ਯੁੱਧ ਨਸ਼ਿਆਂ ਵਿਰੁੱਧ’ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਈਕਲੋਥਾਨ 18 ਅਪ੍ਰੈਲ ਨੂੰ

ਯੁੱਧ ਨਸ਼ਿਆਂ ਵਿਰੁੱਧ’ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਈਕਲੋਥਾਨ 18 ਅਪ੍ਰੈਲ ਨੂੰ

ਵਧੀਕ ਡਿਪਟੀ ਕਮਿਸ਼ਨਰ ਨੇ ਜਾਗਰੂਕਤਾ ਪੋਸਟਰ ਕੀਤਾ ਰਿਲੀਜ਼

ਸਾਈਕਲੋਥਾਨ ’ਚ ਹਿੱਸਾ ਲੈਣ ਲਈ https://forms.gle/eb6C4c9gGDXkTYzk8 ਲਿੰਕ ’ਤੇ ਕੀਤਾ ਜਾ ਸਕਦੈ ਰਜਿਸਟਰ

 

 

ਜਲੰਧਰ, 14 ਅਪ੍ਰੈਲ/ ਡੇਵਿਡ

ਨਸ਼ਾ ਮੁਕਤ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਲਈ ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਪਹਿਲਕਦਮੀ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਦੀ ਅਗਵਾਈ ਵਿੱਚ ਅਤੇ ਏ.ਪੀ.ਜੇ. ਸਕੂਲ ਦੇ ਸਹਿਯੋਗ ਨਾਲ 18 ਅਪ੍ਰੈਲ 2026 ਨੂੰ ‘ਸਾਈਕਲੋਥਾਨ 4.0’ ਕਰਵਾਈ ਜਾ ਰਹੀ ਹੈ।

 

ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦਿਵਿਆ ਪੀ. ਵੱਲੋਂ ਸਾਈਕਲੋਥਾਨ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਐਸ.ਡੀ.ਐਮ. ਜਲੰਧਰ-1 ਨਵਦੀਪ ਸਿੰਘ ਵੀ ਮੌਜੂਦ ਸਨ।

 

ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਵਿਸ਼ੇਸ਼ ਪਹਿਲ ਦਾ ਉਦੇਸ਼ ਸਮਾਜ ਦੇ ਹਰ ਵਰਗ ਦੇ ਸਹਿਯੋਗ ਨਾਲ ਨਸ਼ਿਆਂ ਖਿਲਾਫ਼ ਜਨ ਜਾਗਰੂਕਤਾ ਲਹਿਰ ਪੈਦਾ ਕਰਨਾ ਅਤੇ ਖਾਸ ਕਰ ਨੌਜਵਾਨਾਂ ਨੂੰ ਤੰਦਰੁਸਤ, ਅਨੁਸ਼ਾਸਿਤ ਅਤੇ ਸਿਹਤਮੰਦ ਜੀਵਨਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ।

 

ਸਾਈਕਲੋਥਾਨ ਦੀ ਸ਼ੁਰੂਆਤ ਏ.ਪੀ.ਜੇ. ਸਕੂਲ, ਮਾਡਲ ਟਾਊਨ (ਗੀਤਾ

ਮੰਦਰ ਦੇ ਨੇੜੇ), ਜਲੰਧਰ ਤੋਂ ਸਵੇਰੇ 5:30 ਹੋਵੇਗੀ। ਸਾਈਕਲੋਥਾਨ ਤਿੰਨ ਸ਼੍ਰੇਣੀਆਂ 5 ਕਿਮੀ, 10 ਕਿਮੀ ਅਤੇ 21 ਕਿਮੀ ਵਿੱਚ ਕਰਵਾਈ ਜਾਵੇਗੀ ਤਾਂ ਜੋ ਹਰ ਉਮਰ ਅਤੇ ਸਮਰੱਥਾ ਵਾਲੇ

ਲੋਕ ਇਸ ਵਿੱਚ ਭਾਗ ਲੈ ਸਕਣ। ਸਮਾਗਮ ਵਿੱਚ 2000 ਤੋਂ ਵੱਧ ਸਾਈਕਲ ਸਵਾਰਾਂ ਦੀ ਭਾਗੀਦਾਰੀ ਦੀ ਉਮੀਦ ਹੈ, ਜਿਨ੍ਹਾਂ ਵਿੱਚ ਸਕੂਲੀ ਵਿਦਿਆਰਥੀ, ਨੌਜਵਾਨ, ਪੇਸ਼ੇਵਰ

ਸਾਈਕਲ ਸਵਾਰ, ਫਿਟਨੈੱਸ ਪ੍ਰੇਮੀ ਅਤੇ ਸੀਨੀਅਰ ਨਾਗਰਿਕ ਸ਼ਾਮਲ ਹੋਣਗੇ।

 

ਵਧੀਕ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ ਵੱਲੋਂ ਨਾਗਰਿਕਾਂ ਨੂੰ ਸਾਈਕਲੋਥਾਨ ਵਿੱਚ ਭਾਗ ਲੈਣ ਅਤੇ ਸਿਹਤਮੰਦ, ਜਾਗਰੂਕ ਅਤੇ ਨਸ਼ਾ-ਮੁਕਤ ਸਮਾਜ ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ।

 

ਸਾਈਕਲੋਥਾਨ ਵਿੱਚ ਹਿੱਸਾ ਲੈਣ ਦੇ ਚਾਹਵਾਨ ਇਸ ਲਿੰਕ https://forms.gle/eb6C4c9gGDXkTYzk8 ’ਤੇ ਰਜਿਸਟਰ ਕਰ ਸਕਦੇ ਹਨ।

 

ਇਸ ਮੌਕੇ ਪ੍ਰਿੰ. ਡਾ. ਰਾਜੇਸ਼ ਚੰਦੇਲ ਅਤੇ ਹੋਰ ਸ਼ਖਸੀਅਤਾਂ ਵੀ ਮੌਜੂਦ ਸਨ।

Leave a Reply

Your email address will not be published. Required fields are marked *