ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਕਰਵਾਏ ਜਾ ਰਹੇ 25ਵਾਂ ਇੰਟਰਨੈਸ਼ਨਲ ਕੀਰਤਨ ਦਰਬਾਰ ਦਾ ਪੋਸਟਰ ਰਿਲੀਜ਼।

ਹੁਸ਼ਿਆਰਪੁਰ 1 ਅਕਤੂਬਰ (ਤਰਸੇਮ ਦੀਵਾਨਾ ) ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਸਭਾ (ਰਜਿ.) ਜ਼ਿਲ੍ਹਾ ਹੁਸ਼ਿਆਰਪੁਰ ਦੀ ਮੀਟਿੰਗ ਸਭਾ ਦੇ ਪ੍ਰਧਾਨ ਬਲਵੀਰ ਸਿੰਘ ਹੀਰ ਦੀ ਪ੍ਰਧਾਨਗੀ ਹੇਠ ਸ਼ੇਰਗੜ੍ਹ ਵਿਖੇ ਹੋਈ। ਮੀਟਿੰਗ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 9 ਨਵੰਬਰ ਨੂੰ ਰੌਸ਼ਨ ਗਰਾਊਂਡ ਵਿੱਚ ਕਰਵਾਏ ਜਾ ਰਹੇ 25ਵੇ ਇੰਟਰਨੈਸ਼ਨਲ ਕੀਰਤਨ ਦਰਬਾਰ ਦਾ ਅੱਜ ਪੋਸਟਰ ਰਿਲੀਜ਼ ਕੀਤਾ ਗਿਆ ਅਤੇ ਸਾਰਿਆਂ ਨੂੰ ਇਸ ਕੀਰਤਨ ਦਰਬਾਰ ਵਿੱਚ ਵੱਧ ਤੋਂ ਵੱਧ ਆਉਣ ਲਈ ਬੇਨਤੀ ਕੀਤੀ ਗਈ। ਇਸ ਮੌਕੇ ਹਾਜ਼ਰ ਮੈਂਬਰਾਂ ਨੇ ਯਕੀਨ ਦਿਵਾਇਆ ਕਿ ਉਹ ਆਪ ਅਤੇ ਆਪਣੇ ਇਲਾਕੇ ਦੀਆਂ ਸੰਗਤਾਂ ਨੂੰ ਨਾਲ ਲੈ ਕੇ ਇਸ ਕੀਰਤਨ ਦਰਬਾਰ ਨੂੰ ਸੁਚਾਰੂ ਢੰਗ ਨਾਲ ਮਨਾਉਣ ਦੀ ਤਨ ਮਨ ਧਨ ਨਾਲ ਸੇਵਾ ਕਰਨਗੇ।ਇਸ ਮੌਕੇ ਚਰਨਜੀਤ ਭਲੇਠ, ਬੀ.ਆਰ.ਬੱਧਣ, ਜਸਵਿੰਦਰ ਸਿੰਘ, ਕਸ਼ਮੀਰੀ ਲਾਲ, ਹਰਵਿੰਦਰ ਸਿੰਘ, ਦਿਲਬਾਗ ਸਿੰਘ ਝੱਮਟ, ਡਾ.ਗੁਰਮੇਲ ਸਿੰਘ ਸ਼ੇਰਗੜ੍ਹ, ਗੁਰਪਾਲ ਸਿੰਘ, ਗੁਰਦੇਵ ਰਾਜ, ਸ਼ਾਦੀ ਲਾਲ, ਪਰਮਜੀਤ ਪੰਮਾ, ਕ੍ਰਿਸ਼ਨ ਲਾਲ ਦੜੌਚ ਸੈਂਚਾ, ਰਾਮਜੀ ਬੱਸੀ ਜਾਨਾ, ਸਤੀਸ਼ ਕੁਮਾਰ ਹਰਦੋਖਾਨਪੁਰ, ਪਰਮਜੀਤ ਪੰਮਾ ਹਰਦੋਖਾਨਪੁਰ, ਰੇਖਾ ਰਾਣੀ ਇਸਲਾਮਾਬਾਦ, ਬਲਦੇਵ ਕੌਰ ਇਸਲਾਮਾਬਾਦ ਆਦਿ ਹਾਜ਼ਰ ਸਨ।
ਫੋਟੋ ਅਜਮੇਰ ਦੀਵਾਨਾ
