ਸ਼੍ਰੀ ਗੁਰੂ ਰਵਿਦਾਸ ਜੀ ਦੇ ਗੁਰੂ ਘਰ ਦੀ ਮਰਿਆਦਾ ਬਹਾਲ ਕਰਨ ਸਬੰਧੀ ਸੰਗਤਾਂ ਨੂੰ ਅਪੀਲ: ਜੱਸੀ ਤੱਲਣ

ਸ਼੍ਰੀ ਗੁਰੂ ਰਵਿਦਾਸ ਜੀ ਦੇ ਗੁਰੂ ਘਰ ਦੀ ਮਰਿਆਦਾ ਬਹਾਲ ਕਰਨ ਸਬੰਧੀ

ਜਿਲ੍ਹਾ ਪਟਿਆਲਾ ਦੇ ਪਿੰਡ ਚੋਰਾ, ਥਾਣਾ ਅਰਬਨ ਅਸਟੇਟ ਵਿਖੇ ਸਥਿਤ ਸ਼੍ਰੀ ਗੁਰੂ ਰਵਿਦਾਸ ਜੀ ਦੇ ਗੁਰੂ ਘਰ ਨਾਲ ਸੰਬੰਧਿਤ ਮਾਮਲਾ ਕਾਫ਼ੀ ਸਮੇਂ ਤੋਂ ਚੱਲ ਰਿਹਾ ਹੈ। ਗੁਰੂ ਘਰ ਦੀ ਮਰਿਆਦਾ ਅਤੇ ਧਾਰਮਿਕ ਪਰੰਪਰਾਵਾਂ ਦੀ ਰੱਖਿਆ ਲਈ ਇਹ ਮਾਮਲਾ ਮਾਣਯੋਗ ਐਸ.ਐਸ.ਪੀ. ਪਟਿਆਲਾ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ।

ਮਾਣਯੋਗ ਐਸ.ਐਸ.ਪੀ. ਸਾਹਿਬ ਵੱਲੋਂ ਇਸ ਮਾਮਲੇ ਸੰਬੰਧੀ ਦਰਖ਼ਾਸਤ ਨੂੰ ਐਸ.ਪੀ.ਸਿਟੀ ਨੂੰ ਇਸ ਮਸਲੇ ਨੂੰ ਹੱਲ ਕਰਨ ਲਈ ਕਿਹਾ ਗਿਆ ਹੈ

ਇਸ ਸਬੰਧ ਵਿੱਚ ਸਮੂਹ ਸੰਗਤਾਂ, ਸਮਾਜ ਦੇ ਮਾਣਯੋਗ ਵਿਅਕਤੀਆਂ ਅਤੇ ਇਲਾਕਾ ਨਿਵਾਸੀਆਂ ਨੂੰ ਨਿਮਰ ਬੇਨਤੀ ਕੀਤੀ ਜਾਂਦੀ ਹੈ ਕਿ

ਮਿਤੀ: 20 ਮਾਰਚ 2026

ਸਮਾਂ: ਦੁਪਹਿਰ 2:00 ਵਜੇ

ਥਾਂ: ਦਫ਼ਤਰ ਐਸ.ਪੀ.ਸਿਟੀ ਪਟਿਆਲਾ

ਪਹੁੰਚ ਕੇ ਮਾਣਯੋਗ ਐਸ.ਪੀ.ਸਿਟੀ ਸਾਹਿਬ ਨੂੰ ਮਿਲਿਆ ਜਾਵੇ, ਤਾਂ ਜੋ ਗੁਰੂ ਘਰ ਨਾਲ ਸੰਬੰਧਿਤ ਮਾਮਲੇ ਦਾ ਕਾਨੂੰਨੀ ਅਤੇ ਸ਼ਾਂਤੀਪੂਰਵਕ ਹੱਲ ਕਰਵਾਇਆ ਜਾ ਸਕੇ ਅਤੇ ਗੁਰੂ ਘਰ ਨੂੰ ਪਹਿਲਾਂ ਵਾਂਗ ਮਰਿਆਦਾ ਅਨੁਸਾਰ ਬਹਾਲ ਕੀਤਾ ਜਾ ਸਕੇ।

**👉ਸਭ ਨੂੰ ਬੇਨਤੀ ਹੈ ਕਿ ਪੂਰੀ ਸ਼ਾਂਤੀ, ਇਕਤਾ ਅਤੇ ਕਾਨੂੰਨ ਦੀ ਪਾਲਣਾ ਕਰਦੇ ਹੋਏ ਇਸ ਮੀਟਿੰਗ ਵਿੱਚ ਸ਼ਾਮਲ ਹੋਵੋ*

“ਧਰਮ ਦੀ ਰੱਖਿਆ, ਸਾਡੀ ਸਾਂਝੀ ਜ਼ਿੰਮੇਵਾਰੀ ਹੈ”

ਜਾਰੀ ਕਰਤਾ:

ਜੱਸੀ ਤੱਲਣ

ਪੰਜਾਬ ਪ੍ਰਧਾਨ

ਗੁਰੂ ਰਵਿਦਾਸ ਟਾਇਗਰ ਫੋਰਸ ਪੰਜਾਬ

Leave a Reply

Your email address will not be published. Required fields are marked *