ਪਿੰਡ ਢਾਡਾ ਖੁਰਦ ਵਿਖੇ ਦੇਰ ਰਾਤ ਘਰ ਦੇ ਬਾਹਰ ਚੱਲੀਆਂ ਗੋਲੀਆਂ ਵਿੱਚ ,ਇੱਕ ਜਖ਼ਮੀ।

ਪਿੰਡ ਢਾਡਾ ਖੁਰਦ ਵਿਖੇ ਦੇਰ ਰਾਤ ਘਰ ਦੇ ਬਾਹਰ ਚੱਲੀਆਂ ਗੋਲੀਆਂ ਵਿੱਚ ,ਇੱਕ ਜਖ਼ਮੀ।

ਹੁਸ਼ਿਆਰਪੁਰ /ਢਾਡਾ ਖੁਰਦ 13 ਸਤੰਬਰ ( ਤਰਸੇਮ ਦੀਵਾਨਾ ) ਨਜਦੀਕੀ ਪਿੰਡ ਢਾਡਾ ਖੁਰਦ ਵਿਖੇ ਬੀਤੀ ਦੇਰ ਰਾਤ ਘਰ ਦੇ ਬਾਹਰ ਤਾਬੜਤੋੜ ਗੋਲੀਆਂ ਚੱਲਣ ਅਤੇ ਇੱਕ ਵਿਅਕਤੀ ਦੇ ਜਖ਼ਮੀ ਹੋਣ ਦਾ ਸਮਾਚਾਰ ਮਿਲਿਆ ਹੈ।ਮਿਲੀ ਜਾਣਕਾਰੀ ਅਨੁਸਾਰ ਪਿੰਡ ਢਾਡਾ ਖੁਰਦ ਦੇ ਵਸਨੀਕ ਤਰਸੇਮ ਸਿੰਘ ਪੁੱਤਰ ਭਜਨ ਸਿੰਘ ਦੇ ਘਰ ਦੇ ਬਾਹਰ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾਈਆਂ ਗਈਆਂ।ਮੌਕੇ ਤੇ ਡੀ.ਐੱਸ.ਪੀ ਗੜਸ਼ੰਕਰ ਜਸਪ੍ਰੀਤ ਸਿੰਘ, ਐੱਸ.ਐੱਚ.ਓ ਮਾਹਿਲਪੁਰ ਜੈਪਾਲ ਸਿੰਘ, ਐਡੀਸ਼ਨਲ ਐੱਸ.ਐੱਚ.ਓ ਰਮਨਦੀਪ ਕੌਰ, ਸਤਨਾਮ ਸਿੰਘ ਏ.ਐੱਸ.ਆਈ ਅਤੇ ਪੁਲਿਸ ਚੌਕੀਂ ਕੋਟ ਫਤੂਹੀ ਇੰਚਾਰਜ ਪੁਲਿਸ ਪਾਰਟੀ ਸਮੇਤ ਉਕਤ ਘਟਨਾ ਸਥਾਨ ਤੇ ਪਹੁੰਚੇ।ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਦੱਸਿਆ ਕਿ ਉਕਤ ਵਿਅਕਤੀਆਂ ਨੇ ਘਰ ਵੱਲ 10 ਦੇ ਕਰੀਬ ਫਾਇਰ ਕੀਤੇ।ਗੋਲੀਆਂ ਚਲਾਉਣ ਵਾਲੇ ਪੁਲਿਸ ਦੇ ਆਉਣ ਤੋਂ ਪਹਿਲਾਂ ਮੌਕੇ ਤੋਂ ਫਰਾਰ ਹੋ ਗਏ। ਗਨੀਮਤ ਰਹੀ ਕਿ ਇਸ ਗੋਲਾਬਾਰੀ ਵਿੱਚ ਜਾਨੀ ਨੁਕਸਾਨ ਤੋ ਬਚਾਅ ਹੋ ਗਿਆ।ਪਰ ਇਸ ਗੋਲੀਬਾਰੀ ਵਿੱਚ ਤਰਸੇਮ ਸਿੰਘ ਦਾ ਚਾਚਾ ਦੀਦਾਰ ਸਿੰਘ ਦੇ ਸੱਜੇ ਪੱਟ ਵਿੱਚ ਗੋਲੀ ਲੱਗਣ ਨਾਲ ਉਹ ਗੰਭੀਰ ਜਖਮੀ ਹੋ ਗਿਆ ਜਿਸਨੂੰ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਦਾਖਿਲ ਕਰਵਾਇਆ ਗਿਆ।ਇਸ ਮੌਕੇ ਡੀ.ਐੱਸ.ਪੀ ਜਸਪ੍ਰੀਤ ਸਿੰਘ ਨੇ ਕਿਹਾ ਕਿ ਉਕਤ ਘਟਨਾ ਦੀ ਜਾਂਚਣ ਕਰਕੇ ਮੁਲਜਮਾਂ ਨੂੰ ਜਲਦੀ ਫੜ ਲਿਆ ਜਾਵੇਗਾ।

ਫੋਟੋ ਅਜਮੇਰ ਦੀਵਾਨਾ

 

 

 

Leave a Reply

Your email address will not be published. Required fields are marked *