ਪਿੰਡ ਸਹੂੰਗੜਾ ਦੇ 36 ਲੱਖ ਦੇ ਪ੍ਰੋਜੈਕਟ ਨੂੰ ਪ੍ਰਸ਼ਾਸਨ ਵਲੋਂ ਹਰੀ ਝੰਡੀ

ਪਿੰਡ ਸਹੂੰਗੜਾ ਦੇ 36 ਲੱਖ ਦੇ ਪ੍ਰੋਜੈਕਟ ਨੂੰ ਪ੍ਰਸ਼ਾਸਨ ਵਲੋਂ ਹਰੀ ਝੰਡੀ

ਬਲਾਚੌਰ18ਅਪ੍ਰੈਲ (ਬਿਊਰ )

ਪਿੰਡ ਸਹੂੰਗੜਾ ਦੇ ਨਗਰ ਨਿਵਾਸੀ ਅਤੇ ਸਰਪੰਚ ਸ਼੍ਰੀ ਰਾਜਬਲਵਿੰਦਰ ਸਿੰਘ , ਨਗਰ ਸਹੂੰਗੜਾ ਦੇ ਗੰਦੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਮੰਜੂਰ ਹੋਏ ਪ੍ਰੋਜੈਕਟ ਨੂੰ ਰੋਕਣ ਦੇ ਵਿਰੋਧ ਵਿਚ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ ਨੂੰ ਮਿਲੇ ਅਤੇ ਇਲਾਕਾ ਨਿਵਾਸੀਆਂ ਦੇ ਦੁੱਖ ਨਾਲ ਜਾਣੂ ਕਰਵਾਇਆ। ਆਪ ਨੇ ਦਸਤਾਵੇਜ਼ ਦਾ ਹਵਾਲਾ ਦੇ ਕੇ ਦੱਸਿਆ ਕਿ ਪਿਛਲੇ 1 ਸਾਲ ਦੀ ਕੜੀ ਮਿਹਨਤ ਦੇ ਸਦਕਾ ਨਗਰ ਸਹੂੰਗੜਾ ਨੂੰ ਜਲ ਅਤੇ ਭੂਮੀ ਰੱਖਿਆ ਵਿਭਾਗ ਅਤੇ ਪੰਚਾਇਤੀ ਵਿਭਾਗ ਵਲੋਂ 36 ਲੱਖ ਦਾ ਪ੍ਰੋਜੈਕਟ ਗੰਦੇ ਪਾਣੀ ਦੀ ਨਿਕਾਸੀ ਲਈ ਮੰਜੂਰ ਹੋਏ ਹਨ ਪਰੰਤੂ ਪਿੰਡ ਦੇ ਕੁਝ ਅਨਸਰਾਂ ਨੇ ਰਾਜਨੀਤਕ ਦਬਾਅ ਬਣਾ ਕੇ ਬੇਬੁਨਿਆਦ ਦਰਖ਼ਾਸਤ ਦੇ ਕੇ ਇਹ ਕੰਮ ਸ਼ੁਰੂ ਨਹੀਂ ਹੋਣ ਦੇ ਰਹੇ ਹਨ।

ਸਰਪੰਚ ਜੀ ਨੇ ਦੱਸਿਆ ਦੀ ਇਹ ਪ੍ਰੋਜੈਕਟ ਵਿੱਚ ਕੇਵਲ ਸਰਕਾਰ ਦਾ 36 ਲੱਖ ਰੁਪਏ ਹੀ ਨਹੀਂ ਬਲਕਿ ਐਨ ਆਰ ਆਈ ਵੀਰਾਂ ਦੀ ਮਦਦ ਨਾਲ ਲਈ 2 ਖੇਤ ਜਮੀਨ ਅਤੇ ਨਗਰ ਦਾ ਆਉਣ ਵਾਲਾ ਭਵਿੱਖ ਨਿਰਭਰ ਹੈ। ਇਸ ਲਈ ਆਪ ਨੇ ਚਿੰਤਾ ਜਤਾਈ ਕਿ ਅਗਲੇ 1 ਮਹੀਨੇ ਤੋਂ ਬਾਅਦ ਬਰਸਾਤਾਂ ਦੇ ਮੌਸਮ ਇਕ ਵਾਰ ਫੇਰ ਸਹੂੰਗੜਾ ਪਿੰਡ ਨੂੰ ਹੜ੍ਹ ਵਰਗੇ ਹਾਲਤ ਵਿੱਚ ਨਾ ਖੜੇ ਕਰ ਦੇਣ। ਪਿੰਡ ਦੇ ਵਸਨੀਕ ਤਾਂ ਪਹਿਲਾਂ ਤੋਂ ਹੀ ਪਿਛਲੇ 20 ਸਾਲਾਂ ਤੋਂ ਇਸ ਨਰਕ ਨੂੰ ਭੋਗ ਰਹੇ ਹਨ। ਇਸ ਲਈ ਕੰਮ ਨੂੰ ਜਲਦ ਤੋਂ ਜਲਦ ਸ਼ੁਰੂ ਕੀਤਾ ਜਾਵੇ।

ਪ੍ਰਸ਼ਾਸਨ ਨੇ ਵੀ ਮੌਕੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਬੀ ਡੀ ਪੀ ਓ ਬਲਾਕ ਸਹੂੰਗੜਾ ਨੂੰ ਨਿਰਦੇਸ਼ ਜਾਰੀ ਕੀਤੇ ਕਿ ਪਿੰਡ ਦੇ ਇਸ ਭਵਿੱਖ ਵਾਦੀ ਪ੍ਰੋਜੈਕਟ ਨੂੰ ਜੰਗੀ ਪੱਧਰ ਉਤੇ ਸ਼ੁਰੂ ਕੀਤਾ ਜਾਵੇ ਅਤੇ ਨਾਲ ਹੀ ਹਿਦਾਇਤ ਕੀਤੀ ਕਿ ਜੇਕਰ ਕੋਈ ਸਰਕਾਰੀ ਕੰਮ ਵਿੱਚ ਅੜਿੱਕਾ ਪਾਉਂਦਾ ਹੈ ਤਾ ਉਸ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ।

ਇਸ ਮੌਕੇ ਉੱਤੇ ਸਰਪੰਚ ਰਾਜਬਲਵਿੰਦਰ ਸਿੰਘ ਦੇ ਨਾਲ ਬਲਬੀਰ ਪੰਚ, ਸੁਰਿੰਦਰ ਪਾਲ ਪੰਚ, ਪ੍ਰੀਤਮ ਸਿੰਘ ਪੰਚ, ਜਸਵੀਰ ਕੌਰ ਪੰਚ, ਪਰਮਜੀਤ ਸਿੰਘ ਕਲੇਰ,ਜਗਦੀਸ਼ ਸਿੰਘ ,ਹਰੀ ਰਾਮ ,ਜਥੇਦਾਰ ਸਤਨਾਮ ਸਿੰਘ, ਮਨਜੀਤ ਸਹੂੰਗੜਾ , ਰਣਜੀਤ ਸਿੱਧੂ ,ਸਤਨਾਮ ਸਿੰਘ , ਨਿਰਮਲ ਸਿੰਘ , ਸੀਤਾ ਰਾਮ , ਜਸਪਾਲ ਸਿੰਘ ਫੋਜੀ, ਪਰਮਿੰਦਰ ਸਿੰਘ , ਸੁਖਵਿੰਦਰ ਕੌਰ ,ਠੇਕੇਦਾਰ ਲਖਵੀਰ ਸਿੰਘ , ਅਵਤਾਰ ਸਿੰਘ ਲਾਡੀ , ਸੋਹਣ ਸਿੰਘ, ਸਰਵਣ ਸਿੰਘ , ਹਰਮੇਸ਼ ਲਾਲ ,ਕਮਲਜੀਤ ਕੌਰ , ਰਾਜਪ੍ਰੀਤ ਕੌਰ ,ਮਨਜਿੰਦਰ ਕੌਰ, ਕੁਲਵੀਰ ਕੌਰ, ਅਮਨਦੀਪ ਸੋਹਲ ਅਤੇ ਸਮੂਹ ਨਗਰ ਨਿਵਾਸੀ ਮੌਜੂਦ ਸਨ।

Leave a Reply

Your email address will not be published. Required fields are marked *