੰਬੇਡਕਰ ਜੀ ਦਾ ਜਨਮ ਦਿਹਾੜਾ

ਕਪੂਰਥਲਾ ਵਿਖੇ ਵੱਖ ਵੱਖ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਮਨਾਇਆ ਗਿਆ ਡਾਕਟਰ ਬੀ ਆਰ ਅੰਬੇਡਕਰ ਜੀ ਦਾ ਜਨਮ ਦਿਹਾੜਾ

ਕਪੂਰਥਲਾ/ਰੋਜ਼ਾਨਾਂ ਰਿਪੋਰਟਰ

ਐਸ.ਸੀ/ ਬੀ.ਸੀ ਅਧਿਆਪਕ ਯੂਨੀਅਨ, ਭਾਰਤੀ ਸਮਾਜ ਨਿਰਮਾਣ ਸੰਘ, ਟੀਮ ਵਿਜ਼ਨ ਪੰਜਾਬ ਅਤੇ ਫੂਲੇ ਅੰਬੇਡਕਰ ਕਲਚਰਲ ਐਂਡ ਲਿਟਰੇਰੀ ਸੋਸਾਇਟੀ ਵੱਲੋਂ ਸਾਂਝੇ ਤੌਰ ਤੇ ਜ਼ਿਲਾ ਕਪੂਰਥਲਾ ਦੇ ਮੁਹੱਲਾ ਮਹਿਤਾਬਗੜ੍ਹ ਵਿੱਚ ਭਾਰਤ ਰਤਨ, ਆਧੁਨਿਕ ਭਾਰਤ ਦੇ ਸ਼ਿਲਪਕਾਰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਜਨਮ ਜਯੰਤੀ ਬਾਬਤ ਪ੍ਰੋਗਰਾਮ ਕਰਵਾਇਆ। ਜਿਸ ਵਿੱਚ ਵੱਖ- ਵੱਖ ਸਕੂਲਾਂ ਦੇ ਛੇਵੀਂ ਜਮਾਤ ਤੋਂ ਦਸਵੀਂ ਤੱਕ ਦੇ ਵਿਦਿਆਰਥੀਆਂ ਦੀ ਲਿਖਤ ਪ੍ਰਤੀਯੋਗਿਤਾ “ਗਿਆਨ ਦੇ ਪ੍ਰਤੀਕ ਡਾਕਟਰ ਅੰਬੇਡਕਰ” ਕਿਤਾਬ ਉੱਤੇ ਹੋਈ। ਇਸ ਉਪਰੰਤ ਜੇਤੂ ਵਿਦਿਆਰਥੀਆਂ ਨੂੰ ਨਕਦੀ ਇਨਾਮ, ਸਰਟੀਫਿਕੇਟ, ਅਤੇ ਸਨਮਾਨਿਤ ਚਿੰਨ ਦੇ ਕੇ ਨਿਵਾਜਿਆ ਗਿਆ। ਇਸ ਉਪਰੰਤ ਸਰਕਾਰੀ ਹਾਈ ਸਕੂਲ ਮਹਿਤਾਬਗੜ੍ਹ ਤੇ ਕਮਿਊਨਿਟੀ ਹਾਲ ਵਿੱਚ ਪਰਬੋਧਨ ਦਾ ਕਾਰਜਕ੍ਰਮ ਚੱਲਿਆ। ਜਿਸ ਵਿੱਚ ਪ੍ਰੋਗਰਾਮ ਦੇ ਉਦਘਾਟਕ ਵਜੋਂ ਰਣਜੀਤ ਸਿੰਘ ਜਨਰਲ ਸਕੱਤਰ ਭਾਰਤੀ ਸਮਾਜ ਨਿਰਮਾਣ ਸੰਘ ਉਦਘਾਟਨੀ ਭਾਸ਼ਣ ਦਿੱਤਾ ਗਿਆ। ਇਸ ਉਪਰੰਤ ਇੰਜੀਨੀਅਰ ਦਰਸ਼ਨ ਸਿੰਘ ਵੱਲੋਂ ਪ੍ਰੋਗਰਾਮ ਦੀ ਪ੍ਰਸਤਾਵਨਾ ਪੜੀ ਗਈ। ਉਸ ਉਪਰੰਤ ਇੰਜੀਨੀਅਰ ਜੀਤ ਸਿੰਘ ਵਲੋਂ ਮੁੱਖ ਬੁਲਾਰੇ ਦੇ ਤੌਰ ਤੇ ਬੋਲਦਿਆਂ ਕਿਹਾ ਕਿ ਭਾਰਤ ਦਾ ਸੰਵਿਧਾਨ ਭਾਰਤ ਦੀਆਂ ਮਹਿਲਾਵਾਂ ਨੂੰ ਸਸ਼ਕਤ ਕਰਦਾ ਹੈ। ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਹਿੰਦੂ ਕੋਡ ਬਿੱਲ ਵਿੱਚ ਮਹਿਲਾਵਾਂ ਨੂੰ ਤਾਕਤਵਰ ਬਣਾਉਣ ਵਿੱਚ ਵੱਧ ਭੂਮਿਕਾ ਨਿਭਾਈ। ਇਸ ਉਪਰੰਤ ਮੁੱਖ ਮਹਿਮਾਨ ਪ੍ਰਿੰਸੀਪਲ ਡਾਕਟਰ ਗੁਰਮੀਤ ਸਿੰਘ ਕਲਰਮਾਜਰੀ ਉਚੇਚੇ ਤੌਰ ਤੇ ਪਟਿਆਲੇ ਤੋਂ ਪਹੁੰਚੇ। ਉਹਨਾਂ ਵੱਲੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਵਿਚਾਰਾਂ ਦੇ ਭਾਰਤ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ। ਉਹਨਾਂ ਵੱਲੋਂ ਕਿਹਾ ਗਿਆ ਕਿ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੀਆਂ ਪੰਜਾਬ ਫੇਰੀਆਂ ਦੌਰਾਨ ਕਿਸ ਕਿਸ ਸਮੁਦਾਏ ਵੱਲੋਂ ਉਹਨਾਂ ਦਾ ਸਾਥ ਸਹਿਯੋਗ ਦਿੱਤਾ ਗਿਆ ਅਤੇ ਉਸ ਵੇਲੇ ਸ਼ਡਿਊਲਡ ਕਾਸਟ ਫੈਡਰੇਸ਼ਨ ਨੂੰ ਪੰਜਾਬ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਇਸ ਤੋਂ ਇਲਾਵਾ ਦੇਸ਼ ਦੇ ਅੰਦਰ ਅਨੁਸੂਚਿਤ ਜਾਤੀਆਂ ਤੇ ਪਛੜੇ ਵਰਗਾਂ ਦੀਆਂ ਦਰਪੇਸ਼ ਮੁਸ਼ਕਲਾਂ ਅਤੇ ਉਨਾਂ ਦੇ ਹੱਲ ਬਾਰੇ ਵੀ ਗੱਲ ਸਾਂਝੀ ਕੀਤੀ ਗਈ । ਪ੍ਰਧਾਨਗੀ ਭਾਸ਼ਣ ਵਿੱਚ ਮਾਸਟਰ ਕੁਸ਼ਲ ਕੁਮਾਰ ਵੱਲੋਂ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਅਧੂਰੇ ਸਪਨਿਆਂ ਦੇ ਦਸਤਾਵੇਜਾਂ ਨੂੰ ਸਮਾਜ ਅੱਗੇ ਰੱਖਿਆ। ਡਾਕਟਰ ਅੰਬੇਡਕਰ ਦੀ ਸਮਾਨਤਾ,ਸੁਤੰਤਰਤਾ, ਭਾਈਚਾਰਾ ਅਤੇ ਸਮਾਜਿਕ ਨਿਆ ਦੀ ਵਿਚਾਰਧਾਰਾ ਵਾਲੀ ਵਿਵਸਥਾ ਨਿਰਮਾਣ ਕਰਨ ਲਈ ਆਉਣ ਵਾਲੀਆਂ ਦਰਪੇਸ਼ ਮੁਸ਼ਕਲਾਂ ਨੂੰ ਵਿਸਥਾਰ ਨਾਲ ਸਾਂਝਾ ਕੀਤਾ ਗਿਆ। ਉਹਨਾਂ ਇਹ ਵੀ ਕਿਹਾ ਕਿ ਪੜ੍ਹੇ ਲਿਖੇ ਸਮਾਜ ਤੋਂ ਡਾਕਟਰ ਅੰਬੇਡਕਰ ਦੀ ਜੋ ਆਸ ਸੀ ਉਹ ਉਹਨਾਂ ਤੇ ਖਰੇ ਨਹੀਂ ਉਤਰੇ ਤੇ ਅੱਜ ਵੀ ਇਸੇ ਤਰ੍ਹਾਂ ਸੁਵਿਧਾ ਭੋਗੀ ਜੀਵਨ ਬਤੀਤ ਕਰ ਰਹੇ ਹਨ ਅਤੇ ਬਾਕੀ ਪਿੱਛੇ ਸਮਾਜ ਵੱਲ ਝਾਤ ਨਹੀਂ ਮਾਰ ਰਹੇ। ਜਿਸ ਨਾਲ ਸਮਾਜ ਵਿੱਚ ਉਹਨਾਂ ਪ੍ਰਤੀ ਬੇਭਰੋਸਗੀ ਪੈਦਾ ਹੋ ਰਹੀ ਹੈ। ਮਾਸਟਰ ਸਿਧਾਰਥ ਅਤੇ ਜਸਪਾਲ ਸਿੰਘ ਚੌਹਾਨ ਵੱਲੋਂ ਮਿਸ਼ਨਰੀ ਕਵਿਤਾਵਾਂ ਬੋਲੀਆਂ ਗਈਆਂ। ਸਵਾਮੀ ਰਾਜਪਾਲ ਵੱਲੋਂ ਬੋਲਦਿਆ ਕਿਹਾ ਗਿਆ ਕਿ ਸਮਾਜ ਅੰਦਰ ਨੈਤਿਕ ਕਦਰਾਂ ਕੀਮਤਾਂ, ਅਤੇ ਚਰਿੱਤਰ ਨਿਰਮਾਨ ਵਿੱਚ ਜੋ ਕਮੀ ਨਜ਼ਰ ਆ ਰਹੀ ਹੈ ਉਸ ਨਾਲ ਸਮਾਜ ਵਿੱਚ ਨਸ਼ਾਖੋਰੀ,ਭਰਿਸ਼ਟਾਚਾਰ ਅਤੇ ਸਮਾਜਿਕ ਤਾਨਾ ਬਾਣਾ ਉਲਝਿਆ ਹੋਇਆ ਹੈ। ਇਸ ਤੋਂ ਇਲਾਵਾ ਐਡਵੋਕੇਟ ਦਲਜੀਤ ਸਿੰਘ ਵੱਲੋਂ ਆਏ ਹੋਏ ਸਾਰੇ ਹੀ ਸਾਥੀਆਂ ਦਾ ਧੰਨਵਾਦ ਕੀਤਾ ਗਿਆ। ਮੈਡਮ ਅਨੀਤਾ ਕੁਮਾਰੀ ਵੱਲੋਂ ਮੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ ਗਈ। ਇਸ ਮੌਕੇ ਵੱਖ-ਵੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਆਗੂਆਂ ਵੱਲੋਂ ਵੱਧ ਚੜ ਕੇ ਸ਼ਮੂਲੀਅਤ ਕੀਤੀ ਗਈ।ਜਿਸ ਵਿੱਚ ਨੌਜਵਾਨ ਬਜ਼ੁਰਗ ਮਹਿਲਾਵਾਂ ਬੱਚੇ ਸ਼ਾਮਿਲ ਸਨ। ਇਸ ਮੌਕੇ ਐਡਵੋਕੇਟ ਪਰਮਜੀਤ ਸਿੰਘ, ਹਰਿੰਦਰ ਕੁਮਾਰ ਸੀਤਲ, ਇੰਜੀਨੀਅਰ ਮਨਜੀਤ ਸਿੰਘ, ਸੰਧੂਰਾ ਸਿੰਘ, ਤਰਸੇਮ ਸਿੰਘ ਥਾਪਰ, ਸੁਖਵਿੰਦਰ ਸਿੰਘ, ਲੈਕਚਰਾਰ ਮਨੋਜ ਕੁਮਾਰ, ਮਾਸਟਰ ਜਸਵੀਰ ਚੰਦ, ਰਾਮ ਸਿੰਘ, ਹਰਜਿੰਦਰ ਹੈਰੀ, ਕਮਲਜੀਤ ਸਿੰਘ, ਨਿਰਮਲ ਸਿੰਘ ਗਿੱਲ,ਡਾਕਟਰ ਰਕੇਸ਼ ਕੁਮਾਰ, ਜੋਗਿੰਦਰ ਸਿੰਘ ਮਾਧੋ, ਜਸਵਿੰਦਰ ਸਿੰਘ ਸੁੰਦਰ ਨਗਰ, ਜਸਮਿੰਦਰ ਪਾਲ, ਜਤਿੰਦਰ ਕੁਮਾਰ, ਹਰਵਿੰਦਰ ਸਿੰਘ ਖੇਮਕਰਨੀ, ਸ਼ਾਮ ਸੁੰਦਰ ਭੱਟੀ, ਪ੍ਰਵੀਨ ਨਾਹਰ, ਰਕੇਸ਼ ਸਭਰਵਾਲ, ਸਰਬਜੀਤ ਸਿੰਘ ਭਟੂਰਾ ਆਦਿ ਸ਼ਾਮਿਲ ਸਨ।

Leave a Reply

Your email address will not be published. Required fields are marked *