ਗਣਤੰਤਰ ਦਿਵਸ ਮੌਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਕੱਢੀ ਗਈ ਪੰਜਾਬ ਦੀ ਝਾਕੀ 

ਗਣਤੰਤਰ ਦਿਵਸ ਮੌਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਕੱਢੀ ਗਈ ਪੰਜਾਬ ਦੀ ਝਾਕੀ 

ਦਿੱਲੀ/ਰੋਜ਼ਾਨਾਂ ਰਿਪੋਰਟਰ 


77ਵੇਂ ਗਣਤੰਤਰ ਦਿਵਸ ਪਰੇਡ ਵਿੱਚ ਨੌਵੇਂ ਸਿੱਖ ਗੁਰੂ, ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਸੁੰਦਰ ਝਾਕੀ, “ਹਿੰਦ ਦੀ ਚਾਦਰ” ਪੇਸ਼ ਕੀਤੀ ਗਈ।ਝਾਕੀ ਵਿੱਚ ਸਿੱਖ ਧਰਮ ਦੇ ਸੰਦੇਸ਼ – ਮਨੁੱਖਤਾ, ਦਇਆ, ਸੱਚ ਅਤੇ ਕੁਰਬਾਨੀ – ਨੂੰ ਸਰਲ ਢੰਗ ਨਾਲ ਦਰਸਾਇਆ ਗਿਆ। ਸਭ ਤੋਂ ਅੱਗੇ “ਏਕ ਓਂਕਾਰ” ਬਣਾਇਆ ਗਿਆ ਸੀ, ਜੋ ਪਰਮਾਤਮਾ ਦੀ ਏਕਤਾ ਨੂੰ ਦਰਸਾਉਂਦਾ ਹੈ।ਇਸ ਤੋਂ ਬਾਅਦ ਹੱਥ ਚਿੰਨ੍ਹ ਸੀ, ਜੋ ਮਨੁੱਖਤਾ ਅਤੇ ਮਦਦਗਾਰਤਾ ਨੂੰ ਦਰਸਾਉਂਦਾ ਹੈ। ਝਾਕੀ ਵਿੱਚ ਰਾਗੀ ਸਿੰਘਾਂ ਦੁਆਰਾ ਸ਼ਬਦ ਕੀਰਤਨ ਅਤੇ ਪਿਛਲੇ ਪਾਸੇ ਖੰਡਾ ਸਾਹਿਬ ਸੀ। ਝਾਕੀ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਥਾਨ, ਗੁਰਦੁਆਰਾ ਸ੍ਰੀ ਸ਼ੀਸ਼ ਗੰਜ ਸਾਹਿਬ ਨੂੰ ਵੀ ਦਰਸਾਇਆ ਗਿਆ ਸੀ।ਇਸ ਦੇ ਨਾਲ ਹੀ ਝਾਕੀ ਵਿੱਚ ਭਾਈ ਮਤੀ ਦਾਸ ਅਤੇ ਭਾਈ ਦਿਆਲਾ ਦੀ ਸ਼ਹਾਦਤ ਨੂੰ ਵੀ ਦਰਸਾਇਆ ਗਿਆ ਸੀ। ਦੱਸ ਦੇਈਏ ਕਿ ਗਣਤੰਤਰ ਦਿਵਸ 2026 ਦਾ ਥੀਮ “ਵੰਦੇ ਮਾਤਰਮ” ਅਤੇ “ਆਤਮ-ਨਿਰਭਰ ਭਾਰਤ” ਹੈ। ਪੰਜਾਬ ਦੀ ਝਾਕੀ ਕੌਮ ਦੀ ਏਕਤਾ ਅਤੇ ਪੰਜਾਬ ਦੇ ਸ਼ਾਨਦਾਰ ਇਤਿਹਾਸ ਨੂੰ ਦਰਸਾਉਂਦੀ ਸੀ।

Leave a Reply

Your email address will not be published. Required fields are marked *