ਜਲੰਧਰ ਕੈਂਟ ’ਚ ਰਾਜਨੀਤੀ ਵਿੱਚ ਹਲਚਲ ਤੇਜ਼, ਆਮ ਆਦਮੀ ਪਾਰਟੀ ਅੰਦਰ ਤਣਾਅ ਵਧਿਆ

ਜਲੰਧਰ/ਸੁਨੀਲ ਕੁਮਾਰ
ਜਲੰਧਰ ਕੈਂਟ ਇਲਾਕੇ ਵਿੱਚ ਰਾਜਨੀਤਿਕ ਮਾਹੌਲ ਲਗਾਤਾਰ ਗਰਮ ਹੋ ਰਿਹਾ ਹੈ। ਇੱਕ ਪਾਸੇ ਹਲਕਾ ਇੰਚਾਰਜ ਰਾਜਵਿੰਦਰ ਕੌਰ ਥਿਆਰਾ ਦੇ ਖ਼ਿਲਾਫ਼ ਬਗਾਵਤੀ ਸੁਰ ਤੇਜ਼ ਹੋ ਰਹੇ ਹਨ, ਤਾਂ ਦੂਜੇ ਪਾਸੇ Bachitar Singh Kullar ਨੇ ਖੁੱਲ੍ਹੇ ਤੌਰ ’ਤੇ ਹਲਕਾ ਇੰਚਾਰਜ ’ਤੇ ਗੰਭੀਰ ਆਰੋਪ ਲਗਾਏ ਹਨ।ਸੂਤਰਾਂ ਮੁਤਾਬਕ, ਕੁਝ ਸਮਾਂ ਪਹਿਲਾਂ ਵੀ ਵਿਵਾਦ ਖੜਾ ਹੋਇਆ ਸੀ ਜਦੋਂ ਹਲਕਾ ਇੰਚਾਰਜ ਦੇ PA (ਪ੍ਰਸਨਲ ਅਸਿਸਟੈਂਟ) ਵੱਲੋਂ ਹਲਕਾ ਸੋਸ਼ਲ ਮੀਡੀਆ ਇੰਚਾਰਜ ਨਾਲ ਕੀਤੀ ਗਈ ਬਦਸਲੂਕੀ ਦੀ ਆਡੀਓ ਵਾਇਰਲ ਹੋਈ ਸੀ। ਇਸ ਤੋਂ ਬਾਅਦ ਹਲਕਾ ਇੰਚਾਰਜ ਦੇ ਪਤੀ ਦੀ ਇੱਕ ਹੋਰ ਆਡੀਓ ਵੀ ਸਾਹਮਣੇ ਆਈ, ਜਿਸ ਵਿੱਚ ਉਹ ਨਗਰ ਨਿਗਮ ਦੇ ਇੱਕ ਅਧਿਕਾਰੀ ਨਾਲ ਬਦਸਲੂਕੀ ਕਰਦੇ ਸੁਣੇ ਗਏ।ਇਸ ਸਾਰੇ ਮਾਮਲੇ ਨਾਲ ਪਾਰਟੀ ਅੰਦਰ ਨਾਰਾਜ਼ਗੀ ਵਧਦੀ ਦਿਖ ਰਹੀ ਹੈ। ਕਈ ਸੀਨੀਅਰ ਆਗੂ ਅਜੇ ਵੀ ਸਾਬਕਾ ਹਲਕਾ ਇੰਚਾਰਜ ਸੁਰਿੰਦਰ ਸਿੰਘ ਸੋਢੀ (ਰਿਟਾਇਰਡ IG) ਨੂੰ ਸਹਿਯੋਗ ਦੇ ਰਹੇ ਹਨ ਅਤੇ ਉਨ੍ਹਾਂ ’ਤੇ ਭਰੋਸਾ ਜਤਾਉਂਦੇ ਹਨ।ਇਸਦੇ ਨਾਲ ਹੀ, ਇਲਾਕੇ ਦੇ ਪ੍ਰਸਿੱਧ ਧਾਰਮਿਕ ਅਤੇ ਸਮਾਜ ਸੇਵਕ ਤਿਲਕ ਰਾਜ ਸ਼ਰਮਾ ਦੇ Shiromani Akali Dal ਵਿੱਚ ਸ਼ਾਮਲ ਹੋਣ ਨਾਲ ਸਿਆਸੀ ਸਮੀਕਰਨ ਹੋਰ ਵੀ ਬਦਲ ਰਹੇ ਹਨ।ਮੌਜੂਦਾ ਹਾਲਾਤਾਂ ਵਿੱਚ ਸਾਰਿਆਂ ਦੀ ਨਜ਼ਰ ਹੁਣ ਪਾਰਟੀ ਹਾਈਕਮਾਂਡ ਦੇ ਫ਼ੈਸਲੇ ’ਤੇ ਟਿਕੀ ਹੋਈ ਹੈ, ਜੋ ਆਉਣ ਵਾਲੇ ਸਮੇਂ ਵਿੱਚ ਵੱਡਾ ਮੋੜ ਲਿਆ ਸਕਦਾ ਹੈ।
