ਹਲਕਾ ਦੱਖਣੀ ਵਿੱਚ ਸੀ.ਆਈ.ਟੀ. ਵੱਲੋਂ ਲਗਾਇਆ ਗਿਆ ਲੋਕ ਸੇਵਾ ਕੈਂਪ
ਹਲਕਾ ਦੱਖਣੀ ਦੇ ਨਿਵਾਸੀਆਂ ਨੂੰ ਸਾਰੀਆਂ ਜ਼ਰੂਰੀ ਨਾਗਰਿਕ ਸੁਵਿਧਾਵਾਂ ਮੁਹੱਈਆ ਕਰਵਾਉਣਾ ਮੇਰੀ ਪਹਿਲ: ਐਡਵੋਕੇਟ ਡਾ. ਗੌਰਵ ਅਰੋੜਾ

ਲੁਧਿਆਣਾ /ਪੱਤਰਕਾਰ ਕਸ਼ਿਸ਼ ਬਾਂਸਲ
ਸ਼ਹਿਰ ਦੇ ਹਲਕਾ ਦੱਖਣੀ ਖੇਤਰ ਦੇ ਇਲਾਕਾ ਕੋਟ ਮੰਗਲ ਸਿੰਘ ਵਿੱਚ ਸੀ.ਆਈ.ਟੀ ਵੱਲੋਂ ਇੱਕ ਲੋਕ ਸੇਵਾ ਕੈਂਪ ਲਗਾਇਆ ਗਿਆ। ਇਹ ਕੈਂਪ ਪੰਜਾਬ ਪ੍ਰਧਾਨ ਐਡਵੋਕੇਟ ਡਾ. ਗੌਰਵ ਅਰੋੜਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਾਰਡ ਨੰਬਰ 43 ਦੇ ਸੇਵਾਦਾਰ ਅਮਰਜੀਤ ਅਰੋੜਾ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਇਸ ਲੋਕ ਸੇਵਾ ਕੈਂਪ ਦਾ ਮੁੱਖ ਉਦੇਸ਼ ਇਲਾਕਾ ਵਾਸੀਆਂ ਨੂੰ ਵੱਖ-ਵੱਖ ਸਰਕਾਰੀ ਸਕੀਮਾਂ ਅਤੇ ਨਾਗਰਿਕ ਸੁਵਿਧਾਵਾਂ ਨਾਲ ਸਿੱਧਾ ਜੋੜਨਾ ਸੀ, ਤਾਂ ਜੋ ਆਮ ਲੋਕਾਂ ਨੂੰ ਦਫ਼ਤਰਾਂ ਦੇ ਚੱਕਰ ਨਾ ਲਗਾਉਣੇ ਪੈਣ। ਕੈਂਪ ਦੌਰਾਨ ਉੱਜਵਲਾ ਯੋਜਨਾ ਤਹਿਤ ਯੋਗ ਲਾਭਪਾਤਰੀਆਂ ਦੇ ਫਾਰਮ ਵੀ ਭਰੇ ਗਏ। ਇਸ ਮੌਕੇ ਐਡਵੋਕੇਟ ਡਾ. ਗੌਰਵ ਅਰੋੜਾ ਨੇ ਕਿਹਾ ਕਿ ਹਲਕਾ ਦੱਖਣੀ ਦੇ ਨਿਵਾਸੀਆਂ ਨੂੰ ਸਾਰੀਆਂ ਬੁਨਿਆਦੀ ਅਤੇ ਜ਼ਰੂਰੀ ਨਾਗਰਿਕ ਸੁਵਿਧਾਵਾਂ ਉਪਲਬਧ ਕਰਵਾਉਣਾ ਉਨ੍ਹਾਂ ਦੀ ਪਹਿਲ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਲੋਕ ਸੇਵਾ ਕੈਂਪ ਲੋਕਾਂ ਦੀਆਂ ਸਮੱਸਿਆਵਾਂ ਨੂੰ ਮੌਕੇ ’ਤੇ ਹੀ ਸੁਣਨ ਅਤੇ ਉਨ੍ਹਾਂ ਦਾ ਤੁਰੰਤ ਹੱਲ ਕਰਨ ਦਾ ਪ੍ਰਭਾਵਸ਼ਾਲੀ ਸਾਧਨ ਹਨ। ਕੈਂਪ ਦੌਰਾਨ ਲੋਕਾਂ ਦੀਆਂ ਸ਼ਿਕਾਇਤਾਂ ਅਤੇ ਮੰਗਾਂ ਦਰਜ ਕੀਤੀਆਂ ਗਈਆਂ ਅਤੇ ਸੰਬੰਧਿਤ ਅਧਿਕਾਰੀਆਂ ਨੂੰ ਜਲਦੀ ਹੱਲ ਕਰਨ ਲਈ ਨਿਰਦੇਸ਼ ਦਿੱਤੇ ਗਏ। ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਇਸ ਕੈਂਪ ਵਿੱਚ ਨਿਰਮਲ ਨਿਓਰ, ਸੀ.ਆਈ.ਟੀ. ਟੈਕਨੀਕਲ ਇੰਚਾਰਜ ਪ੍ਰਵੇਸ਼ ਗਰਗ, ਅਸ਼ਵਨੀ ਸੂਦ, ਵਿਜੈ ਸੂਰੀ, ਹਰਬੰਸ ਮਲਹੋਤਰਾ, ਕਮਲਜੀਤ ਸਿੰਘ, ਮੈਡਮ ਰਾਧਿਕਾ, ਨੀਰੂ ਗਰਗ ਸਮੇਤ ਹੋਰ ਗਣਮਾਨਯ ਵਿਅਕਤੀ ਵੀ ਹਾਜ਼ਰ ਰਹੇ। ਇਲਾਕਾ ਵਾਸੀਆਂ ਨੇ ਇਸ ਪਹਿਲ ਦਾ ਸਵਾਗਤ ਕਰਦੇ ਹੋਏ ਇਸਨੂੰ ਜਨਹਿੱਤ ਵਿੱਚ ਇੱਕ ਸਰਾਹਣਯੋਗ ਕਦਮ ਦੱਸਿਆ ਤੇ ਗੌਰਵ ਅਰੋੜਾ ਜੀ ਨੇ ਦਸਿਆ ਕਿ ਜੋ ਲੋਕ ਇਸ ਕੈੰਪ ਵਿੱਚ ਨਾ ਆ ਸਕੇ ਓਹਨਾਂ ਲਈ ਮਿਤੀ 31 ਜਨਵਰੀ ਦਿਨ ਸ਼ਨੀਵਾਰ ਨੂੰ ਇੱਕ ਹੋਰ ਲੋਕ ਸੇਵਾ ਕੈੰਪ ਦਾ ਆਯੋਜਨ ਕੀਤਾ ਜਾਵੇਗਾ ਤਾਂ ਕਿ ਇਲਾਕਾ ਨਿਵਾਸੀ ਓਹਨਾ ਨੂੰ ਮਿਲਣ ਵਾਲਿਆਂ ਸਹੂਲਤਾਂ ਤੋਂ ਬਾਂਝੇ ਨਾ ਰਹਿ ਸਕਣ ।
