ਗੁਰਦੁਆਰਾ ਭਾਈ ਲਾਲੋ ਜੀ ਸ਼ਰੀਂਹ ਵਿਖੇ ਬ੍ਰਹਮ ਗਿਆਨੀ ਭਾਈ ਲਾਲੋ ਜੀ ਦਾ 573ਵਾਂ ਜਨਮ ਦਿਹਾੜਾ
• ਸੰਤ ਰਣਜੀਤ ਸਿੰਘ ਹੁਸ਼ਿਆਰਪੁਰ ਨੂੰ ਦਿੱਤਾ ਬ੍ਰਹਮ ਗਿਆਨੀ ਭਾਈ ਲਾਲੋ ਜੀ ਐਵਾਰਡ 2025

ਹੁਸ਼ਿਆਰਪੁਰ 25 ਸਤੰਬਰ (ਤਰਸੇਮ ਦੀਵਾਨਾ) – ਜਗਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅਨਿੰਨ ਸਿੱਖ ਬ੍ਰਹਮ ਗਿਆਨੀ ਭਾਈ ਲਾਲੋ ਜੀ ਦਾ 573ਵਾਂ ਜਨਮ ਦਿਹਾੜਾ ਸੂਬਾ ਪੱਧਰ ‘ਤੇ ਗੁਰਦੁਆਰਾ ਭਾਈ ਲਾਲੋ ਜੀ ਪਿੰਡ ਸ਼ਰੀਂਹ ਮਲੇਰਕੋਟਲਾ ਰੋਡ ਲੁਧਿਆਣਾ ਵਿਖੇ ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਇੰਡੀਆ ਅਤੇ ਭਾਈ ਲਾਲੋ ਜੀ ਚੈਰੀਟੇਬਲ ਸੁਸਾਇਟੀ ਰਜਿ. ਦੇ ਪ੍ਰਬੰਧਾਂ ਹੇਠ ਸਰਦਾਰ ਲਛਮਣ ਸਿੰਘ ਭੰਬਰਾ ਵਰਲਡ ਚੇਅਰਮੈਨ ਆਰਐੱਸਓ,ਦਲਜੀਤ ਸਿੰਘ ਗੇਡੂ ਕੈਨੇਡਾ ਪ੍ਰਧਾਨ ਰਾਮਗੜ੍ਹੀਆ ਸਿੱਖ ਫੈਡਰੇਸ਼ਨ ਆਫ਼ ਅਨਟਾਰੀਓ, ਗੁਰਦੀਪ ਸਿੰਘ ਫਲੋਰਾ ਨੈਰੋਬੀ ਨੈਸ਼ਨਲ ਚੇਅਰਮੈਨ ਸਿੱਖ ਕੌਂਸਲ ਕੀਨੀਆ ਦੇ ਵਿਸ਼ੇਸ਼ ਸਹਿਯੋਗ ਨਾਲ ਸਮੂੰਹ ਸਿੱਖ ਜਗਤ ਅਤੇ ਸਮੁੱਚੇ ਰਾਮਗੜ੍ਹੀਆ ਸੰਸਥਾਵਾਂ ਵੱਲੋਂ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਹ ਜਾਣਕਾਰੀ ਦਿੰਦਿਆਂ ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਇੰਡੀਆ ਦੇ ਪ੍ਰਧਾਨ ਸਰਦਾਰ ਹਰਦੇਵ ਸਿੰਘ ਕੌਂਸਲ ਅਤੇ ਭਾਈ ਲਾਲੋ ਜੀ ਚੈਰੀਟੇਬਲ ਸੁਸਾਇਟੀ ਰਜਿਸਟਰ ਦੇ ਪ੍ਰਧਾਨ ਗਿਆਨੀ ਅਮਰ ਸਿੰਘ ਦਸ਼ਮੇਸ਼ ਕੰਬਾਈਨ ਨੇ ਦੱਸਿਆ ਕਿ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵੱਜੋਂ ਸਰਦਾਰ ਤਰਲੋਚਨ ਸਿੰਘ ਆਈਆਰਐਸ ਡਿਪਟੀ ਕਮਿਸ਼ਨਰ ਸੈਂਟਰਲ ਜੀਐਸਟੀ ਐਂਡ ਕਸਟਮ, ਗੁਰਬਖਸ਼ ਸਿੰਘ ਐਮਡੀ ਜੀਐਸ ਐਗਰੋ ਇੰਡਸਟਰੀਜ ਧੂਰੀ ਤੇ ਨਛੱਤਰ ਸਿੰਘ ਐਮਡੀ ਸਟੈਂਡਰਡ ਕੰਬਾਈਨ ਹੰਡਿਆਇਆ ਨੇ ਸ਼ਿਰਕਤ ਕੀਤੀ | ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰਛਾਇਆ ਹੇਠ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਭਾਈ ਅਛੱਰਾ ਸਿੰਘ,ਭਾਈ ਹਰਪ੍ਰੀਤ ਸਿੰਘ, ਭਾਈ ਗੁਰਮੇਲ ਸਿੰਘ ਨਿਮਾਣਾ ਨੇ ਧੁਰ ਕੀ ਬਾਣੀ ਦਾ ਰਸ ਭਿੱਨਾ ਕੀਰਤਨ ਕੀਤਾ ਉਪਰੰਤ ਸੰਤ ਬਾਬਾ ਕਸ਼ਮੀਰਾ ਸਿੰਘ ਅਲੋਹਰਾਂ ਵਾਲਿਆਂ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ | ਇਸ ਮੌਕੇ “ਬ੍ਰਹਮ ਗਿਆਨੀ ਭਾਈ ਲਾਲੋ ਜੀ ਐਵਾਰਡ 2025” ਗੁਰਦੁਆਰਾ ਸ਼ਹੀਦ ਸਿੰਘਾਂ ਦੇ ਮੁੱਖ ਸੇਵਾਦਾਰ ਸੰਤ ਬਾਬਾ ਰਣਜੀਤ ਸਿੰਘ ਹੁਸ਼ਿਆਰਪੁਰ ਨੂੰ ਗੁਰਦੁਆਰਾ ਭਾਈ ਲਾਲੋ ਜੀ ਪਿੰਡ ਸ਼ਰੀਂਹ ਵਿਖ਼ੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੁੱਚੇ ਰਾਮਗੜੀਆ ਭਾਈਚਾਰੇ ਵੱਲੋਂ ਦਿੱਤਾ ਗਿਆ | ਸਰਦਾਰ ਹਰਦੇਵ ਸਿੰਘ ਕੌਂਸਲ ਨੇ ਦੱਸਿਆ ਕਿ ਬ੍ਰਹਮ ਗਿਆਨੀ ਭਾਈ ਲਾਲੋ ਜੀ ਐਵਾਰਡ ਪਿਛਲੇ 11 ਸਾਲਾਂ ਤੋਂ ਰਾਮਗੜੀਆ ਸਿੱਖ ਆਰਗੇਨਾਈਜ਼ੇਸ਼ਨ ਇੰਡੀਆ ਵੱਲੋਂ ਹੁਸ਼ਿਆਰਪਰ ਵਿਖੇ ਪੰਜਾਬ ਪੱਧਰ ਦੇ ਸਮਾਗਮ ਵਿੱਚ ਦਿੱਤੇ ਜਾਂਦੇ ਸਨ ਪਰ ਇਸ ਵਾਰ ਤੋਂ ਰਾਮਗੜੀਆ ਭਾਈਚਾਰੇ ਦੀਆਂ ਸਾਰੀਆਂ ਪ੍ਰਮੁੱਖ ਸੰਸਥਾਵਾਂ ਨਾਲ ਗੁਰ ਮਤਾ ਕਰਕੇ ਇਹ 12ਵਾਂ ਐਵਾਰਡ ਇਸ ਸਾਲ ਤੋਂ ਭਾਈ ਲਾਲੋ ਜੀ ਦੇ ਇੱਕੋ ਇੱਕ ਅਸਥਾਨ ਗੁਰਦੁਆਰਾ ਭਾਈ ਲਾਲੋ ਜੀ ਪਿੰਡ ਸ਼ਰੀਂਹ ਮਲੇਰਕੋਟਲਾ ਤੋਂ ਦਿੱਤਾ ਗਿਆ ਅਤੇ ਅੱਗੋਂ ਵੀ ਇਸੇ ਅਸਥਾਨ ਤੋਂ ਹੀ ਦਿੱਤਾ ਜਾਇਆ ਕਰੇਗਾ | ਹਰਦੇਵ ਸਿੰਘ ਕੌਂਸਲ ਨੇ ਦੱਸਿਆ ਕਿ ਜਦੋਂ ਗੁਰੂ ਨਾਨਕ ਸਾਹਿਬ ਭਾਈ ਲਾਲੋ ਜੀ ਦੇ ਘਰ ਪਹਿਲੀ ਉਦਾਸੀ ਦੇ ਸਮੇਂ ਸਭ ਤੋ ਪਹਿਲਾਂ ਆਏ ਅਤੇ ਇਥੇ ਹੀ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਾਲੋ ਜੀ ਨੂੰ ਸੰਬੋਧਨ ਕਰਕੇ ਆਉਣ ਵਾਲੇ ਸਮੇਂ ਦਾ ਜ਼ਿਕਰ ਕਰਕੇ ਬਾਣੀ ਦਾ ਉਚਾਰਨ ਕੀਤਾ | ਗੁਰੂ ਨਾਨਕ ਸਾਹਿਬ ਜੀ ਨੇ ਧਰਮ ਪ੍ਰਚਾਰ ਦੀ ਲਹਿਰ ਸ਼ੁਰੂ ਕਰਨ ਲਈ ਭਾਈ ਲਾਲੋ ਜੀ ਦੀ ਡਿਊਟੀ ਲਗਾਈ ਜੋ ਉਨ੍ਹਾਂ ਦੇ ਵਾਰਿਸਾਂ ਵੱਲੋਂ ਅੱਜ ਵੀ ਨਿਰੰਤਰ ਜਾਰੀ ਹੈ | ਇਸ ਸਮਾਗਮ ਵਿੱਚ ਹੁਸ਼ਿਆਰਪੁਰ ਤੋਂ ਹਰਦੇਵ ਸਿੰਘ ਕੌਂਸਲ ਪ੍ਰਧਾਨ ਇੰਡੀਆ ਨਾਲ ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਇੰਡੀਆ ਦੀ ਸਮੁੱਚੀ ਟੀਮ ਚੇਅਰਮੈਨ ਕੁਲਦੀਪ ਸਿੰਘ ਖਾਂਬਾ,ਮਲਕੀਤ ਸਿੰਘ ਮਰਵਾਹਾ, ਗੁਰਦੇਵ ਸਿੰਘ ਐਕਸੀਅਨ,ਗੁਰਬਿੰਦਰ ਸਿੰਘ ਪਲਾਹਾ,ਕਿਲ੍ਹਾ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਸੂਹਾ ਮੁਕੇਰੀਆਂ ਤੋਂ ਹਰਬੰਸ ਸਿੰਘ ਟਾਂਡਾ ਪ੍ਰਧਾਨ, ਲਖਵੀਰ ਸਿੰਘ ਖਜ਼ਾਨਚੀ,ਦਵਿੰਦਰ ਸਿੰਘ ਘੋਗਰਾ,ਰਵਿੰਦਰ ਸਿੰਘ ਮੁਕੇਰੀਆਂ, ਬਲਵੀਰ ਸਿੰਘ,ਲੁਧਿਆਣਾ ਤੋਂ ਗੁਰਵਿੰਦਰ ਸਿੰਘ ਗਿੰਦਾ, ਹਰਦੀਪ ਸਿੰਘ ਪਲਾਹਾ,ਜਤਿੰਦਰ ਸਿੰਘ ਗੋਲਡੀ,ਉਂਕਾਰ ਸਿੰਘ ਲਾਡੀ,ਜਤਿੰਦਰ ਸਿੰਘ ਕੁੰਦੀ, ਪਰਮਿੰਦਰ ਸਿੰਘ ਕੁੰਦੀ ਫਗਵਾੜਾ,ਮੱਖਣ ਸਿੰਘ ਭਰੀ ਮਾਲਕ ਬਲਕਾਰ ਕੰਬਾਈਨ,ਜਗਜੀਤ ਸਿੰਘ ਪਨੇਸਰ ਮਾਲਕ ਪਨੇਸਰ ਕੰਬਈਨ, ਜਗਸੀਰ ਸਿੰਘ ਜਨਰਲ ਸਕੱਤਰ,ਕੁਲਵੀਰ ਸਿੰਘ ਮੋਰਿੰਡਾ ਸਰਪ੍ਰਸਤ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਫੈਡਰੇਸ਼ਨ ਮੋਰਿੰਡਾ ਤੇ ਸਾਥੀ,ਗੁਰਦਾਸਪੁਰ ਤੋਂ ਗੁਰਜਿੰਦਰ ਸਿੰਘ ਚੇਅਰਮੈਨ ਜ਼ਿਲ੍ਹਾ, ਲਖਵਿੰਦਰ ਸਿੰਘ ਪ੍ਰਧਾਨ, ਹਰਦੀਪ ਸਿੰਘ, ਜੋਗਿੰਦਰ ਸਿੰਘ, ਲਵਪ੍ਰੀਤ ਸਿੰਘ ਤੂਫ਼ਾਨ ਸ਼੍ਰੋ ਅਕਾਲੀ ਦਲ ਅੰਮ੍ਰਿਤਸਰ,ਧੂਰੀ ਤੋਂ ਹਰਦੀਪ ਸਿੰਘ ਨੰਨੜੇ ਵਾਈਸ ਚੇਅਰਮੈਨ,ਬੀਕੇ ਕਲਸੀ,ਸੁਖਵਿੰਦਰ ਸਿੰਘ ਪਲਾਹਾ ਚੇਅਰਮੈਨ ਡੀਡੀ ਨਿਊਜ਼ ਧੁਰੀ ਆਦਿ ਹਾਜ਼ਿਰ ਸਨ | ਮੰਚ ਸੰਚਾਲਨ ਗੁਰਬਿੰਦਰ ਸਿੰਘ ਪਲਾਹਾ ਪ੍ਰੈੱਸ ਸਕੱਤਰ ਇੰਡੀਆ ਆਰਐੱਸਓ ਇੰਡੀਆ ਵੱਲੋਂ ਕੀਤਾ ਗਿਆ | ਸਮਾਗਮ ਦੌਰਾਨ ਗੁਰੂ ਕੇ ਲੰਗਰ ਵਰਤਾਏ ਗਏ
ਫੋਟੋ ਅਜਮੇਰ ਦੀ
ਵਾਨਾ
