ਬਟਾਲਾ, ਰਿਸ਼ਵਤ ਮੰਗ ਰਹੇ ਟਰੈਫਿਕ ਪੁਲਿਸ ਦੀ ਵੀਡੀਓ ਹੋਈ ਵਾਇਰਲ, ਲੋਕਾਂ ਵਿੱਚ ਗੁੱਸਾ, ਪ੍ਰਸ਼ਾਸਨ ਨੇ ਲਿਆ ਸਖਤ ਐਕਸ਼ਨ

ਬਟਾਲਾ, ਰਿਸ਼ਵਤ ਮੰਗ ਰਹੇ ਟਰੈਫਿਕ ਪੁਲਿਸ ਦੀ ਵੀਡੀਓ ਹੋਈ ਵਾਇਰਲ, ਲੋਕਾਂ ਵਿੱਚ ਗੁੱਸਾ, ਪ੍ਰਸ਼ਾਸਨ ਨੇ ਲਿਆ ਸਖਤ ਐਕਸ਼ਨ

ਬਟਾਲਾ/ ਰੋਜ਼ਾਨਾਂ ਰਿਪੋਰਟਰ

ਬਟਾਲਾ ਪੁਲੀਸ ਦੇ ਟ੍ਰੈਫਿਕ ਇੰਚਾਰਜ (ਇੰਸਪੈਕਟਰ) ਦੀ ਇੱਕ ਵੀਡੀਓ ਸੋਸ਼ਲ ਮੀਡੀਆ `ਤੇ ਵਾਇਰਲ ਹੋਈ ਹੈ ਜਿਸ ਵਿੱਚ ਉਹ ਕਿਸੇ ਕੋਲੋਂ ਕਥਿਤ ਤੌਰ ’ਤੇ ਰਿਸ਼ਵਤ (ਪੈਸੇ) ਮੰਗਦਾ ਨਜ਼ਰ ਆ ਰਿਹਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਐੱਸਐੱਸਪੀ ਡਾ. ਮਹਿਤਾਬ ਸਿੰਘ ਨੇ ਤੁਰੰਤ ਕਾਰਵਾਈ ਕਰਦਿਆਂ ਉਕਤ ਇੰਸਪੈਕਟਰ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ ਪੁਲੀਸ ਲਾਈਨਜ਼ ਭੇਜ ਕੇ ਵਿਭਾਗੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ।ਇਸ ਵੀਡੀਓ ਤੋਂ ਬਾਅਦ ਲੋਕਾਂ ਵਿੱਚ ਗੁੱਸਾ ਹੈ। ਉਨ੍ਹਾਂ ਪੁਲੀਸ ਵਿਭਾਗ ’ਤੇ ਸਵਾਲ ਉਠਾਏ ਹਨ। ਬਟਾਲਾ ਪੁਲੀਸ ਡੀਐੱਸਪੀ ਤਜਿੰਦਰਪਾਲ ਸਿੰਘ ਗੋਰਾਇਆ ਨੇ ਦੱਸਿਆ ਕਿ ਟਰੈਫਿਕ ਇੰਚਾਰਜ ਇੰਸਪੈਕਟਰ ਸਤਿੰਦਰ ਕੁਮਾਰ ਦੀ ਵੀਡੀਓ ਵਾਇਰਲ ਹੋ ਤੋਂ ਬਾਅਦ ਐੱਸਐੱਸਪੀ ਬਟਾਲਾ ਡਾ. ਮਹਿਤਾਬ ਸਿੰਘ ਨੇ ਉਸ ਖਿਲਾਫ਼ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਮੁਅੱਤਲ ਕਰਕੇ ਲਾਈਨ ਹਾਜ਼ਰ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਐਸਪੀ ਡੀ ਸੰਦੀਪ ਕੁਮਾਰ ਵਡੇਰਾ ਨੇ ਇਸ ਸਬੰਧੀ ਵਿਭਾਗੀ ਜਾਂਚ ਸ਼ੁਰ ਕਰ ਦਿੱਤੀ ਹੈ ਅਤੇ 15 ਦਿਨਾਂ ਵਿੱਚ ਜਾਂਚ ਪੂਰੀ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ

Leave a Reply

Your email address will not be published. Required fields are marked *