ਚਾਈਨਾ ਡੋਰ ਦਿਨ ਪ੍ਰਤੀ ਦਿਨ ਬਣ ਰਹੀ ਕਾਤਲ, ਕਿੰਨੇ ਲੋਕਾਂ ਦੇ ਬੁੱਝ ਕੀਤੇ ਘਰਾਂ ਦੇ ਚਿਰਾਗ 

ਚਾਈਨਾ ਡੋਰ ਦਿਨ ਪ੍ਰਤੀ ਦਿਨ ਬਣ ਰਹੀ ਕਾਤਲ, ਕਿੰਨੇ ਲੋਕਾਂ ਦੇ ਬੁੱਝ ਕੀਤੇ ਘਰਾਂ ਦੇ ਚਿਰਾਗ 

ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਲੀ ਸਰਕਾਰ ਅਜੇ ਤੱਕ ਚਾਈਨਾ ਡੋਰ ਮੁਕਤ ਨਹੀਂ ਕਰ ਸਕੀ 

ਜਲੰਧਰ/ ਸੁਨੀਲ ਕੁਮਾਰ 


 

ਪੰਜਾਬ ਸੂਬੇ ਵਿੱਚ ਚਾਈਨਾ ਡੋਰ ਦੇ ਮਾਮਲੇ ਲਗਾਤਾਰ ਦਿਨ ਪਰ ਦਿਨ ਵੱਧਦੇ ਜਾ ਰਹੇ ਹਨ ਸੋਚਣ ਵਾਲੀ ਗੱਲ ਇਹ ਹੈ ਕਿ ਸਰਕਾਰਾਂ ਦੇ ਲੱਖ ਪਾਬੰਦੀਆਂ ਲਾਈਆਂ ਹੋਣ ਪਰ ਇਹ ਚਾਈਨਾ ਡੋਰ ਕਿੱਥੋਂ ਆ ਰਹੀ ਹੈ ਕੀ ਇਹ ਸਰਕਾਰਾਂ ਦੀ ਮਿਲੀ ਭਗਤ ਨਾਲ ਹੀ ਪੰਜਾਬ ਵਿੱਚ ਆ ਰਹੀ ਹੈ ਜਾਂ ਕਿਸੇ ਹੋਰ ਰਸਤੇ ਤੋਂ ਡੀਲਰ ਲੈ ਕੇ ਆਂਦੇ ਹਨ। ਕਈ ਵਾਰ ਚਾਈਨਾ ਡੋਰ ਦੇ ਵਿਰੋਧ ਵਿੱਚ ਧਰਨੇ ਵੀ ਲਾਏ ਗਏ ਹਨ ਅਤੇ ਨੈਸ਼ਨਲ ਹਾਈਵੇ ਵੀ ਜਾਮ ਕੀਤੇ ਹਨ ਪਰ ਸਰਕਾਰਾਂ ਦੇ ਸਿਰ ਤੇ ਜੂ ਨਹੀਂ ਸਰਕਦੀ। ਕਈ ਘਰਾਂ ਦੇ ਚਿਰਾਗ ਚਾਈਨਾ ਡੋਰ ਦੇ ਕਰਕੇ ਬੁਝ ਚੁੱਕੇ ਹਨ। ਪਰ ਇਸ ਮੁੱਦੇ ਨੇ ਪ੍ਰਸ਼ਾਸਨ ਦੇ ਉੱਤੇ ਸਵਾਲ ਖੜੇ ਕੀਤੇ ਹਨ ਕਿ ਜੇਕਰ ਪੁਲਿਸ ਵਾਲੇ ਕਹਿੰਦੇ ਹਨ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਪਰ ਇੱਕ ਚਾਈਨਾ ਡੋਰ ਜੋ ਕਿ ਸਿਰਫ ਇੱਕ ਧਾਗਾ ਹੈ ਉਹ ਵੇਚਣ ਵਾਲੇ ਪੁਲਿਸ ਵਾਲਿਆਂ ਕੋਲੋਂ ਫੜ ਨਹੀਂ ਹੋ ਰਹੇ ਤੇ ਚਿੱਟਾ ਵੇਚਣ ਵਾਲੇ ਤਾਂ ਬਹੁਤ ਦੂਰ ਦੀ ਗੱਲ ਹੈ। ਪਹਿਲਾਂ ਪਤੰਗਬਾਜ਼ੀ ਵੀ ਇੱਕ ਸ਼ੌਂਕ ਹੁੰਦਾ ਸੀ ਪਰ ਹੁਣ ਇਹਨਾਂ ਪਤੰਗਾਂ ਕਰਕੇ ਪਤਾ ਨਹੀਂ ਕਿੰਨੇ ਕੁ ਘਰਾਂ ਦੇ ਚਿਰਾਗ ਬੁਝ ਗਏ ਹਨ। ਸਰਕਾਰਾਂ ਵੱਲੋਂ ਇਨਾਮ ਵੀ ਰੱਖੇ ਗਏ ਹਨ ਕਿ ਜੇਕਰ ਕੋਈ ਚਾਈਨਾ ਡੋਰ ਵੇਚਣ ਵਾਲੇ ਦਾ ਪਤਾ ਦੱਸੇਗਾ ਤੇ ਉਸ ਨੂੰ ਇਨਾਮ ਦਿੱਤਾ ਜਾਏਗਾ ਪਰ ਦੇਖਣ ਵਾਲੀ ਗੱਲ ਇਹ ਹੈ ਕਿ ਪ੍ਰਸ਼ਾਸਨ ਨੂੰ ਆਪ ਹੀ ਪਤਾ ਹੁੰਦਾ ਹੈ ਕਿ ਕਿੱਥੇ ਕਿੱਥੇ ਚਾਈਨਾ ਡੋਰ ਵਿਕ ਰਹੀ ਹੈ ਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ। ਇਹੀ ਕਾਰਨ ਹੈ ਕਿ ਪੰਜਾਬ ਵਿੱਚ ਚਾਈਨਾ ਡੋਰ ਬੰਦ ਨਹੀਂ ਹੋ ਰਹੀ। ਅਸੀਂ ਪ੍ਰਸ਼ਾਸਨ ਨੂੰ ਇਹ ਅਪੀਲ ਕਰਦੇ ਹਾਂ ਕਿ ਪਤੰਗਬਾਜ਼ੀ ਜੋ ਕਿ ਇੱਕ ਸ਼ੌਂਕ ਹੈ ਇਸ ਨੂੰ ਬਰਕਰਾਰ ਰੱਖਣ ਲਈ ਚਾਈਨਾ ਡੋਰ ਦੀ ਵਿਕਰੀ ਤੇ ਰੋਕ ਲੱਗਣੀ ਚਾਹੀ

ਦੀ ਹੈ।

Leave a Reply

Your email address will not be published. Required fields are marked *