ਸੀਜੀਐੱਸਟੀ ਫਰੀਦਾਬਾਦ ਨੇ ਰੇਵਾੜੀ ਵਿੱਚ ਪਾਨ ਮਸਾਲਾ ਨਿਰਮਾਣ ਯੂਨਿਟ ਵਿੱਚ ਅਣ-ਐਲਾਨੀ ਪੈਕਿੰਗ ਮਸ਼ੀਨਾਂ ਦਾ ਪਤਾ ਲਗਾਇਆ, ਚਾਰ ਮਸ਼ੀਨਾਂ ਜ਼ਬਤ, ਇੱਕ ਵਿਅਕਤੀ ਐੱਚਐੱਸਐੱਨਐੱਸ ਸੈੱਸ ਐਕਟ 2025 ਦੇ ਤਹਿਤ ਗ੍ਰਿਫਤਾਰ

ਸੀਜੀਐੱਸਟੀ ਫਰੀਦਾਬਾਦ ਨੇ ਰੇਵਾੜੀ ਵਿੱਚ ਪਾਨ ਮਸਾਲਾ ਨਿਰਮਾਣ ਯੂਨਿਟ ਵਿੱਚ ਅਣ-ਐਲਾਨੀ ਪੈਕਿੰਗ ਮਸ਼ੀਨਾਂ ਦਾ ਪਤਾ ਲਗਾਇਆ, ਚਾਰ ਮਸ਼ੀਨਾਂ ਜ਼ਬਤ, ਇੱਕ ਵਿਅਕਤੀ ਐੱਚਐੱਸਐੱਨਐੱਸ ਸੈੱਸ ਐਕਟ 2025 ਦੇ ਤਹਿਤ ਗ੍ਰਿਫਤਾਰ

 

Posted On: 20 NOV 2026 10:10AM by PIB Chandigarh/ Jalandhar/ Sunil Kumar

ਸੀਜੀਐੱਸਟੀ ਫਰੀਦਾਬਾਦ ਕਮਿਸ਼ਨਰੇਟ ਨੇ ਵਿਸ਼ੇਸ਼ ਖੁਫੀਆ ਜਾਣਕਾਰੀ ਦੇ ਅਧਾਰ ‘ਤੇ 16.11.2026 ਨੂੰ ਹਰਿਆਣਾ ਦੇ ਰੇਵਾੜੀ ਵਿੱਚ ਰਾਮ ਗੜ੍ਹ ਰੋਡ ‘ਤੇ ਇੱਕ ਫਰਮ ਦੇ ਪਰਿਸਰ ਵਿੱਚ ਤਲਾਸ਼ੀ ਕੀਤੀ, ਜਿਸ ‘ਤੇ ਸਿਹਤ ਸੁਰੱਖਿਆ ਤੋਂ ਰਾਸ਼ਟਰੀ ਸੁਰੱਖਿਆ ਸੈੱਸ (ਐੱਚਐੱਸਐੱਨਐੱਸ) ਜਾਰੀ ਕੀਤੇ ਬਿਨਾ ਪਾਨ ਮਸਾਲਾ ਬਣਾਉਣ ਦਾ ਸ਼ੱਕ ਸੀ।

ਤਲਾਸ਼ੀ ਦੌਰਾਨ, “ਧਨਰਾਜ: ਬ੍ਰਾਂਡ ਪਾਨ ਮਸਾਲਾ ਦੇ ਨਿਰਮਾਣ ਲਈ ਉਪਯੋਗ ਕੀਤੀ ਜਾਣ ਵਾਲੀ ਚਾਰ ਵਰਟੀਕਲ ਪਾਊਚ-ਪੈਕੰਗ ਮਸ਼ੀਨਾਂ ਉੱਥੇ ਕ੍ਰਿਆਸ਼ੀਲ ਪਾਈਆਂ ਗਈਆਂ। ਜਾਂਚ ਵਿੱਚ ਪਤਾ ਲੱਗਾ ਕਿ ਫਰਮ ਨੇ ਨਾ ਤਾਂ ਐੱਚਐੱਸਐੱਨਐੱਸ ਸੈੱਸ ਐਕਟ, 2025 ਦੇ ਤਹਿਤ ਰਜਿਸਟ੍ਰੇਸ਼ਨ ਪ੍ਰਾਪਤ ਕੀਤੀ ਸੀ ਅਤੇ ਨਾ ਹੀ ਐਕਟ ਦੇ ਪ੍ਰਾਵਧਾਨਾਂ ਦੇ ਤਹਿਤ ਆਪਣੀ ਪੈਕਿੰਗ ਮਸ਼ੀਨਾਂ ਨੂੰ ਜ਼ਰੂਰੀ ਘੋਸ਼ਿਤ ਕੀਤਾ ਸੀ। ਐੱਚਐੱਸਐੱਨਐੱਸ ਐਕਟ 01.02.2026 ਤੋਂ ਲਾਗੂ ਹੈ ਅਤੇ ਪਾਨ ਮਸਾਲਾ ਨਿਰਮਾਤਾਵਾਂ ‘ਤੇ ਸਥਾਪਿਤ ਮਸ਼ੀਨਾਂ ਦੀ ਸਮਰੱਥਾ ਦੇ ਅਧਾਰ ‘ਤੇ ਲਗਾਇਆ ਜਾਂਦਾ ਹੈ। ਭੁਗਤਾਨ/ਚੋਰੀ ਨਾ ਕੀਤੇ ਗਏ ਸੈੱਸ ਦੀ ਰਾਸ਼ੀ ਉਪਰੌਕਤ ਐਕਟ ਦੇ ਤਹਿਤ 116.48 ਕਰੋੜ ਰੁਪਏ ਹੈ।

ਇਸ ਐਕਟ ਦੇ ਪ੍ਰਾਵਧਾਨਾਂ ਦੇ ਤਹਿਤ ਪਾਨ ਮਸਾਲਾ ਦੇ ਨਿਰਮਾਣ ਲਈ ਮਸ਼ੀਨਾਂ ਦਾ ਐਲਾਨ ਕੀਤੇ ਬਿਨਾਂ ਉਨ੍ਹਾਂ ਨੂੰ ਚਲਾਉਣਾ ਅਪਰਾਧ ਹੈ। ਇਸ ਅਨੁਸਾਰ, ਇੱਕ ਵਿਅਕਤੀ, ਜੋ ਇਨ੍ਹਾਂ ਮਸ਼ੀਨਾਂ ਦਾ ਮਾਲਕ ਹੈ ਅਤੇ ਸੰਚਾਲਿਤ ਕਰਦਾ ਹੈ, ਉਸ ਨੂੰ ਗ੍ਰਿਫਤਾਰ ਕਰਕੇ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਉਸ ਵਿਅਕਤੀ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ।

ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *