Big News: ਵੱਖ ਵੱਖ ਹਾਦਸਿਆਂ ਵਿੱਚ 18 ਲੋਕਾਂ ਨੇ ਗਵਾਈ ਜਾਨ

ਠਾਣੇ/ਸੁਰੇਂਦਰਨਗਰ, 14 ਅਪ੍ਰੈਲ 2026/ ਰੋਜ਼ਾਨਾਂ ਰਿਪੋਰਟਰ

ਵਿਸਾਖੀ ਵਾਲੇ ਦਿਨ ਬਹੁਤ ਹੀ ਕਮੰਦ ਭਾਗੀ ਘਟਨਾ ਸਾਹਮਣੇ ਆ ਰਹੀ ਹੈ ਜਿਸ ਦੇ ਨਾਲ ਪੂਰੇ ਦੇਸ਼ ਵਿੱਚ ਹੀ ਮਾਤਮ ਛਾ ਗਿਆ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਦੇ ਠਾਣੇ ਵਿੱਚ ਇੱਕ ਵੈਨ ਅਤੇ ਸੀਮਿੰਟ ਮਿਕਸਰ ਵਿਚਾਲੇ ਹੋਈ ਟੱਕਰ ਵਿੱਚ 11 ਲੋਕਾਂ ਦੀ ਮਾਨਹਾਨੀ ਹੋਈ ਹੈ, ਜਦਕਿ ਗੁਜਰਾਤ ਵਿੱਚ ਇੱਕ ਤੇਜ਼ ਰਫਤਾਰ ਟਰੱਕ ਨੇ 7 ਪੈਦਲ ਜਾ ਰਹੇ ਸ਼ਰਧਾਲੂਆਂ ਨੂੰ ਕੁਚਲ ਦਿੱਤਾ।ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਵਿੱਚ ਸੋਮਵਾਰ ਸਵੇਰੇ ਕਰੀਬ 11:30 ਵਜੇ ਕਲਿਆਣ-ਮੁਰਬਾਦ ਰਾਸ਼ਟਰੀ ਰਾਜਮਾਰਗ 61 ‘ਤੇ ਇੱਕ ਦਰਦਨਾਕ ਹਾਦਸਾ ਵਾਪਰਿਆਗੋਵਿਲੀ ਪਿੰਡ ਦੇ ਨੇੜੇ ਰਾਇਤਾ ਪੁਲ ‘ਤੇ ਇੱਕ ਤੇਜ਼ ਰਫ਼ਤਾਰ ਵੈਨ ਅਤੇ ਸੀਮਿੰਟ ਮਿਕਸਰ ਵਿਚਾਲੇ ਆਹਮੋ-ਸਾਹਮਣੀ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ 5 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 6 ਹੋਰਾਂ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ।ਪੁਲਿਸ ਅਨੁਸਾਰ ਹਾਦਸੇ ਦਾ ਕਾਰਨ ਤੇਜ਼ ਰਫ਼ਤਾਰ ਜਾਂ ਓਵਰਟੇਕ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ। ਸੀਮਿੰਟ ਮਿਕਸਰ ਦੇ ਡਰਾਈਵਰ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਕਿਤੇ ਨਸ਼ੇ ਵਿੱਚ ਤਾਂ ਨਹੀਂ ਸੀ।ਗੁਜਰਾਤ ਦੇ ਸੁਰੇਂਦਰਨਗਰ ਜ਼ਿਲ੍ਹੇ ਵਿੱਚ ਲਖਤਰ-ਵਿਰਮਗਾਮ ਹਾਈਵੇਅ ‘ਤੇ ਦੇਰ ਰਾਤ 1:30 ਵਜੇ ਇੱਕ ਹੋਰ ਭਿਆਨਕ ਕਾਂਡ ਵਾਪਰਿਆ। ਰਾਜਕੋਟ ਤੋਂ ਆ ਰਹੇ ਸ਼ਰਧਾਲੂ ਪੈਦਲ ਬਹੁਚਰਾਜੀ ਮੰਦਰ ਵਿੱਚ ਪੂਜਾ ਕਰਨ ਜਾ ਰਹੇ ਸਨ।ਇਸੇ ਦੌਰਾਨ ਪਿੱਛੇ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਹਾਦਸੇ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚ 4 ਮਹਿਲਾਵਾਂ ਸ਼ਾਮਲ ਹਨ।ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ, ਜਿਸ ਦੀ ਭਾਲ ਲਈ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਪ੍ਰਸ਼ਾਸਨ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਜ਼ਖਮੀਆਂ ਦਾ ਇਲਾਜ ਨਜ਼ਦੀਕੀ ਹਸਪਤਾਲਾਂ ਵਿੱਚ ਜਾਰੀ ਹੈ।

Leave a Reply

Your email address will not be published. Required fields are marked *